ਅਮਰੀਕਾ ਵਿਚ ਮੋਦੀ ਦੇ ਸੁਆਗਤ ਲਈ 300 ਸੰਗਠਨ ਹੋਏ ਇਕੱਠੇ

ਵਾਸ਼ਿੰਗਟਨ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਤੰਬਰ ਵਿਚ ਹੋਣ ਵਾਲੀ ਪਹਿਲੀ ਅਮਰੀਕਾ ਯਾਤਰਾ ‘ਤੇ ਉਨ੍ਹਾਂ ਦਾ ਇਤਿਹਾਸਕ ਸੁਆਗਤ ਕਰਨ ਦੇ ਲਈ ਅਮਰੀਕਾ ਵਿਚ 300 ਤੋਂ ਜ਼ਿਆਦਾ ਭਾਰਤੀ-ਅਮਰੀਕੀ ਸੰਗਠਨ ਇਕੱਠੇ ਆ ਗਏ ਹਨ। ਇਸ ਸਮਾਗਮ ਵਿਚ ਕਈ ਅਮਰੀਕੀ ਸੰਸਦ ਮੈਂਬਰਾਂ ਦੇ ਮੌਜੂਦ ਰਹਿਣ ਦੀ ਸੰਭਾਵਨਾ ਹੈ। 
Narinder Modiਨਵੇਂ ਗਠਿਤ ਇੰਡੀਅਨ ਅਮੇਰੀਕਨ ਕਮਿਊਨਟੀ ਫਾਊਂਡੇਸ਼ਨ ਦੇ ਬੈਨਰ ਹਠ ਹੋਣ ਵਾਲੇ ਸਮਾਗਮ ਵਿਚ ਮੋਦੀ 28 ਸਤੰਬਰ ਨੂੰ ਨਿਊਯਾਰਕ ਸਿਟੀ ਵਿਚ ਇਤਿਹਾਸਕ ਮੈਡੀਸਨ ਸਕਵੇਅਰ ਗਾਰਡਨ ਤੋਂ ਭਾਰਤੀ ਮੂਲ ਦੇ ਲੋਕਾਂ ਲਈ ਵੱਡਾ ਨੀਤੀਗਤ ਭਾਸ਼ਣ ਵੀ ਦੇ ਸਕਦੇ ਹਨ। ਹਾਲਾਂਕਿ ਇਸ ਦੀ ਅਧਿਕਾਰਤ ਘੋਸ਼ਣਾ ਹੋਣੀ ਅਜੇ ਬਾਕੀ ਹੈ। 
ਮੈਡੀਸਨ ਸਕਵੇਅਰ ਗਾਰਡਨ ਨਿਊਯਾਰਕ ਦੇ ਮਿਡਟਾਊਨ ਮੈਨਹੱਟਨ ਵਿਚ ਹੈ ਅਤੇ ਇਸ ਦੀ ਸਮਰੱਥਾ 18 ਹਜ਼ਾਰ ਤੋਂ 20 ਹਜ਼ਾਰ ਲੋਕਾਂ ਦੀ ਹੈ। ਇਸ ਆਯੋਜਨ ਸਥਾਨ ਦੇ ਖਚਾਖਚ ਭਰੇ ਹੋਣ ਦੀ ਸੰਭਾਵਨਾ ਹੈ। ਇਹ ਵਿਦੇਸ਼ ਵਿਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਜਾਂ ਕਿਸੇ ਭਾਰਤੀ ਨੇਤਾ ਵੱਲੋਂ ਹੁਣ ਤੱਕ ਦਿੱਤਾ ਦਿਆ ਸਭ ਤੋਂ ਵੱਡਾ ਜਨਤਕ ਸੰਬੋਧਨ ਹੋਵੇਗਾ। 
ਮੋਦੀ ਦੇ ਇਸ ਤੈਅ ਜਨਤਕ ਸੁਆਗਤ ਨੂੰ ਅਮਰੀਕੀ ਧਰਤੀ ‘ਤੇ ਕਿਸੇ ਵੀ ਵਿਦੇਸ਼ੀ ਨੇਤਾ ਦਾ ਹਾਲੀਆ ਸਮੇਂ ਵਿਚ ਸਭ ਤੋਂ ਸ਼ਾਨਦਾਰ ਸਮਾਗਮ ਕਿਹਾ ਜਾ ਰਿਹਾ ਹੈ। ਅੱਜ ਇੱਥੇ ਮੁੱਖ ਧਾਰਾ ਦੇ ਨੇਤਾਵਾਂ ਨੂੰ ਆਪਣੇ ਸਮਾਗਮਾਂ ਵਿਚ ਕੁਝ ਹਜ਼ਾਰ ਲੋਕਾਂ ਨੂੰ ਵੀ ਆਕਰਸ਼ਿਤ ਕਰਨ ਵਿਚ ਮੁਸ਼ਕਿਲ ਹੋ ਜਾਂਦੀ ਹੈ ਉੱਥੇ ਮੋਦੀ 28 ਸਤੰਬਰ ਨੂੰ ਇਕ ਹੀ ਆਯੋਜਨ ਸਥਾਨ ‘ਤੇ ਲਗਭਗ 20 ਹਜ਼ਾਰ ਲੋਕਾਂ ਨੂੰ ਸੰਬੋਧਨ ਕਰਦੇ ਹਨ ਤਾਂ ਇਸ ਨੂੰ ਅਮਰੀਕੀ ਮਾਨਕਾਂ ਦੇ ਅਨੁਸਾਰ ਇਕ ਵਿਸ਼ਾਲ ਰੈਲੀ ਮੰਨਿਆ ਜਾਵੇਗਾ। 
ਅਮਰੀਕੀ ਧਰਤੀ ‘ਤੇ ਕਿਸੇ ਵਿਦੇਸ਼ੀ ਨੇਤਾ ਦੇ ਲਈ ਇਕ ਇਤਿਹਾਸਕ ਸੁਆਗਤ ਸਮਾਗਮ ਦੇ ਇਸ ਮੌਕੇ ‘ਤੇ ਭਾਈਚਾਰਕ ਨੇਤਾ ਅਪਾਣੇ ਕਾਂਗਰਸ ਮੈਂਬਰਾਂ ਨੂੰ ਸੱਦਾ ਦੇ ਰਹੇ ਹਨ। ਇਸ ਤੋਂ ਇਲਾਵਾ ਮੈਡੀਸਨ ਸਕਵੇਅਰ ਗਾਰਡਨ ਵਿਚ ਹੋਣ ਵਾਲੇ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਵਾਸ਼ਿੰਗਟਨ ਡੀ.ਸੀ., ਸ਼ਿਕਾਗੋ, ਹਿਊਸਟਨ, ਬੋਸਟਨ, ਟਾਂਪਾ, ਲਾਸ ਏਂਜਲਸ, ਸਿਲੀਕਾਨ ਵਾਲੀ ਸਮੇਤ ਅਮਰੀਕਾ ਦੇ ਲਗਭਗ ਇਕ ਦਰਜਨ ਸ਼ਹਿਰਾਂ ਵਿਚ ਕਰਵਾਉਣ ਦੀ ਗੱਲ ਚੱਲ ਰਹੀ ਹੈ। 

468 ad