ਅਮਰੀਕਾ ਵਿਚ ਨਵੀਂ ਭਾਰਤੀ ਵੀਜ਼ਾ ਸੇਵਾ ਦੇਣ ਦੀ ਯੋਜਨਾ

ਅਮਰੀਕਾ ਵਿਚ ਨਵੀਂ ਭਾਰਤੀ ਵੀਜ਼ਾ ਸੇਵਾ ਦੇਣ ਦੀ ਯੋਜਨਾ

ਅਮਰੀਕਾ ਵਿਚ ਭਾਰਤੀ ਦੂਤਾਵਾਸ ਨੇ ਵੀਜ਼ਾ/ਓ.ਸੀ.ਆਈ./ਪੀ.ਆਈ.ਓ. ਭਾਰਤੀ ਨਾਗਰਿਕਤਾ ਛੱੱਡਣ ਦੇ ਸਰਟੀਫਿਕੇਟ ਲਈ ਐਪਲੀਕੇਸ਼ਨ ਸਰਵਿਸ ਨਾਲ ਸਬੰਧਤ ਨਵੀਂ ਸੇਵਾ ਦੇਣ ਦਾ ‘ਕਾਸ ਐਂਡ ਕਿੰਗਸ ਗਲੋਬਲ ਸਰਵਿਸਸ ਪ੍ਰਾਈਵੇਟ ਲਿਮਿਟਡ’ ਦਾ ਐਲਾਨ ਕੀਤਾ ਹੈ। ਅਮਰੀਕਾ ਵਿਚ ਵਰਤਮਾਨ ਸੇਵਾ ਬੀ.ਐਲ.ਐਮ. ਇੰਟਰਨੈਸ਼ਨਲ ਲਿਮਿਟਡ ਵਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਸੇਵਾਵਾਂ ਨੂੰ 20 ਮਈ ਸ਼ਾਮ ਨੂੰ ਬੰਦ ਕੀਤੇ ਜਾਣ ਤੋਂ ਬਾਅਦ 21 ਮਈ ਤੋਂ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ। ਕਾਕਸ ਐਂਡ ਕਿੰਗਸ ਗਲੋਬਲ ਸਰਵਸਿਜ਼ ਪ੍ਰਾਈਵੇਟ ਲਿਮਿਟਡ ਦੀ ਆਨਲਾਈਨ ਸੇਵਾ 16 ਮਈ ਤੋਂ ਸ਼ੁਰੂ ਹੋ ਚੁੱਕੀ ਹੈ। ਅਮਰੀਕਾ ਵਿਚ ਸੀ.ਕੇ.ਜੀ.ਐਸ ਸੇਵਾ ਸੈਂਟਰ ਦੀਆਂ ਸ਼ਾਖਾਵਾਂ ਵਾਸ਼ਿੰਗਟਨ ਡੀ.ਸੀ., ਨਿਊਯਾਰਕ, ਸੈਨ ਫ੍ਰਾਂਸਿਸਕੋ, ਸ਼ਿਕਾਗੋ, ਹਿਊਸਟਨ ਅਤੇ ਅਟਲਾਂਟਾ ਵਿਚ ਉਪਲੱਬਧ ਹਨ।

468 ad