ਅਮਰੀਕਾ ਨੇ ‘ਇਬੋਲਾ’ ਨੂੰ ਗੰਭੀਰਤਾ ਨਾਲ ਲੈਣ ਨੂੰ ਕਿਹਾ : ਓਬਾਮਾ

ਵਾਸ਼ਿੰਗਟਨ-ਪੱਛਮੀ ਅਫਰੀਕੀ ਦੇਸ਼ਾਂ ‘ਚ ਖਤਰਨਾਕ ‘ਇਬੋਲਾ’ ਵਾਇਰਸ ਦੇ ਵਧਦੇ ਖਤਰੇ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ ‘ਚ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਅਗਲੇ ਹਫਤੇ ਵਾਸ਼ਿੰਗਟਨ ‘ਚ ਹੋਣ ਵਾਲੇ ਅਮਰੀਕੀ-ਅਫਰੀਕੀ ਸੰਮਲੇਨ ‘ਚ ਹਿੱਸਾ ਲੈਣ ਵਾਲੇ ਪ੍ਰਤੀਨਿਧੀਆਂ ਨੂੰ ਜਾਂਚ ਦੌਰ ਤੋਂ Obamaਲੰਘਣਾ ਹੋਵੇਗਾ। ਓਬਾਮਾ ਨੇ ਕਿਹਾ ਕਿ ਇਸ ਨੂੰ ਸਾਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਜਿੰਨੀ ਜਲਦੀ ਹੋ ਸਕੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਇਸ ਬੀਮਾਰੀ ਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਣਾ ਹੋਵੇਗਾ।
ਖਾਸ ਲੱਛਣਾਂ ਵਾਲੀ ਬੀਮਾਰੀ ‘ਤੇ ਕੰਟਰੋਲ ਲਈ ਅਸੀਂ ਸੀ.ਡੀ.ਸੀ. (ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ) ਵਿਸ਼ਵ ਸਿਹਤ ਸੰਗਠਨ ਅਤੇ ਹੋਰ ਏਜੰਸੀਆਂ ਨਾਲ ਗੱਲ ਕਰ ਰਹੇ ਹਨ ਅਤੇ ਇਸ ਸੰਬੰਧ ‘ਚ ਸਹੀ ਪ੍ਰਕਿਰਿਆ ਨੂੰ ਪੱਕਾ ਕਰਨਾ ਚਾਹੀਦਾ ਹੈ। ਓਬਾਮਾ ਨੇ ਦੱਸਿਆ ਕਿ ਮੌਜੂਦਾ ਸਮੇਂ ‘ਚ ਇਸ ਦਾ ਪ੍ਰਕੋਪ ਬੀਤੇ ਦਿਨਾਂ ਤੋਂ ਕੀਤੇ ਜ਼ਿਆਦਾ ਭਿਆਨਕ ਹੈ। ਅਗਲੇ ਹਫਤੇ ਵਾਸ਼ਿੰਗਟਨ ‘ਚ ਹੋਣ ਵਾਲੇ ਅਮਰੀਕਾ-ਅਫਰੀਕਾ ਸੰਮੇਲਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਅਜੇ ਤੱਕ ਤਿੰਨ ਦੇਸ਼ ਇਸ ਤੋਂ ਪ੍ਰਭਾਵਿਤ ਹੋਏ ਹਨ ਅਤੇ ਸੰਮੇਲਨ ‘ਚ ਕਰੀਬ 50 ਦੇਸ਼ ਹਿੱਸਾ ਲੈਣ ਵਾਲੇ ਹਨ। ਸੰਮੇਲਨ ਨੂੰ ਦੇਖਦੇ ਹੋਏ ਅਸੀਂ ਆਪਣੇ ਆਪ ਜ਼ਰੂਰੀ ਸਾਵਧਾਨੀ ਵਰਤ ਰਹੇ ਹਨ।

468 ad