ਅਮਰੀਕਾ ਨੂੰ ਟੱਕਰ ਦੇਣ ਵਾਲਾ ਪਹਿਲਾ ਦੇਸ਼ ਬਣੇਗਾ ਭਾਰਤ : ਰਾਹੁਲ

ਅਮਰੀਕਾ ਨੂੰ ਟੱਕਰ ਦੇਣ ਵਾਲਾ ਪਹਿਲਾ ਦੇਸ਼ ਬਣੇਗਾ ਭਾਰਤ : ਰਾਹੁਲ

ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਭਾਰਤ ਨੂੰ ਅਮਰੀਕਾ ਨੂੰ ਟੱਕਰ ਦੇਣ ਵਾਲਾ ਪਹਿਲਾ ਦੇਸ਼ ਬਣਾਉਣਾ ਚਾਹੁੰਦੀ ਹੈ। ਇਹ ਤਦ ਸੰਭਵ ਹੈ ਜਦ ਦੇਸ਼ ਵਿਚ ਹਰ ਵਰਗ ਦਾ ਵਿਕਾਸ ਹੋਵੇ। ਉਨ੍ਹਾਂ ਭਾਜਪਾ ਦੇ ਪ੍ਰਧਾਨ ਮੰਤਰੀ ਅਹਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ‘ਚੌਕੀਦਾਰ’ ਕਹਿੰਦੇ ਹੋਏ ਕਿਹਾ ਕਿ ਮੋਦੀ ਦੇਸ਼ ਦਾ ‘ਚੌਕੀਦਾਰ’ ਬਣਨਾ ਚਾਹੁੰਦੇ ਹਨ ਪਰ ਕਦੇ-ਕਦੇ ਚੌਕੀਦਾਰ ਵੀ ਚੋਰੀ ਕਰ ਲੈਂਦੇ ਹਨ।
ਸੋਲਨ ਤੇ ਬਿਲਾਸਪੁਰ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਕਹਿ ਰਹੀ ਹੈ ਕਿ ਕਾਂਗਰਸ ਨੇ ਦੇਸ਼ ਵਿਚ ਕੁਝ ਨਹੀਂ ਕੀਤਾ। ਓਧਰ, ਦੂਸਰੇ ਪਾਸੇ ਅਮਰੀਕਾ ਦੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਕਿ ਅਮਰੀਕਾ ਨੂੰ ਜੇਕਰ ਕੋਈ ਟੱਕਰ ਦੇ ਸਕਦਾ ਹੈ ਤਾਂ ਪਹਿਲੇ ਨੰਬਰ ‘ਤੇ ਚੀਨ ਤੇ ਦੂਸਰੇ ਨੰਬਰ ‘ਤੇ ਭਾਰਤ ਹੈ। ਰਾਹੁਲ ਨੇ ਕਿਹਾ ਕਿ ਮੋਦੀ ਦੇ ਵਿਕਾਸ ਦੀ ਪਰਿਭਾਸ਼ਾ ਵਿਚ ਵਿਕਾਸ ‘ਤੇ ਸਿਰਫ ‘ਮੈਂ’ ਸ਼ਬਦ ਦੀ ਵਰਤੋਂ ਹੁੰਦੀ ਹੈ ਅਤੇ ਉਹ ਜਦੋਂ ਵੀ ਕੋਈ ਕੰਮ ਕਰਦੇ ਹਨ ਤਾਂ ਬੱਸ ਉਸ ਵਿਚ ਇਹੀ ਕਹਿੰਦੇ ਹਨ ਕਿ ‘ਮੈਂ-ਮੈਂ-ਮੈਂ’।
ਰਾਹੁਲ ਨੇ ਤੋੜਿਆ ਸੁਰੱਖਿਆ ਘੇਰਾ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰੈਲੀ ਮਗਰੋਂ ਆਪਣਾ ਸੁਰੱਖਿਆ ਘੇਰਾ ਹੀ ਤੋੜ ਦਿਤਾ ਅਤੇ ਉਹ ਜਨਤਾ ਵਿਚਾਲੇ ਲੋਕਾਂ ਨੂੰ ਮਿਲਣ ਲਈ ਪੁੱਜ ਗਏ। ਰਾਹੁਲ ਨੇ ਲੋਕਾਂ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।

468 ad