ਅਮਰੀਕੀ ਬਾਜ਼ਾਰ ‘ਚ ਛਾਇਆ ਭਾਰਤੀਆਂ ਦਾ ਰੋਬੋਟ

ਸਿੰਗਾਪੁਰ—ਸਿੰਗਾਪੁਰ ਵਿਚ ਰਹਿਣ ਵਾਲੇ ਭਾਰਤੀ ਜੋੜੇ ਨੇ ਇਕ ਅਨੋਖਾ ਰੋਬੋਟ ਬਣਾਇਆ ਹੈ ਜੋ ਰੋਟੀਆਂ ਬਣਾ ਸਕਦਾ ਹੈ ਅਤੇ ਵਿਕਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਮਰੀਕੀ ਬਾਜ਼ਾਰ Roti Robotਵਿਚ ਉਨ੍ਹਾਂ ਨੂੰ ਕਰੀਬ 50 ਲੱਖ ਸਿੰਗਾਪੁਰ ਡਾਲਰਾਂ ਦਾ ਆਰਡਰ ਮਿਲ ਚੁੱਕਿਆ ਹੈ। 
ਰਿਸ਼ੀ ਇਰਸ਼ਾਨੀ ਅਤੇ ਪਤਨੀ ਪ੍ਰਨੋਤੀ ਨੂੰ ਇਸ ‘ਰੋਟੀਮੈਟਿਕ’ ਨੂੰ ਵਿਕਸਿਤ ਕਰਨ ਵਿਚ ਕਰੀਬ 6 ਸਾਲ ਦਾ ਸਮਾਂ ਲੱਗਿਆ। ਇਹ ਪ੍ਰਤੀ ਮਿੰਟ ਦੀ ਦਰਦ ਨਾਲ ਇਕ ਰੋਟੀ ਬਣਾ ਸਕਦਾ ਹੈ। 
ਰੋਟੀਮੈਟਿਕ ਰਸੋਈ ਵਿਚ ਰੋਬੋਟਿਕ ਤਕਨੀਕ ਦੀ ਵਰਤੋਂ ਕਰਨ ਵਾਲਾ ਪਹਿਲਾ ਉਪਕਰਣ ਹੈ। ਫਿਲਹਾਲ ਇਹ ਅਮਰੀਕੀ ਬਾਜ਼ਾਰ ਵਿਚ ਪਹੁੰਚਣ ਤੋਂ ਪਹਿਲਾਂ ਅਮਰੀਕਾ ਤੋਂ ਸਰਟੀਫਿਕੇਟ ਮਿਲਣ ਦਾ ਇੰਤਜ਼ਾਰ ਕਰ ਰਿਹਾ ਹੈ। 
ਅਮਰੀਕੀ ਬਾਜ਼ਾਰ ਵਿਚ ‘ਰੋਟੀਮੈਟਿਕ’ ਅਗਲੇ ਸਾਲ ਪਹੁੰਚਣਾ ਸ਼ੁਰੂ ਹੋ ਜਾਵੇਗਾ।
‘ਦਿ ਸਟੇਟਸ ਟਾਇਮਜ਼’ ਦੀ ਖਬਰ ਦੇ ਅਨੁਸਾਰ ਈਸ਼ਰਾਨੀ ਦਾ ਕਹਿਣਾ ਹੈ ਕਿ ਇਕ ਇਕਾਈ ਦੇ ‘ਰੋਟੀਮੈਟਿਕ’ ਦੀ ਕੀਮਤ 599 ਡਾਲਰ ਹੈ। ਇਸ ਦੇ ਵਰਤੋਂ ਕਰਨਾ ਅਤੇ ਸਾਫ ਕਰਨਾ ਵੀ ਸੌਖਾ ਹੈ। ਇਸ ਨੂੰ ਸੌਖੀ ਤਰ੍ਹਾਂ ਖੋਲ੍ਹ ਕੇ ਡਿਸ਼ ਵਾਸ਼ਰ ਵਿਚ ਵੀ ਪਾਇਆ ਜਾ ਸਕਦਾ ਹੈ।

468 ad