ਅਮਰੀਕੀ ਕਮੇਟੀ ਨੇ ਕੀਤੀ ਪਾਕਿਸਤਾਨ ਖਿਲਾਫ ਕਾਰਵਾਈ ਦੀ ਮੰਗ

ਵਾਸ਼ਿੰਗਟਨ—ਧਾਰਮਿਕ ਸੁਤੰਤਰਤਾ ਨੂੰ ਲੈ ਕੇ ਅਮਰੀਕੀ ਕਾਂਗਰਸ ਵੱਲੋਂ ਗਠਿਤ ਕਮੇਟੀ ਨੇ ਅਮਰੀਕੀ ਪ੍ਰਸ਼ਾਸਨ ਤੋਂ ਪਾਕਿਸਤਾਨ ਦਾ ਨਾਂ Americaਧਾਰਮਿਕ ਸੁਤੰਤਰਤਾ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ।
ਅਮਰੀਕੀ ਕੌਮਾਂਤਰੀ ਧਾਰਮਿਕ ਸੁਤੰਤਰ ਕਮਿਸ਼ਨ ਨੇ ਵਿਦੇਸ਼ ਵਿਭਾਗ ਤੋਂ ਪਾਕਿਸਤਾਨ ਦਾ ਨਾਂ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਹੈ, ਜਿਨ੍ਹਾਂ ਨੂੰ ਕਾਨੂੰਨ ਦੇ ਅਧੀਨ ਉਨ੍ਹਾਂ ਦੇਸ਼ਾਂ ਦੇ ਰੂਪ ਵਿਚ ਚਿੰਨ੍ਹਤ ਕੀਤਾ ਜਾਂਦਾ ਹੈ, ਜਿੱਥੇ ਵਿਸ਼ੇਸ਼ ਤੌਰ ‘ਤੇ ਧਾਰਮਿਕ ਸੁਤੰਤਰਤਾ ਦੇ ਗੰਭੀਰ ਉਲੰਘਣ ਹੁੰਦੇ ਹਨ।
ਕਮਿਸ਼ਨ ਨੇ ਵਿਸ਼ੇਸ਼ ਚਿੰਤਾ ਕਰਨ ਵਾਲੇ ਦੇਸ਼ਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ਦੇਸ਼ਾਂ ਵਿਚ ਮਿਸਰ, ਇਰਾਕ, ਨਾਈਜੀਰੀਆ, ਪਾਕਿਸਤਾਨ, ਸੀਰੀਆ, ਤਜ਼ਾਕਿਸਤਾਨ, ਤੁਰਕਨਿਸਤਾਨ ਅਤੇ ਵੀਅਤਨਾਮ ਸ਼ਾਮਲ ਹਨ। ਆਪਣੀ ਸਾਲਾਨਾ ਰਿਪੋਰਟ ਵਿਚ ਕਮਿਸ਼ਨ ਨੇ ਨਾਲ ਹੀ ਬਰਮਾ, ਚੀਨ, ਇਰੀਟੀਰੀਆ, ਈਰਾਨ, ਉੱਤਰੀ ਕੋਰੀਆ, ਸਾਊਦੀ ਅਰਬ, ਸੂਡਾਨ ਅਤੇ ਉਜ਼ਬੇਕੀਸਤਾਨ ਸਮੇਤ 8 ਦੇਸ਼ਾਂ ਨੂੰ ਦੁਬਾਰਾ ਚਿੰਤਾ ਵਾਲੇ ਦੇਸ਼ਾਂ ਦਾ ਦਰਜਾ ਦੇਣ ਦੀ ਸਿਫਾਰਿਸ਼ ਕੀਤੀ ਹੈ।

468 ad