ਅਸੀਂ ਮੋਦੀ ਨਾਲ ਕੰਮ ਕਰਨ ਦੀ ਉਮੀਦ ਕਰਦੇ ਹਾਂ : ਅਮਰੀਕੀ ਰਾਜਦੂਤ

ਅਸੀਂ ਮੋਦੀ ਨਾਲ ਕੰਮ ਕਰਨ ਦੀ ਉਮੀਦ ਕਰਦੇ ਹਾਂ : ਅਮਰੀਕੀ ਰਾਜਦੂਤ

ਭਾਰਤ ‘ਚ ਨਿਯੁਕਤ ਅਮਰੀਕਾ ਦੀ ਅਸਥਾਈ ਰਾਜਦੂਤ ਕੈਥਲੀਨ ਸਟੀਫੈਸ ਨੇ ਅੱਜ ਦੱਸਿਆ ਕਿ ਅਮਰੀਕੀ ਸਰਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰੀਬੀ ਰੂਪ ਨਾਲ ਕੰਮ ਕਰਨਾ ਚਾਹੁੰਦਾ ਹੈ। ਕੈਥਲੀਨ ਨੇ ਪੱਤਰਕਾਰਾਂ ਨਾਲ ਓਪਚਾਰਿਕ ਗੱਲਬਾਤ ‘ਚ ਦੱਸਿਆ ਕਿ ਸਾਡਾ ਮੰਨਣਾ ਹੈ ਕਿ ਮੋਦੀ ਨੇ ਇਕ ਸ਼ਾਨਦਾਰ ਜਨਾਦੇਸ਼ ਦੇ ਨਾਲ ਚੋਣਾਂ ‘ਚ ਜਿੱਤ ਹਾਸਲ ਕੀਤੀ। ਅਸੀਂ ਉਨ੍ਹਾਂ ਦੇ ਨਾਲ ਕਰੀਬੀ ਤੌਰ ‘ਤੇ ਕੰਮ ਕਰਨ ਦੀ ਉਮੀਦ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਮੈਂ ਇਕ ਅਮਰੀਕੀ ਨਾਗਰਿਕ ਦੇ ਰੂਪ ‘ਚ ਕਹਿ ਸਕਦਾ ਹਾਂ ਕਿ ਹਾਲਿਆ ਭਾਰਤੀ ਚੋਣਾਂ ਨੂੰ ਕਾਫੀ ਰੂਚੀ ਦੇ ਨਾਲ ਦੇਖਿਆ ਗਿਆ। ਕੈਥਲੀਨ ਨੇ ਦੱਸਿਆ ਕਿ ਭਾਰਤ ‘ਚ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਦੋ-ਪੱਖੀ ਸਬੰਧ ਇਕ ਨਵੇਂ ਪੱਧਰ ਤੱਕ ਜਾਣਗੇ। ਰਾਜਦੂਤ ਨੇ ਦੱਸਿਆ ਕਿ ਅਮਰੀਕਾ ਭਾਰਤੀ ਅਰਥਵਿਵਸਥਾ ‘ਚ ਨਵੀਂ ਜਾਨ ਫੁਕਣ ‘ਚ ਮਦਦ ਕਰ ਸਕਦਾ ਹੈ ਜਿਸ ਨਾਲ ਰੋਜ਼ਗਾਰ ਦੇ ਖੇਤਰ ‘ਚ ਅਤੇ ਆਰਥਿਕ ਵਿਕਾਸ ‘ਚ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਅਮਰੀਕਾ ਵਪਾਰ, ਤਕਨੀਕ, ਵਿਗਿਆਨ ਅਤੇ ਸਿੱਖਿਆ ਦੇ ਖੇਤਰ ‘ਚ ਮਦਦ ਕਰ ਸਕਦਾ ਹੈ।

468 ad