ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ “ਖਾਲਿਸਤਾਨ ਦੀ ਨੀਂਹ” ਕਥਨ ਤੇ ਦ੍ਰਿੜ ਹਾਂ…ਕਮੇਟੀ

ਮਾਲਟਨ ਅਤੇ ਰੈਕਸਡੇਲ ਦੀਆਂ ਹਵਾਵਾਂ ਵਿੱਚ ਇਲਾਹੀ ਪੌਣਾਂ ਰੁਣਕੀਆਂ

20140504_163226

See More Photos by PDO

ਮਾਲਟਨ-ਟਰਾਂਟੋ/ਮਈ 4-2014;- ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਮਾਲਟਨ ਤੋਂ ਰੈਕਸਡੇਲ ਤੱਕ ਸਲਾਨਾ ਨਗਰ ਕੀਰਤਨ ਇਲਾਹੀ ਬੁਲੰਦੀਆਂ ਨੂੰ ਛੂਹ ਗਿਆ ਹੈ। ਇਸ ਸਾਲ ਨਗਰ ਕੀਰਤਨ ਨਿਰੰਤਰ ਅਤੇ ਮੁਕੰਮਲ ਤੌਰ ਤੇ ਗੁਰੂ ਦੀ ਬਖਸ਼ਿਸ ਨਾਲ ਨਿਰਵਿਘਨਤਾ ਨਾਲ ਸਮਾਪਿਤ ਹੋਇਆ ਜਦੋਂ ਕਿ ਪਿਛਲੇ ਸਾਲ ਇਹ ਨਗਰ ਕੀਰਤਨ ਬੇਵਜਾਹ ਦੇ ਵਿਵਾਦਾਂ ਵਿੱਚ ਘਿਰ ਗਿਆ ਸੀ।
ਸਵੇਰੇ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਗਏ। ਇਥੇ ਮਿਸੀਸਾਗਾ ਦੇ ਵਾਰਡ 5 ਤੋਂ ਕੌਂਸਲਰ ਬਾਨੀ ਕਰਾਂਮਬੀ ਨੇ ਸੰਗਤ ਨੁੰ ਸੰਬੋਧਨ ਕੀਤਾ ਅਤੇ ਸਾਜਨਾ ਦਿਵਸ ਤੇ ਵਧਾਈ ਦਿੱਤੀ। ਜੈਕਾਰਿਆ ਦੀ ਗੂੰਜ ਵਿੱਚ 1:30 ਵਜ੍ਹੇ ਨਗਰ ਕੀਰਤਨ ਮਾਲਟਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ। ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਇਸ ਮੌਕੇ ਨਗਰ ਕੀਰਤਨ ਵਿੱਚ ਸ਼ਾਮਲ ਸੀ। ਮਾਲਟਨ ਗੁਰਦੁਆਰਾ ਸਾਹਿਬ ਦੇ ਇਰਦ ਗਿਰਦ ਕਾਰਾਂ ਨੂੰ ਪਾਰਕ ਕਰਨ ਲਈ ਥਾਵਾਂ ਨੱਕੋ ਨੱਕ ਭਰ ਚੁੱਕੀਆਂ ਸਨ। ਚਾਰ ਚੁਫੇਰੇ ਸੰਗਤ ਦੇ ਕਾਫਲੇ ਗੁਰੂ ਦੇ ਪਿਆਰ ਵਿੱਚ ਗੜੁੱਚ, ਕੁਦਰਤੀ ਖੁਮਾਰੀਆਂ ਵਿੱਚ ਮੰਤਰਮੁਗਧ ਨਜ਼ਰ ਆ ਰਹੇ ਸਨ। 
