ਅਰੂਸਾ ਆਲਮ ਨੇ ਕੈਪਟਨ ਅਮਰਿੰਦਰ ਦੇ ਭਵਿੱਖ ਨੂੰ ਲਾਇਆ ਗ੍ਰਹਿਣ – ਮੰਡ

20160425185407ਲੁਧਿਆਣਾ,2 ਮਈ (ਜਗਦੀਸ਼ ਬਾਮਬਾ ) ਗੁਰਸਿਮਰਨ ਸਿੰਘ ਮੰਡ ਸਾਬਕਾ ਉਪ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲੋਕਲ ਬਾਡੀਜ਼ ਸੈਲ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਕਿਸਤਾਨੀ ਮਹਿਲਾ ਪੱਤਰਕਾਰ ਅਰੂਸਾ ਆਲਮ ਨੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਭਵਿੱਖ ਨੂੰ ਗ੍ਰਹਿਣ ਲੱਗਾ ਦਿੱਤਾ ਹੈ ਅਰੂਸਾ ਆਲਮ ਤੇ ਕੈਪਟਨ ਅਮਰਿੰਦਰ ਸਿੰਘ ਦੀ ਜੋੜੀ ਨੇ ਵਿਦੇਸ਼ ਵਿੱਚ ਜੋ ਬਜਾਰਾਂ ਵਿੱਚ ਸ਼ਰੇਆਮ ਸ਼ਾਪਿੰਗ ਕਰ ਰਹੇ ਹਨ ਅਤੇ ਸਮੁੰਦਰ (ਬੀਚ) ਤੇ ਨਹਾਉਣ ਦੀਆਂ ਖਬਰਾਂ ਉਜਾਗਰ ਹੋ ਰਹੀਆਂ ਹਨ, ਇਹ ਪੰਜਾਬ, ਪੰਜਾਬੀਅਤ ਅਤੇ ਸਿੱਖ ਕੌਮ ਅਤੇ ਕਾਂਗਰਸ ਪਾਰਟੀ ਲਈ ਇੱਕ ਸ਼ਰਮਨਾਕ ਗੱਲ ਸਾਬਿਤ ਹੋ ਰਹੀ ਹੈ . ਮੰਡ ਨੇ ਕਿਹਾ ਕਿ ਸਿੱਖ ਧਰਮ ਵਿੱਚ ਸ਼ਰੇਆਮ ਤੌਰਤੇ ਦੂਸਰੀ ਔਰਤ ਰੱਖਣਾ ਇਕ ਜੁਰਮ ਹੈ। ਪੰਜਾਬ ਗੁਰੂਆਂਪੀਰਾਂ ਦੀ ਧਰਤੀ ਨਾਲ ਬਿਰਾਜਮਾਨ ਹੈ। ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਮੈਂਬਰ ਸ੍ਰੀ ਗੁਰੂ ਰਾਮ ਦਾਸ ਨਗਰੀ ਅੰਮ੍ਰਿਤਸਰ ਤੋਂ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲਾਂ ਸ਼ੋਭਾ ਨਹੀਂ ਦੇ ਰਹੀਆਂ ਹਨ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਅਤੇ ਆਪਣੇ ਪਰਿਵਾਰ ਨੂੰ ਰਾਣੀ ਪਰਨੀਤ ਕੌਰ ਜੀ ਨੂੰ ਕਾਫੀ ਨੀਚਾ ਦਿਖਾਇਆ ਜਾ ਰਿਹਾ ਹੈ ਮੈਂ ਰਾਣੀ ਪਰਨੀਤ ਕੌਰ ਜੀ ਨੂੰ ਅਪੀਲ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਕਹਿ ਕੇ ਅਰੂਸਾ ਆਲਮ ਦਾ ਭਾਰਤ ਦੌਰਾ (ਵੀਜਾ) ਰੱਦ ਕਰਵਾਇਆ ਜਾਵੇ ਅਤੇ ਸਾਲ 2012 ਵਿੱਚ ਵਿਧਾਨ ਸਭਾ ਚੌਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਤੇ ਅਰੂਸਾ ਆਲਮ ਨੇ ਵੀ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸਰਕਾਰ ਬਣਾਉਣ ਤੋਂ ਵਾਂਝੇ ਕਰ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਹੁਣ ਵੀ ਇਸੇ ਰਾਹ ਤੇ ਹੀ ਤੁਰ ਪਏ ਹਨ ਪੰਜਾਬ ਵਿੱਚ ਮਾਵਾਂ, ਧੀਆਂ, ਭੈਣਾਂ ਵਾਲੇ ਪਰਿਵਾਰਾਂ ਨੂੰ ਇਹ ਗੱਲ ਕੈਪਟਨ ਅਤੇ ਅਰੂਸਾ ਆਲਮ ਦੀਆਂ ਜੋੜੀ ਨਾਲ ਬਹੁਤ ਦੁੱਖ ਲੱਗ ਰਿਹਾ ਹੈ ਇਸ ਕਰਕੇ ਸਾਡੀ ਅਪੀਲ ਹੈ ਕਿ ਕੈਪਟਨ ਅਰੂਸਾ ਆਲਮ ਦਾ ਖਹਿੜਾ ਛੱਡ ਕੇ ਕਾਂਗਰਸ ਪਾਰਟੀ ਅਤੇ ਆਪਣੇ ਪਰਿਵਾਰ ਬਾਰੇ ਸੋਚੇ ਤਾਂ ਕਿ ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣ ਸਕੇ

468 ad

1 Comment

  1. Captain saab ki karan apne wader Ian DE purnian te chalna v tan ohna da farz aa.

    Reply

Submit a Comment

Your email address will not be published. Required fields are marked *