ਅਸੀਂ ਜਿੱਥੇ ਚਾਹਾਂਗੇ ਗੱਡੀ ਠੋਕਾਂਗੇ!

ਬੇਲਾਰਸ : ਸਾਡੇ ਨੇੜੇ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਪੁਲਸ ਪ੍ਰਸ਼ਾਸਨ ਨੂੰ ਦੋਸ਼ ਦਿੰਦੇ ਹਾਂ ਪਰ ਅਸਲ ‘ਚ ਪੁਲਸ ਨੂੰ ਆਪਣੀ ਡਿਊਟੀ ਨਿਭਾਉਂਦੇ ਹੋਏ Gaddiਕਿੰਨਾ ਜ਼ੋਖਿਮ ਚੁੱਕਣਾ ਪੈਂਦਾ ਹੈ ਇਹ ਕਦੇ ਕਿਸੇ ਨੇ ਨਹੀਂ ਸੋਚਿਆ। ਪਰ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਇਸ ਦਾ ਅਹਿਸਾਸ ਹੋ ਜਾਵੇਗਾ। ਬੇਲਾਰਸ ਦੇਸ਼ ‘ਚ ਘਟੀ ਇਕ ਅਜਿਹੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਕ ਸ਼ਰਾਬੀ ਡਰਾਈਵਰ ਗੱਡੀਆਂ ਨਾਲ ਭਰਿਆ ਇਕ ਟਰੱਕ ਲੈ ਕੇ ਸੜਕ ‘ਤੇ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਢੰਗ ਨਾਲ ਘੁੰਮ ਰਿਹਾ ਸੀ। ਪੁਲਸ ਲਗਾਤਾਰ ਉਸ ਦਾ ਪਿੱਛਾ ਕਰ ਰਹੀ ਸੀ ਪਰ ਇਹ ਸਨਕੀ ਡਰਾਈਵਰ ਸੀ ਕਿ ਆਪਣੀ ਮਨਮਾਨੀ ਕਰਦਾ ਜਾ ਰਿਹਾ ਸੀ। ਇਸ ਨੇ ਆਪਣੇ ਰਸਤੇ ਵਿਚ ਆਉਂਦੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ। ਇਥੋਂ ਤਕ ਕਿ ਟਰੱਕ ਦਾ ਟਾਇਰ ਫਟਣ ‘ਤੇ ਵੀ ਇਹ ਨਹੀਂ ਰੁਕਿਆ। 
ਆਖਰ ਵਿਚ ਪੁਲਸ ਕੋਲ ਜਦੋਂ ਕੋਈ ਚਾਰਾ ਨਾ ਬਚਿਆ ਤਾਂ ਪੁਲਸ ਨੇ ਫਾਈਰਿੰਗ ਕੀਤੀ ਅਤੇ ਪੱਥਰ ਵੀ ਸੁੱਟੇ ਪਰ ਉਦੋਂ ਵੀ ਟਰੱਕ ਡਰਾਈਵਰ ਨਹੀਂ ਰੁਕਿਆ। ਆਖਰ ਵਿਚ ਬਹੁਤ ਹੀ ਮੁਸ਼ਕਲਾਂ ਬਾਅਦ ਪੁਲਸ ਨੇ ਚਾਰੇ ਪਾਸੇ ਘੇਰਾਬੰਦੀ ਕਰਕੇ ਇਸ ਟਰੱਕ ਦੀ ਰਫਤਾਰ ‘ਤੇ ਰੋਕ ਲਗਾਈ ਅਤੇ ਦੋਸ਼ੀ ਡਰਾਈਵਰ ਨੂੰ ਦਬੋਚ ਲਿਆ। ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁਝ ਲੋਕਾਂ ਦੀ ਸਮਾਜ ਵਿਰੋਧੀ ਮਾਨਸਿਕਤਾ ਲੋਕਾਂ ਲਈ ਤਾਂ ਖਤਰਾ ਬਣਦੀ ਹੀ ਹੈ ਸਗੋਂ ਦੇਸ਼ ਦੀ ਜਾਇਦਾਦ ਨੂੰ ਭਾਰੀ ਨੁਕਸਾਨ ਪਹੁਚਾਉਂਦੀ ਹੈ।

468 ad