ਗੁਰੂ ਦੀਆਂ ਰਹਿਮਤਾਂ ਦੇ ਕਿਣਕੇ ਵਖੇਰਦਾ ਨਗਰ ਕੀਰਤਨ ਹੰਬਰਵੁੱਡ ਪਾਰਕ ਵਿੱਚ ਪੁੱਜਾ ਜਿਥੇ ਪਹਿਲਾਂ ਹੀ ਹਜ਼ਾਰਾਂ ਸੰਗਤਾਂ ਨਗਰ ਕੀਰਤਨ ਦੀ ਉਡੀਕ ਵਿੱਚ ਲੰਗਰਾਂ ਦੀ ਸੇਵਾ ਕਰ ਰਹੀਆਂ ਸਨ। ਹਜ਼ਾਰਾਂ ਸੰਗਤ ਨੇ ਇਥੇ ਗੁਰੂ ਦੇ ਫਲਸਫੇ ਨੂੰ ਸਾਕਾਰ ਰੂਪ ਵਿੱਚ ਲੰਗਰ ਪਾਣੀ ਛਕਦਿਆਂ ਸਵਿਕਾਰ ਕੀਤਾ। ਹੰਬਰਵੁੱਡ ਪਾਰਕ ਵਿੱਚ ਸਿੰਘਾਂ ਵਲੋਂ ਨਗਾਰਾ ਵਜਾਇਆ ਜਾ ਰਿਹਾ ਸੀ, ਜੋ ਕੌਮੀ ਇਕੱਠ ਵਿੱਚ ਹੋਰ ਜੋਸ਼ ਭਰ ਰਿਹਾ ਸੀ ਅਤੇ ਕੇਸਗੜ੍ਹ ਸਾਹਿਬ ਦੀਆਂ ਗਲੀਆਂ ਦਾ ਨਜ਼ਾਰਾ ਬੰਨ ਰਿਹਾ ਸੀ। ਹਰ ਪਾਸੇ ਪਿਆਰ, ਸਤਿਕਾਰ ਅਤੇ ਲਗਨ ਨਾਲ ਸੰਗਤ ਦੀ ਸੇਵਾ ਕਰਨ ਲਈ ਸਮੁੱਚੇ ਨਗਰ ਕੀਰਤਨ ਵਿੱਚ ਇੱਕ ਅੰਦਾਜ਼ੇ ਅਨੁਸਾਰ ਦੋ ਢਾਈ ਸੌ ਸੇਵਾਦਾਰ ਲੱਕ ਬੰਨ ਕੇ ਸੇਵਾ ਕਰ ਰਿਹਾ ਸੀ। 
ਨਗਰ ਕੀਰਤਨ ਵਿੱਚ ਸਭ ਤੋਂ ਅੱਗੇ ਨਗਾਰਾ ਵੱਜ ਰਿਹਾ ਸੀ ਤਾਂ ਕਿ ਖਾਲਸੇ ਦੇ ਜਲੌ ਦੇ ਆਉਣ ਬਾਰੇ ਅਗਾਊਂ ਜਾਣਕਾਰੀ ਦਿੱਤੀ ਜਾ ਸਕੇ। ਉਸ ਤੋਂ ਅੱਗੇ ਅਕਾਲ ਅਕੈਡਮੀ, ਜੋ ਬਰੈਂਪਟਨ ਦੇ ਗਲਿਡਨ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਹੈ, ਦੇ ਬੱਚੇ ਮਾਰਚ ਕਰ ਰਹੇ ਸਨ ਜਿਸ ਨੂੰ ਸ੍ਰæ ਹਰਜੀਤ ਸਿੰਘ ਮੇਹਲੋਂ ਅਤੇ ਹੋਰ ਸੱਜਣਾਂ ਵਲੋਂ ਅਗਵਾਹੀ ਕੀਤੀ ਜਾ ਰਹੀ ਸੀ।  