ਅਸੀਂ ਸਿੱਖ ਵਸੋਂ ਵਾਲੇ ਇਲਾਕਿਆ ਵਿਚ ਬਿਲਕੁਲ ਜੰਗ ਨਹੀਂ ਚਾਹੁੰਦੇ, ਇਸ ਦੇ ਸਥਾਈ ਹੱਲ ਲਈ ਯੂ.ਐਨ.ਓ. ਫੌਰੀ ਦਖਲ ਦੇਵੇ : ਸਿਮਰਨਜੀਤ ਸਿੰਘ ਮਾਨ, ਹਰਪਾਲ ਸਿੰਘ ਚੀਮਾਂ

ਫ਼ਤਹਿਗੜ੍ਹ ਸਾਹਿਬ, 7 ਸਤੰਬਰ ( ਪਿੰਡ ਡੀ ਬਿਊਰੇ ) “ਸਿੱਖ ਕੌਮ ਦਾ ਮੁਸਲਿਮ-ਪਾਕਿਸਤਾਨ ਅਤੇ ਕਾਉਮਨਿਸਟ ਚੀਨ ਆਦਿ ਮੁਲਕਾਂ ਨਾਲ ਅਤੇ ਕਿਸੇ ਵੀ ਕੌਮ, ਧਰਮ ਨਾਲ ਵੈਰ-ਵਿਰੋਧ ਨਹੀਂ । ਪਰ 1947 ਵਿਚ ਹਿੰਦੂ ਅਤੇ ਮੁਸਲਿਮ ਆਗੂਆਂ ਨੇ ਸਿੱਖ ਕੌਮ ਨਾਲ ਵੱਡਾ ਧੋਖਾ ਕਰਕੇ ਆਪੋ-ਆਪਣੇ ਮੁਲਕ ਤਾਂ ਬਣਾ ਲਏ ਅਤੇ ਜੋ ਤੀਜੀ ਮੁੱਖ ਧਿਰ ਸਿੱਖ ਕੌਮ ਸੀ, ਉਸਦੀ ਨਸ਼ਲੀ ਸਫ਼ਾਈ ਕਰ ਦਿੱਤੀ ਗਈ । ਜੋ ਸਿੱਖ ਕੌਮ ਦਾ ਅੱਜ ਤੱਕ ਨੁਕਸਾਨ ਹੋਇਆ ਹੈ, ਉਸ ਸਮੇਂ ਦੇ ਹਿੰਦੂ ਅਤੇ ਮੁਸਲਿਮ ਆਗੂਆਂ ਦੀ ਮੰਦਭਾਵਨਾ ਭਰੀ ਸੋਚ ਦੀ ਬਦੌਲਤ ਹੋਇਆ ਹੈ, ਜਿਸ ਲਈ ਹਿੰਦੂ ਅਤੇ ਮੁਸਲਿਮ ਆਗੂ ਜਿੰਮੇਵਾਰ ਹਨ । ਇਸ ਲਈ ਹੁਣ ਅਸੀਂ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਨੂੰ ਮੈਦਾਨ-ਏ-ਜੰਗ ਨਹੀਂ ਬਣਨ ਦੇਵਾਂਗੇ ਅਤੇ ਨਾ ਹੀ ਅਸੀਂ ਇਸ ਸਿੱਖ ਵਸੋਂ ਵਾਲੇ ਇਲਾਕੇ ਵਿਚ ਕਿਸੇ ਤਰ੍ਹਾਂ ਦੀ ਜੰਗ-ਯੁੱਧ ਚਾਹੁੰਦੇ ਹਾਂ। ਜੇਕਰ ਮੁਤੱਸਵੀ ਹਿੰਦੂ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਸਾਡੇ ਉਤੇ ਜ਼ਬਰੀ ਜੰਗ ਠੋਸੀ ਤਾਂ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਇਸ ਜੰਗ ਵਿਚ ਕਤਈ ਹਿੱਸਾ ਨਹੀਂ ਲੈਣਗੇ । ਅਸੀਂ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਇਲਾਕੇ ਨੂੰ ਜੰਗ ਤੋਂ ਦੂਰ ਰੱਖਣ ਲਈ ਯੂ.ਐਨ.ਓ, ਅਮਨੈਸਟੀ ਇੰਟਰਨੈਸ਼ਨਲ ਅਤੇ ਏਸੀਆ ਵਾਂਚ ਹਿਊਮਨਰਾਈਟਸ ਆਦਿ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀਆ ਜਥੇਬੰਦੀਆਂ ਨੂੰ ਜੋਰਦਾਰ ਅਪੀਲ ਕਰਦੇ ਹਾਂ ਕਿ ਉਹ ਹਿੰਦੂ ਹੁਕਮਰਾਨਾਂ ਵੱਲੋਂ ਜੰਗ ਠੋਸਣ ਦੀ ਮੰਦਭਾਵਨਾ ਭਰੀ ਸੋਚ ਦਾ ਅੰਤ ਕਰਨ ਲਈ ਇਹ ਉਪਰੋਕਤ ਕੌਮਾਂਤਰੀ ਸੰਗਠਨ ਫ਼ੌਰੀ ਦਖ਼ਲ ਦੇਣ ਤਾਂ ਕਿ ਸਿੱਖ ਵਸੋਂ ਵਾਲੇ ਇਲਾਕੇ ਨੂੰ ਸਦਾ ਲਈ ਜੰਗਾਂ-ਯੁੱਧਾਂ ਤੋਂ ਦੂਰ ਰੱਖਣ ਦਾ ਸਥਾਈ ਤੌਰ ਤੇ ਕੌਮਾਂਤਰੀ ਪੱਧਰ ਦਾ ਪ੍ਰਬੰਧ ਹੋ ਸਕੇ।”

