ਅਮਰੀਕਾ ਵਿਚ ਸਿਖਾਂ ਉਪਰ ਵੱਧ ਰਹੇ ਨਸਲੀ ਹਮਲੇ ਚਿੰਤਾ ਦਾ ਵਿਸ਼ਾ-ਧੂਤ

dhootਜਲੰਧਰ – (ਪੀ ਡੀ ਬਿਊਰੋ) ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਨੇ ਅਮਰੀਕਾ ਅੰਦਰ ਦਿਨੋਂ ਦਿਨ ਵਧ ਰਹੇ ਨਸਲੀ ਬਾਰੇ ਆਪਣੀ ਚਿੰਤਾ ਦਾ ਪਰਗਟਾਵਾ ਕਰਦਿਆਂ ਕਿਹਾ ਕਿ  ਹਾਲ ਹੀ ਵਿਚ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ ਇਕ ਪੰਜਾਬੀ ਬਜ਼ੁਰਗ ਅਮਰੀਕ ਸਿੰਘ ਬੱਲ ਤੇ ਦੋ ਨਸਲਵਾਦੀ ਗੋਰਿਆ ਨੇ ਅਚਾਨਕ ਹੱਲਾ ਬੋਲਕੇ ਉਸਨੂੰ ਗਭੀਰ ਰੂਪ ਵਿੱਚ ਜ਼ਖਮੀਂ ਕਰ ਦਿੱਤੇ ਜਾਣ ਤੋਂ ਬਾਅਦ ਅਮਰੀਕਾ ਅੰਦਰ ਰਹਿਣ ਵਾਲਾ ਪੂਰਾ ਸਿਖ ਭਾਈਚਾਰਾ ਡਰ ਤੇ ਸਹਿਮ ਦੇ ਆਲਮ ਵਿਚ ਹੈ।ਇਸ ਸਿਖ ਬਜੁਰਗ ਉਪਰ ਹੋਏ ਕਾਤਲਾਨਾ ਹਮਲੇ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਨਾਪਾ ਦੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਨੇ   ਦਸਿਆ ਕਿ ਹਮਲੇ ਦਾ ਸ਼ਿਕਾਰ ਹੋਏ ਸਿਖ ਨੂੰ ਸਥਾਨਿਕ ਕਮਿਉਨਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿਥੇ ਉਸਦੀ ਕਾਲਰ-ਬੋਨ ਟੁਟੀ ਪਾਈ ਗਈ ਦਸੀ ਜਾਂਦੀ ਹੈ। ਇਸ ਤੋਂ ਇਲਾਵਾ ਉਹਨਾਂ ਦੇ ਨੱਕ ਅਤੇ ਬਾਂਹ ਉਪਰ ਵੀ ਗੰਭੀਰ ਸੱਟਾ ਵੱਜੀਆਂ ਹਨ । ਸ: ਧੂਤ ਨੇ ਦਸਿਆ ਕਿ ਅਮਰੀਕ ਸਿੰਘ ਬੱਲ ਇਕ ਫਾਰਮ ਵਿੱਚ ਕੰਮ ਕਰਦੇ ਹਨ ਅਤੇ ਹਮੇਸ਼ਾਂ ਦੀ ਤਰਾਂ ਆਪਣੇਂ ਘਰੋਂ ਬਾਹਰ ਨਿਕਲਕੇ ਉਹ ਸਵੱਖਤੇ ਆਪਣੀਂ ਸਵਾਰੀ ਦੀ ਉਡੀਕ ਕਰ ਰਹੇ ਸਨ ਕਿ ਅਚਾਨਕ ਦੋ ਗੋਰੇ ਨੌਜਵਾਨ ਮੁੰਡਿਆਂ ਨੇਂ ਉਹਨਾਂ ਦੇ ਬਰਾਬਰ ਲਿਆਕੇ ਕਾਰ ਰੋਕੀ ਅਤੇ ਉਹ ਗਾਲੀ ਗਲੋਚ ਕਰਨ ਲੱਗੇ ਤਾਂ ਬਜ਼ੁਰਗ ਨੇਂ ਸੜਕ ਦੇ ਦੂਜੇ ਪਾਸੇ ਜਾਣ ਵਿੱਚ ਹੀ ਭਲਾਈ ਸਮਝੀ, ਲੇਕਿਨ ਇਹਨਾਂ ਨਸਲੀ ਵਿਤਕਰੇ ਨਾਲ ਭਰੇ ਪੀਤੇ ਗੋਰਿਆਂ ਨੇ ਗੱਡੀ ਮੋੜਕੇ ਬਜ਼ੁਰਗ ਨੂੰ ਟੱਕਰ ਮਾਰਕੇ ਹੇਠਾਂ ਸੁਟਿਆ ਅਤੇ ਸੰਘਣੀ ਧੁੰਦ ਵਿੱਚ ਬੁਰੀ ਤਰਾਂ ਕੁਟਿਆ। ਬਜ਼ੁਰਗ ਨੇਂ ਬਥੇਰੀਆਂ ਚੀਕਾ ਮਾਰੀਆਂ ਆਪਣੇਂ ਬਚਾਓ ਲਈ ਹਾਲ ਦੁਹਾਈ ਮਚਾਈ ਲੇਕਿਨ ਉਹਦੀ ਮੱਦਦ ਲਈ ਕੋਈ ਨਹੀਂ ਬਹੁੜਿਆ।ਪੁਲਿਸ ਨੇਂ ਕੇਸ  ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਅਰੰਭੀ ਹੋਈ ਹੈ, ਲੇਕਿਨ ਪੁਲਿਸ ਹਾਲੇ ਤੱਕ ਕੋਈ ਵੀ ਗਰਿਫ਼ਤਾਰੀ ਕਰਨ ਵਿੱਚ ਨਾਕਾਮ ਰਹੀ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾ ਵੀ ਇੱਕ ਬਜ਼ੁਰਗ ਪਿਆਰਾ ਸਿੰਘ ਨੂੰ ਸਾਲ ਕੁ ਪਹਿਲਾ ਫਰਿਜ਼ਨੋ ਦੇ ਗੁਰਦਵਾਰਾ ਨਾਨਕ ਸਰ ਚੈਰੀ ਰੋਡ ਦੇ ਬਾਹਰ ਨਸਲੀ ਵਿਤਕਰੇ ਕਾਰਨ ਗੰਭੀਰ ਜਖਮੀਂ ਕਰ ਦਿੱਤਾ ਗਿਆ ਸੀ। ਸ: ਧੂਤ  ਨੇ ਸਮੂਹ ਸਿਖ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਖਾਂ ਉਪਰ ਹੋ ਰਹੇ ਨਸਲੀ ਹਮਲਿਆਂ ਦੇ ਵਾਧੇ ਕਾਰਣ ਹਮੇਸ਼ਾਂ ਆਪਣੀ ਸੁਰੱਖਿਆ ਲਈ ਸਾਵਧਾਨੀ ਵਰਤਣ

468 ad

Submit a Comment

Your email address will not be published. Required fields are marked *