ਉਸ ਤੋਂ ਅੱਗੇ ਗੁਰੂ ਨਾਨਕ ਅਕੈਡਮੀ, ਜੋ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ ਵਿੱਚ ਚੱਲ ਰਹੀ ਹੈ, ਦੇ ਬੱਚੇ ਮਾਰਚ ਕਰ ਰਹੇ ਸਨ। ਇਨ੍ਹਾਂ ਦੇ ਨਾਲ ਇੱਕ ਦਸਤਾਰ ਨੂੰ ਸਮਰਪਿਤ ਦੇਸੀ ਜਿਹਾ ਫਲੋਟ ਬਣਾ ਕੇ ਚਲਾਇਆ ਜਾ ਰਿਹਾ ਸੀ। ਦਸਤਾਰ ਨੂੰ ਸਮਰਪਿਤ ਇੱਕ ਫਲੋਟ ਡਿਕਸੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਖੜਾ ਹੈ, ਜਿਸ ਨੂੰ ਇਸ ਨਗਰ ਕੀਰਤਨ ਵਿੱਚ ਲਗਾਇਆ ਜਾ ਸਕਦਾ ਸੀ। ਪ੍ਰਬੰਧਕਾਂ ਨੂੰ ਅਜਿਹੀਆਂ ਤਰੇੜਾਂ ਮੇਟਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਸ ਤੋਂ ਅੱਗੇ ਫਲੋਟਾਂ ਦਾ ਸਿਲਸਲਾ ਸ਼ੁਰੂ ਹੋਇਆ। ਖੱਟੇ ਰੰਗ ਦਾ ਹਮਰ ਕਮਿਊਨਟੀ ਦੇ ਮਸ਼ਹੂਰ ਮੈਂਬਰ ਬਿੱਟੂ ਸਹੋਤੇ ਵਲੋਂ ਚਲਾਇਆ ਜਾ ਰਿਹਾ ਸੀ ਜਿਸ ਨੇ ਅਦਾਰਾ ਡੇਲੀ ਨੂੰ ਗੱਜਵੱਜ ਕੇ ਫਤਿਹ ਬੁਲਾਈ। ਉਨ੍ਹਾਂ ਦੇ ਪਿੱਛੇ ਚੱਲ ਰਿਹਾ ਫਲੋਟ ਦਸਮੇਸ਼ ਪਿਤਾ ਵਲੋਂ ਅੰਮ੍ਰਿਤ ਸੰਚਾਰ ਦੀ ਇਲਾਹੀ ਪ੍ਰਕ੍ਰਿਆ ਨੂੰ ਰੂਪ ਮਾਨ ਕਰਦਾ ਸੀ। ਇਸ ਫਲੋਟ ਦੀ ਬਣਤਰ ਆਹਲਾ ਸੀ। ਅਗਲਾ ਫਲੋਟ 1984 ਦੇ ਦੁਖਾਂਤ ਨੂੰ ਰੂਪਮਾਨ ਕਰਦਾ ਸੀ। ਇਹ ਫਲੋਟ ਸਿੱਖਾਂ ਨੂੰ ਧੁਰ ਤੱਕ ਪ੍ਰਭਾਵਿਤ ਕਰਦਾ ਸੀ। ਇਸ ਉਪਰ ਛਲਣੀ ਹੋਏ ਸ੍ਰੀ ਅਕਾਲ ਤਖਤ ਦਾ ਆਕਾਰ ਸੀ ਜਿਸ ਵਿਚੋਂ ਧੂੰਆਂ ਨਿਕਲ ਰਿਹਾ ਸੀ। ਇਸ ਦੇ ਨਾਲ ਤਿਰੰਗੇ ਝੰਡੇ ਵਾਲਾ ਟੈਂਕ ਲਗਾਇਆ ਗਿਆ ਸੀ ਜਿਸ ਵਿਚੋਂ ਬੰਬ-ਗੋਲੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਜਾ ਰਹੇ ਨਜ਼ਰ ਆਉਂਦੇ ਸਨ। ਇਥੇ ਫਲੋਟ ਤੇ ਆਦਮ ਕੱਦ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ, ਇੰਝ ਭੁਲੇਖਾ ਪਾਉਂਦੀ ਸੀ ਕਿ ਸੰਤ ਮਹਾਂਪੁਰਸ਼ ਖੁਦ ਇਸ ਟਰੱਕ ਤੇ ਖੜੇ ਹਨ।