ਇਹ ਵਿਚਾਰ ਅੱਜ ਇਥੇ ਦਲ ਖ਼ਾਲਸਾ ਦੇ ਕੌਮੀ ਪ੍ਰਧਾਨ ਸ. ਹਰਪਾਲ ਸਿੰਘ ਚੀਮਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਸ. ਮਾਨ ਦੇ ਗ੍ਰਹਿ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਵਰਲਡ ਸਿੱਖ ਪਾਰਲੀਮੈਂਟ ਨੂੰ ਕਾਇਮ ਕਰਨ ਸੰਬੰਧੀ ਆਪਸੀ ਵਿਚਾਰ-ਵਟਾਂਦਰਾ ਕਰਦੇ ਹੋਏ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨਾਲ ਇਸ ਵਿਸ਼ੇ ਤੇ ਆਉਣ ਵਾਲੇ ਸਮੇਂ ਵਿਚ ਵਿਚਾਰ ਕਰਨ ਸੰਬੰਧੀ ਹੋਈ ਇਕ ਮੀਟਿੰਗ ਵਿਚ ਦੋਵਾਂ ਆਗੂਆਂ ਦੇ ਖਿਆਲਾਤਾ ਦੇ ਤਬਾਦਲੇ ਦੌਰਾਨ ਉਭਰਕੇ ਸਾਹਮਣੇ ਆਏ । ਦੋਵਾਂ ਆਗੂਆਂ ਨੇ ਇਸ ਗੱਲ ਤੇ ਸਹਿਮਤੀ ਕੀਤੀ ਕਿ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਸੰਬੰਧੀ ਆਪੋ-ਆਪਣੀ ਪਾਰਟੀਆਂ ਦੇ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਇਹ ਦੋਵੇ ਉਪਰੋਕਤ ਆਗੂ ਆਉਣ ਵਾਲੇ ਸਮੇਂ ਵਿਚ ਜਲਦੀ ਹੀ ਇਕ ਮੀਟਿੰਗ ਹੋਰ ਕਰਨਗੇ, ਜਿਸ ਵਿਚ ਆਗੂਆਂ ਦੇ ਆਏ ਵਿਚਾਰਾਂ ਤੋਂ ਇਕ-ਦੂਸਰੇ ਨੂੰ ਜਾਣੂ ਕਰਵਾਉਦੇ ਹੋਏ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਲਈ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ । ਅੱਜ ਦੀ ਇਸ ਮੀਟਿੰਗ ਦੇ ਫੈਸਲਿਆ ਦੀ ਜਾਣਕਾਰੀ ਪ੍ਰੈਸ ਨੂੰ ਰੀਲੀਜ ਕਰਦੇ ਹੋਏ ਇਕ ਸਾਂਝੇ ਪ੍ਰੈਸ ਬਿਆਨ ਵਿਚ ਦਿੱਤੀ ਗਈ । ਜਿਸ ਵਿਚ ਉਪਰੋਕਤ ਦੋਵਾਂ ਆਗੂਆਂ ਦੇ ਦਸਤਖ਼ਤ ਹਨ।

ਹਰਪਾਲ ਸਿੰਘ ਚੀਮਾਂ, ਸਿਮਰਨਜੀਤ ਸਿੰਘ ਮਾਨ,
ਪ੍ਰਧਾਨ, ਪ੍ਰਧਾਨ,
ਦਲ ਖ਼ਾਲਸਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

468 ad

Submit a Comment

Your email address will not be published. Required fields are marked *