ਅਲੈਕਜ਼ੈਂਡਰ ਇਮਿਚ ਹਨ ਦੁਨੀਆ ਦੇ ਸਭ ਤੋਂ ਬੁੱਢੇ ਆਦਮੀ

ਨਿਊਯਾਰਕ-ਅਮਰੀਕਾ ਦੇ 111 ਸਾਲ ਦੇ ਤੰਤਰਿਕ ਅਲੈਕਜ਼ੈਂਡਰ ਇਮਿਚ ਦੁਨੀਆ ਦੇ ਸਭ ਤੋਂ ਬੁੱਢੇ ਆਦਮੀ ਬਣ ਗਏ ਹਨ। ਨਿਊਯਾਰਕ ਨੂੰ Old Manਆਪਣਾ ਘਰ ਦੱਸਣ ਵਾਲੇ ਇਮਿਚ 1903 ‘ਚ ਪੌਲੈਂਡ ‘ਚ ਪੈਦਾ ਹੋਏ ਸਨ। ਉਸ ਸਮੇਂ ਸੋਵੀਅਤ ਸੰਘ ਦੇ ਬੰਧੂਆ ਮਜ਼ਦੂਰੀ ਕੈਂਪ, ਸੋਵੀਅਤ ਗੁਲਾਕ ਦੇ ਮੁਸ਼ਕਿਲ ਹਾਲਾਤਾਂ ਨੂੰ ਝੱਲਣ ਵਾਲੇ ਇਮਿਚ 1950 ‘ਚ ਅਮਰੀਕਾ ਆ ਗਏ। ਇਸ ਸਾਲ ਫਰਵਰੀ ‘ਚ ਉਹ 111 ਸਾਲ ਦੇ ਹੋਏ ਹਨ। ਜੇਰੋਨਟੋਲੋਜੀ ਰਿਸਰਚ ਗਰੁੱਪ ਆਫ ਟਾਰੇਂਸ ਕੈਲੀਫੋਰਨੀਆ ਦੇ ਸਰਵੇ ਅਨੁਸਾਰ ਉਹ ਪਿਛਲੇ ਮਹੀਨੇ ਦੁਨੀਆ ਦੇ ਸਭ ਤੋਂ ਬੁੱਢੇ ਆਦਮੀ ਬਣੇ ਹਾਲਾਂਕਿ ਦੁਨੀਆ ਦੇ ਸਭ ਤੋਂ ਬੁੱਢੇ ਵਿਅਕਤੀ ਦਾ ਖਿਤਾਬ ਜਾਪਾਨ ਦੀ 116 ਸਾਲਾ ਦੀ ਮਿਸਾਓ ਓਕਾਵਾ ਹੈ। ਓਕਾਵਾ ਸਮੇਤ ਦੁਨੀਆ ਭਰ ‘ਚ 66 ਔਰਤਾਂ ਇਮਿਚ ਤੋਂ ਜ਼ਿਆਦਾ ਉਮਰ ਦੀਆਂ ਹਨ। ਆਮ ਤੌਰ ‘ਤੇ ਘੱਟ ਖਾਣ ਵਾਲੇ ਇਮਿਚ ਨੂੰ ਚਿਕਨ ਅਤੇ ਚਾਕਲੇਟ ਪਸੰਦ ਹਨ। ਆਪਣੀ ਲੰਬੀ ਉਮਰ ਦਾ ਸਿਹਰਾ ਉਹ ਆਪਣੀ ਜੀਨ ਨੂੰ ਦਿੰਦੇ ਹਨ। ਮੈਨਹਾਟਨ ‘ਚ ਆਪਣੇ ਇਕ ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਵੀ 90 ਸਾਲਾਂ ਤੋਂ ਜ਼ਿਆਦਾ ਜਿਊਂਦੇ ਰਹੇ ਸਨ। ਉਨ੍ਹਾਂ ਨੇ ਕਿਹਾ ਪਰ ਉਮਰ ਦੇ ਮੁਕਾਬਲੇ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਸੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਹੋ। ਉਨ੍ਹਾਂ ਨੇ ਕਿਹਾ ਕਿ ਮੇਰੀ ਜ਼ਿੰਦਗੀ ਦੇ ਅਜੇ ਵੀ ਕੁਝ ਟੀਚੇ ਹਨ ਜੋ ਮੈਂ ਹਾਸਲ ਕਰਨਾ ਚਾਹੁੰਦਾ ਹਾਂ ਪਰ ਉਨ੍ਹਾਂÎ ਬਾਰੇ ਮੈਂ ਮੇਰੇ ਦਿਮਾਗ ‘ਚ ਸਪੱਸ਼ਟ ਤਸਵੀਰ ਨਹੀਂ ਹੈ ਕਿ ਉਹ ਕੀ ਹੈ ਅਤੇ ਉਨ੍ਹਾਂ ਨੂੰ ਮੈਂ ਕਿਵੇਂ ਹਾਸਲ ਕਰਾਂÎਗਾ।

468 ad