ਇਸ ਫਲੋਟ ਦੇ ਪਿੱਛੇ ਸੰਗਤ ਦਾ ਕੌਮੀ ਕਾਫਲਾ, ਸ੍ਰੀ ਅਕਾਲ ਤਖਤ ਸਾਹਿਬ ਤੋਂ 29 ਅਪਰੈਲ 1986 ਨੂੰ ਜਾਰੀ ਹੋਏ ਐਲਾਨਨਾਮੇ ਨੂੰ ਸਮਰਪਿਤ ਖਾਲਿਸਤਾਨ ਦੇ ਝੰਡੇ ਅਤੇ ਕੈਨੇਡਾ ਦੇ ਝੰਡੇ ਲੈ ਕੇ ਮਾਰਚ ਕਰ ਰਹੇ ਸਨ। ਉਨ੍ਹਾਂ ਵਲੋਂ ਗੱਜ ਵੱਜ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸਨ ਜਿਸ ਨੂੰ ਸੰਗਤ ਵਲੋਂ ਗਹਿ ਗੱਡਵਾਂ ਹੁੰਗਾਰਾ ਮਿਲ ਰਿਹਾ ਸੀ।
ਇਸ ਕਾਫਲੇ ਵਿੱਚ ਇੱਕ ਸਿੰਘ ਵਲੋਂ ਤਖਤੀ ਫੜੀ ਗਈ ਸੀ ਜਿਸ ਉਪਰ ਉਕਰਿਆ ਸੀ “ਖਾਲਸਾ ਜੀ ਸਰਬੱਤ ਖਾਲਸਾ ਸੱਦੋ ਅਤੇ ਜਥੇਦਾਰ ਬਣਾਓ” । ਇਹ ਤਖਤੀ ਸਿੱਖ ਕੌਮ ਦੇ ਜਥੇਦਾਰਾਂ ਦੀ ਨਖਿੱਧ ਕਾਰਗੁਜ਼ਾਰੀ ਵੱਲ ਸੰਕੇਤ ਕਰ ਰਹੀ ਸੀ।
ਨਗਰ ਕੀਰਤਨ ਦਾ ਅਗਲਾ ਵੱਡ ਆਕਾਰੀ ਫਲੋਟ, ਉਪਰ ਕੌਮੀ ਸੁਨੇਹੇ ਦਿੱਤੇ ਗਏ ਸਨ। ਇਸ ਦੇ ਪਿਛਲੇ ਪੈਨਲ ਤੇ ਉਕਰਿਆ ਸੀ “ਦਿੱਲੀ ਤਖਤ ਤੇ ਬਹੇਗੀ ਆਪ ਗੁਰੂ ਕੀ ਫੌਜ।। ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ।। ਇਹ ਫਲੋਟ ਸ੍ਰੀ ਦਰਬਾਰ ਸਾਹਿਬ ਉਪਰ ਭਾਰਤੀ ਫੌਜ ਵਲੋਂ ਸੰਨ 1984 ਵਿੱਚ ਕੀਤੇ ਹਮਲੇ ਦੀ 30ਵੀਂ ਵਰ੍ਹੇ ਗੰਢ ਨੂੰ ਸਮਰਪਿਤ ਸੀ। ਇਸ ਫਲੋਟ ਤੇ ਸੰਨ 1984 ਵਿੱਚ ਭਾਰਤ ਸਰਕਾਰ ਨਾਲ ਲੋਹੇ ਨਾਲ ਲੋਹਾ ਲੈ ਕੇ ਲੜੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਵੀ ਸੁਸ਼ੋਭਿੱਤ ਸਨ। ਇਸਦੇ ਮੁੱਖ ਦੁਆਰ ਤੇ ਵੱਡਾ ਕਰਕੇ “ਖਾਲਿਸਤਾਨ ਜਿੰਦਾਬਾਦ” ਕੌਮੀ ਜਜ਼ਬਾਤਾਂ ਦੀ ਨੁਮਾਇੰਦਗੀ ਕਰਦਾ ਸੀ। ਇਸ ਸੁਨੇਹੇ ਨੂੰ ਸੰਬੋਧਨ ਕਰਦਿਆਂ ਇੱਕ ਸੱਜਣ ਨੇ ਫੋਕਸ ਕਰਕੇ ਫੋਟੋ ਖਿੱਚੀ ਕਿਉਂਕਿ ਉਸਨੇ ਇਹ ਕੱਲ ਨੂੰ ਕੰਮ ਤੇ ਆਪਣੇ ਸਹਿ ਕਾਮਿਆਂ ਨੂੰ ਵਿਖਾਉਣੀ ਸੀ। ਉਸ ਨੇ ਕਿਹਾ ਕਿ ਹੰਸਰਾ ਭਾਅ ਜੀ, ਆਹ ਬੈਨਰ ਦੀ ਫੋਟੋ ਸਾਡੇ ਕੰਮ ਤੇ ਕਈਆਂ ਦੇ ਚਲੂਣੇ ਲੜਾਊ।
ਨਗਰ ਕੀਰਤਨ ਵਿੱਚ ਅਗੇ ਦਮਦਮੀ ਟਕਸਾਲ ਗਤਕਾ ਅਖਾੜਾ ਦੇ ਸਿੰਘਾਂ ਦਾ ਫਲੋਟ ਸੀ ਜੋ ਸ਼ਸਤਰਾਂ ਨਾਲ ਲੈਸ ਦੀ। ਇਸ ਫਲੋਟ ਤੇ ਪਿੱਛੇ ਗਤਕਾਕਾਰੀਆਂ ਵਲੋਂ ਗਤਕੇ ਦੇ ਜੌਹਰ ਪੇਸ਼ ਕੀਤੇ ਜਾ ਰਹੇ ਸਨ ਅਤੇ ਇਸ ਫਲੋਟ ਤੇ ਮਨਮੋਹਣ ਵਾਰਿਸ ਦਾ ਗੀਤ ਵੱਜ ਰਿਹਾ ਸੀ “ਜਿਹਨੇ ਖਾਲਸਾ ਅੱਗੇ ਅੜਨਾ ਉਹਨੇ ਝੜਨਾ ਹੀ ਝੜਨਾ”। 
ਨਗਰ ਕੀਰਤਨ ਜਿਉਂ ਹੀ ਰੈਕਸਡੇਲ ਗੁਰਦੁਆਰਾ ਸਾਹਿਬ ਪੁੱਜਾ ਤਾਂ ਗੁਰਦੁਆਰਾ ਸਾਹਿਬ ਦਾ ਵਿਹੜਾ ਖਾਲਸੇ ਦੇ ਜਲੌ ਨਾਲ ਝੂਮ ਉਠਿਆ। ਪ੍ਰਬੰਧਕਾਂ ਵਲੋਂ ਰਾਜਨੀਤਕਾਂ ਨੂੰ ਸਟੇਜ ਤੋਂ ਦੂਰ ਰੱਖਿਆ ਗਿਆ, ਪਰ ਐਮ ਪੀ ਪੀ ਜਗਮੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ “ਸਿੱਖ ਹੈਰੀਟੇਜ ਮੰਥ” ਘੋਸ਼ਿਤ ਕਰਵਾਉਣ ਲਈ ਸਨਮਾਨਿਤ ਕੀਤਾ ਗਿਆ।
ਇਸ ਨਗਰ ਕੀਰਤਨ ਵਿੱਚ ਉਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿਨ ਤੋਂ ਇਲਾਵਾ ਪੀ ਸੀ ਪਾਰਟੀ ਦੇ ਆਗੂ ਟਿਮ ਹੂਡਾਕ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ। ਇਹ ਰਾਜਨੀਤਕ ਲੋਕ ਹੰਬਰਵੁੱਡ ਪਾਰਕ ਦੇ ਇਰਦ ਗਿਰਦ ਸੰਗਤ ਨੂੰ ਮਿਲਦੇ ਵੇਖੇ ਗਏ, ਪਰ ਇਨ੍ਹਾਂ ਚੋਂ ਕਿਸੇ ਵੀ ਰਾਜਨੀਤਕ ਵਲੋਂ ਕਿਸੇ ਸਟੇਜ ਤੇ ਸੰਗਤ ਨੂੰ ਸੰਬੋਧਨ ਕਰਨ ਦੀ ਵਿੜਕ ਨਹੀਂ ਲੱਗੀ।
