ਅਸੀਂ ਰਾਹੁਲ ਮਾਮਲੇ ‘ਚ ਕੋਈ ਫੈਸਲਾ ਕਰਾਂਗੇ: ਚੋਣ ਕਮਿਸ਼ਨ

ਅਸੀਂ ਰਾਹੁਲ ਮਾਮਲੇ 'ਚ ਕੋਈ ਫੈਸਲਾ ਕਰਾਂਗੇ: ਚੋਣ ਕਮਿਸ਼ਨ

ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਰਿਪੋਰਟਾਂ ‘ਤੇ ਫੈਸਲਾ ਕਰ ਰਿਹਾ ਹੈ ਕਿ ਅਮੇਠੀ ਸੰਸਦ ਖੇਤਰ ਤੋਂ ਉਮੀਦਵਾਰ ਰਾਹੁਲ ਗਾਂਧੀ ਨੇ 7 ਮਈ ਨੂੰ ਚੋਣ ਦੌਰਾਨ ਖੇਤਰ ਦੇ ਕੁਝ ਵੋਟਿੰਗ ਕੇਂਦਰਾਂ ‘ਤੇ ਵੋਟਿੰਗ ਖੇਤਰ ਦੇ ਅੰਦਰ ਜਾ ਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਕਮਿਸ਼ਨ ਇਸ ਨੂੰ ਟਾਲਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਚੋਣ ਕਮਿਸ਼ਨਰ ਐੱਕ. ਐੱਸ. ਬ੍ਰਹਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਟਾਲਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ। 4-5 ਸਥਾਨਾਂ ਤੋਂ ਜਾਣਕਾਰੀ ਆ ਰਹੀ ਹੈ। ਮੈਂ ਤੁਹਾਨੂੰ ਈਮਾਨਦਾਰੀ ਨਾਲ ਕਹਿਨਾ ਹਾਂ ਕਿ ਅਸੀਂ ਕੋਈ ਫੈਸਲਾ ਕਰਾਂਗੇ। ਅਸੀਂ ਇਸ ਬਾਰੇ ਸੂਚਨਾ ਮੰਗੀ ਹੈ। ਇਹ ਜਾਂ ਤਾਂ ਆ ਗਈ ਹੋਵੇਗੀ ਜਾਂ ਆਉਣ ਵਾਲੀ ਹੋਵੇਗੀ। ਮੁੱਖ ਚੋਣ ਕਮਿਸ਼ਨਰ ਵੀ. ਐੱਸ. ਸੰਪਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਤੱਥ ਹੈ ਕਿ ਰਾਹੁਲ ਇਕ ਵੋਟਿੰਗ ਕੇਂਦਰ ‘ਚ ਈ. ਵੀ. ਐੱਮ. ਦੇ ਰਹੇ ਸਨ। ਸੰਪਤ ਨੇ ਕਿਹਾ ਸੀ ਕਿ ਇਸ ਖਾਸ ਘਟਨਾ ਦੀ ਕਾਨੂੰਨ ਦੇ ਤਹਿਤ ਜਾਂਚ ਕੀਤੀ ਜਾਵੇਗੀ। ਕਾਂਗਰਸ ਉਪ ਪ੍ਰਧਾਨ ਨੂੰ ਅਮੇਠੀ ਸੰਸਦ ਖੇਤਰ ‘ਚ ਕੁਝ ਵੋਟਿੰਗ ਕੇਂਦਰਾਂ ਦੇ ਅੰਦਰ ਪ੍ਰਵੇਸ਼ ਕਰਦੇ ਹੋਏ ਦੇਖਿਆ ਗਿਆ ਸੀ। ਤਾਜ਼ਾ ਜਾਣਕਾਰੀ ਅਨੁਸਾਰ ਕਮਿਸ਼ਨ ਨੇ ਇਸ ਮਾਮਲੇ ‘ਚ ਹੋਰ ਜਾਂਚ ਦੇ ਹੁਕਮ ਦਿੱਤੇ ਹਨ।

468 ad