ਅਲਵੀ ਨੇ ਮੋਦੀ ਨੂੰ ਲਿਖੀ ਚਿੱਠੀ, ਕਿਹਾ ਮੈਂ ਕਰਾਂਗਾ ਤੁਹਾਡੀ ਮਾਂ ਦੀ ਦੇਖਭਾਲ

ਅਲਵੀ ਨੇ ਮੋਦੀ ਨੂੰ ਲਿਖੀ ਚਿੱਠੀ, ਕਿਹਾ ਮੈਂ ਕਰਾਂਗਾ ਤੁਹਾਡੀ ਮਾਂ ਦੀ ਦੇਖਭਾਲ

ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਮਾਂ ਦੇ ਇਕ ਛੋਟੇ ਜਿਹੇ ਕਮਰੇ ‘ਚ ਰਹਿਣ ਅਤੇ ਆਟੋ ਰਿਕਸ਼ਾ ‘ਚ ਸਫਰ ਕਰਨ ‘ਤੇ ਕਾਂਗਰਸ ਨੇਤਾ ਰਾਸ਼ਿਦ ਅਲਵੀ ਨੇ ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੀ ਮਾਂ ਦੀ ਦੇਖਭਾਲ ਕਰਨ ਦੀ ਪੇਸ਼ਕਸ਼ ਕੀਤੀ ਹੈ ਕਿਉਂਕਿ ਉਨ੍ਹਾਂ ਮੁਤਾਬਕ ਆਪਮੀ ਤਮਾਮ ਦੌਲਤ ਅਤੇ ਕਾਮਯਾਬੀ ਦੇ ਬਾਵਜੂਦ ਮੋਦੀ ਆਪਣੀ ਮਾਂ ਨੂੰ ਆਰਾਮਦਾਇਕ ਜ਼ਿੰਦਗੀ ਮੁਹੱਈਆ ਨਹੀਂ ਕਰਵਾ ਸਕਿਆ। ਅਲਵੀ ਨੇ ਚਿਠੀ ‘ਚ ਲਿਖਿਆ ਹੈ, ਮੈਂ ਇਹ ਸਮਝ ਨਹੀਂ ਪਾ ਰਿਹਾ ਹਾਂ ਕਿ ਤੁਸੀਂ ਆਪਣੀ ਮਾਂ ਨੂੰ ਇਕ ਆਰਾਮਦਾਇਕ ਜ਼ਿੰਦਗੀ ਕਿਉਂ ਮੁਹੱਈਆ ਨਹੀਂ ਕਰਵਾ ਸਕੇ, ਜਿਨ੍ਹਾਂ ਨੇ ਤੁਹਾਡਾ ਭਵਿੱਖ ਵਧੀਆ ਬਣਾਉਣ ਦੀ ਚਿੰਤਾ ‘ਚ ਆਪਣਾ ਪੂਰਾ ਜੀਵਨ ਲਗਾ ਦਿਤਾ। ਉਨ੍ਹਾਂ ਲਿਖਿਆ ਹੈ ਕਿ ਤੁਹਾਡੀ ਮਾਂ ਮੇਰੀ ਮਾਂ ਵਰਗੀ ਹੈ। ਮੇਰੇ ਮਨ ‘ਚ ਉਨ੍ਹਾਂ ਲਈ ਬਹੁਤ ਸਨਮਾਨ ਹੈ। ਮੇਰੇ ਕੋਲ ਤੁਹਾਡੇ ਜਿਨ੍ਹੇਂ ਸਾਧਨ ਨਹੀਂ ਹੈ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੈਨੂੰ ਇਜਾਜ਼ਤ ਦੇਵੋ ਕਿ ਮੈਂ ਆਪਣੀ ਹੈਸੀਅਤ ਦੇ ਹਿਸਾਬ ਨਾਲ ਉਨ੍ਹਾਂ ਨੂੰ ਆਰਾਮ ਦੀ ਜ਼ਿੰਦਗੀ ਦੇ ਲਈ ਜ਼ਰੂਰੀ ਤਮਾਮ ਚੀਜਾਂ ਮੁਹੱਈਆ ਕਰਵਾ ਸਕਾਂ। ਅਲਵੀ ਨੇ ਇਸ ਗੱਲ ਨੂੰ ਲੈ ਕੇ ਦੁਖ ਜ਼ਾਹਰ ਕੀਤਾ ਕਿ ਮੋਦੀ ਆਪਣੇ ਪ੍ਰਚਾਰ ਮੁਹਿੰਮ ‘ਚ ਹਮੇਸ਼ਾ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਆਪਣੇ ਦਮ ‘ਤੇ ਬੜੀ ਮੁਸ਼ਕਿਲ ਨਾਲ ਵੱਡਾ ਕੀਤਾ ਹੈ। ਉਨ੍ਹਾਂ ਮੋਦੀ ਨੂੰ ਕਿਹਾ ਕਿ ਉਨ੍ਹਾਂ ਲਗਨ ਅਤੇ ਸਖਤ ਮਿਹਨਤ ਨਾਲ ਉਸ ਨੂੰ ਇਸ ਤਰ੍ਹਾਂ ਵੱਡਾ ਕੀਤਾ ਹੈ ਕਿ ਤੁਸੀਂ ਨਾ ਸਿਰਫ ਗੁਜਰਾਤ ਵਰਗੇ ਰਾਜ ਸਗੋਂ ਅੱਗੇ ਵਧਦੇ ਹੋਏ ਆਪਣੀ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣੇ।

468 ad