ਪਿਛਲੇ ਸਾਲਾਂ ਨਾਲੋਂ ਇਸ ਸਾਲ ਦਾ ਨਗਰ ਕੀਰਤਨ ਬਹੁਤ ਵਧੀਆ ਢੰਗ ਨਾਲ ਉਲੀਕਿਆ ਗਿਆ ਸੀ। ਸਟੇਜ ਦੀ ਕਾਰਵਾਈ ਭਗਤ ਸਿੰਘ ਬਰਾੜ ਨੇ ਬਾਖੂਬੀ ਨਾਲ ਨਿਭਾਈ ਜਦੋਂ ਕਿ ਪ੍ਰੈਸ ਰੀਲੀਜ਼ ਰਾਜਵੰਤ ਕੌਰ ਮਾਨ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੜੀ। ਉਨਟਾਰੀਓ ਗੁਰਦੁਆਰਾਜ਼ ਕਮੇਟੀ ਵਲੋਂ ਪਾਸ ਕੀਤੇ ਗਏ ਮਤੇ ਸੁਖਵਿੰਦਰ ਸਿੰਘ ਸੰਧੂ ਨੇ ਪੜ ਕੇ ਸੁਣਾਏ, ਜਿਸ ਵਿੱਚ ਇਹ ਮਤਾ ਪ੍ਰਮੁੱਖ ਸੀ ਕਿ ਉਨਟਾਰੀਓ ਗੁਰਦੁਆਰਾਜ਼ ਕਮੇਟੀ ਸੰਤ ਜਰਨੈਲ ਸਿੰਘ ਦੇ ਕਥਨ “ਜਦੋਂ ਦਰਬਾਰ ਸਾਹਿਬ ਦੇ ਹਦੂਦ ਅੰਦਰ ਹਿੰਦੋਸਤਾਨ ਦੀ ਫੌਜ ਕਦਮ ਰਖੇਗੀ ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ” ਤੇ ਦ੍ਰਿੜ ਹੈ।
ਨਗਰ ਕੀਰਤਨ ਵਿੱਚ ਇੰਦਰਾ ਗਾਂਧੀ ਦਾ ਸੋਧਾ ਲਾਉਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਛੋਟੇ ਫਰਜੰਦ ਭਾਈ ਜਸਵਿੰਦਰ ਸਿੰਘ ਪਹੁੰਚੇ ਹੋਏ ਸਨ ਜਿੰਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਭਾਈ ਜਸਵਿੰਦਰ ਸਿੰਘ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕੌਮ ਨੂੰ ਸ਼ਹੀਦ ਪ੍ਰੀਵਾਰਾਂ ਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਭਾਲਣ ਦਾ ਮਤਲਬ ਸਿਰਫ ਮਾਇਕ ਮਦਦ ਹੀ ਨਹੀਂ ਸਗੋਂ ਕਈ ਪ੍ਰੀਵਾਰਾਂ ਵਿੱਚ ਬੱਚਿਆਂ ਦੇ ਮਾਂ ਬਾਪ ਸ਼ਹੀਦ ਹੋ ਗਏ ਹਨ ਜਿੰਨ੍ਹਾਂ ਲਈ ਪੰਥ ਮਾਂ-ਬਾਪ ਬਣ ਕੇ ਜਿੰਮੇਦਾਰੀ ਸੰਭਾਲੇ। ਉਨ੍ਹਾਂ ਬਰੈਂਪਟਨ ਵਿੱਚ ਸੇਵਾ ਕਰਦੀ ਸੇਵਾ ਸੁਸਾਇਟੀ ਦਾ ਜ਼ਿਕਰ ਕੀਤਾ ਕਿ ਇ ਸੁਸਾਇਟੀ ਕੰਮ ਕਰ ਰਹੀ ਹੈ, ਪਰ ਸਿਰਫ ਇੱਕ ਸੁਸਾਇਟੀ ਤੋਂ ਇਹ ਕਾਰਜ ਨਹੀਂ ਕਰ ਹੋਣਾ। ਇਸ ਤੋਂ ਇਲਾਵਾ ਉਨਟਾਰੀਓ ਗੁਰਦੁਆਰਾਜ਼ ਕਮੇਟੀ ਵਲੋਂ ਸ਼ਹੀਦ ਭਾਈ ਸਤਵੰਤ ਸਿੰਘ ਦੇ ਭੈਣ ਜੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੰਡਾਲ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜ ਉੱਠੇ।
ਪੰਜਾਬੀ ਪ੍ਰੈੱਸ ਕਲੱਬ, ਜਿਸ ਨੇ ਪਿਛਲੇ ਸਾਲ ਐਨ ਡੀ ਪੀ ਦੀ ਫੈਡਰਲ ਲੀਡਰਸ਼ਿਪ ਕੋਲ “ਸਿੱਖ ਹੈਰੀਟੇਜ ਮੰਥ” ਦਾ ਖਿਆਲ ਪ੍ਰਗਟ ਕੀਤਾ ਸੀ, ਦੇ ਕੋਆਰਡੀਨੇਟਰ ਸੁਖਦੇਵ ਸਿੰਘ ਗਿੱਲ ਨੇ ਉਨਟਾਰੀਓ ਗੁਰਦੁਆਰਾਜ਼ ਕਮੇਟੀ ਨੂੰ ਨਗਰ ਕੀਰਤਨ ਦੀ ਸਫਲਤਾ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਓæਜੀæਸੀæ ਨੇ ਪ੍ਰੈਸ ਰੀਲੀਜ਼ ਵਿੱਚ ਉਹ ਮਸਲੇ ਦਰਜ ਕੀਤੇ ਹਨ ਜੋ ਸਮ੍ਹੇਂ ਦੀ ਲੋੜ ਸੀ। ਸੁਖਦੇਵ ਸਿੰਘ ਨੇ ਕਿਹਾ ਕਿ ਪਿਛਲੇ ਹਫਤੇ ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਅਤੇ ਇਸ ਹਫਤੇ ਉਨਟਾਰੀਓ ਗੁਰਦੁਆਰਾਜ਼ ਕਮੇਟੀ ਵਲੋਂ ਸਫਲ ਨਗਰ ਕੀਰਤਨ ਕਰਨ ਨਾਲ ਸਾਡੀ ਕੌਮ ਦੀ ਛਵੀ ਕਾਇਮ ਹੋਈ ਹੈ। ਗਿੱਲ ਨੇ ਕਿਹਾ ਕਿ ਪੰਜਾਬੀ ਪ੍ਰੈੱਸ ਕਲੱਬ ਵਲੋਂ ਹਰ ਸਾਲ ਇਨ੍ਹਾਂ ਸੰਸਥਾਵਾਂ ਨੂੰ ਸਹਿਯੋਗ ਦਿੱਤਾ ਜਾਂਦਾ ਹੈ।

468 ad