ਅਰੂਸਾ ਦੇ ਨਾਲ ਜਾਣ ਕਰਕੇ ਕੈਪਟਨ ਦਾ ਦੌਰਾ ਸਫਲ ਹੀ ਹੋਵੇਗਾ: ਚੰਦੂਮਾਜਰਾ

17ਸ੍ਰੀ ਆਨੰਦਪੁਰ ਸਾਹਿਬ, 16 ਮਈ ( ਪੀਡੀ ਬੇਉਰੋ ) ‘ਸੁਭਾਵਿਕ ਹੀ ਹੈ ਕਿ ਪਾਕਿਸਤਾਨ ਦੀ ਵਸਨੀਕ ਅਰੂਸਾ ਆਲਮ ਨਾਲ ਠੰਢੇ ਮੁਲਕਾਂ ਦੀ ਸੈਰ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਦੌਰਾ ਸਫਲ ਹੀ ਹੋਵੇਗਾ। ਕਿਉਂਕਿ ਉਹ ਉੱਥੇ ਪੰਜਾਬੀਆਂ ਲਈ ਨਹੀਂ ਬਲਕਿ ਰਾਜਾਸ਼ਾਹੀ ਦੇ ਨਜ਼ਾਰਿਆਂ ਦਾ ਨਿੱਘ ਮਾਨਣ ਲਈ ਹੀ ਗਏ ਸਨ।’ ਇਹ ਪ੍ਰਗਟਾਵਾ ਅੱਜ ਇੱਥੇ ਪਹੁੰਚੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਇਹ ਆਖ ਰਹੇ ਹਨ ਕਿ ਪੰਜਾਬ ਦੀ ਆਰਥਿਕਤਾ ’ਚ ਸੁਧਾਰ ਕਰਨ ਲਈ ਡਾ. ਮਨਮੋਹਨ ਸਿੰਘ ਦੀ ਸਹਾਇਤਾ ਲਈ ਜਾਵੇਗੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਅੰਦਰ ਹੁਣ ਨਾ ਤਾਂ ਕੈਪਟਨ ਦੀ ਚੱਲਦੀ ਹੈ ਤੇ ਨਾ ਹੀ ਰਾਹੁਲ ਜਾਂ ਸੋਨੀਆ ਗਾਂਧੀ ਦੀ ਕਿਉਂਕਿ ਹੁਣ ਤਾਂ ਜੋ ਪ੍ਰਸ਼ਾਂਤ ਕਿਸ਼ੋਰ ਆਖਦਾ ਹੈ ਉਹੀ ਹੋ ਰਿਹਾ ਹੈ। ਇਸ ਲਈ ਕੈਪਟਨ ਦੇ ਕਹਿਣ ਜਾਂ ਸੋਚਣ ਨਾਲ ਕੁਝ ਨਹੀਂ ਹੋਣ ਵਾਲਾ।
ਅੱਜ ਆਮ ਆਦਮੀ ਪਾਰਟੀ ‘ਆਪ’ ਵੱਲੋਂ ਕਣਕ ਘੁਟਾਲੇ ਖ਼ਿਲਾਫ਼ ਕੀਤੇ ਗਏ ਇਕੱਠ ਬਾਰੇ ਪੁੱਛਣ ’ਤੇ ਉਨ੍ਹਾਂ ਨੇ ਕਿਹਾ ਕਿ ‘ਆਪ’ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀ ਹੈ। ਅੱਜ ਪੰਜਾਬ ਦੀ ਜਨਤਾ ਦਾ ਨਾਂਹਪੱਖੀ ਜਾਂ ਮੱਠਾ ਹੁੰਗਾਰਾ ਇਸ ਗੱਲ ਦਾ ਸਬੂਤ ਹੈ ਕਿ ਆਪ ਵਾਲਿਆਂ ਦੀ ਲਿਫਾਫੇਬਾਜ਼ੀ ਪੰਜਾਬ ’ਚ ਚੱਲਣ ਵਾਲੀ ਨਹੀਂ। ਉਨ੍ਹਾਂ ਨੇ ਕਿਹਾ ਕਿ ਇੱਕ ਲੱਖ ਲੋਕਾਂ ਦਾ ਇਕੱਠ ਕਰਨ ਦੇ ਦਾਅਵੇ ਕਰਨ ਵਾਲੀ ‘ਆਪ’ ਦੇ ਮਹਿਜ਼ 13 ਬੰਦੇ ਹੀ ਮੁੱਖ ਮੰਤਰੀ ਬਾਦਲ ਤੱਕ ਪਹੁੰਚ ਸਕੇ ਹਨ।

468 ad

Submit a Comment

Your email address will not be published. Required fields are marked *