ਅਮਰੀਕਾ ਦੇ ਇਮੀਗ੍ਰੇਸ਼ਨ ਬਿੱਲ ਨਾਲ ਭਾਰਤੀਆਂ ਨੂੰ ਲੱਗੇਗਾ ਵੱਡਾ ਝਟਕਾ!

ਅਮਰੀਕਾ ਦੇ ਇਮੀਗ੍ਰੇਸ਼ਨ ਬਿੱਲ ਨਾਲ ਭਾਰਤੀਆਂ ਨੂੰ ਲੱਗੇਗਾ ਵੱਡਾ ਝਟਕਾ!

ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਭਾਰਤ ਦੀ ਅਮਰੀਕੀ ਸਲਾਹ ਪ੍ਰੀਸ਼ਦ (ਆਈ. ਏ. ਸੀ. ਸੀ.) ਨੇ ਕਿਹਾ ਹੈ ਕਿ ਜੇਕਰ ਇਮੀਗ੍ਰੇਸ਼ਨ ਬਿੱਲ ਕਾਨੂੰਨ ਦਾ ਰੂਪ ਲੈ ਲੈਂਦਾ ਹੈ ਤਾਂ ਇਸ ਨਾਲ ਭਾਰਤ ਨੂੰ ਵੱਡਾ ਝਟਕਾ ਲੱਗੇਗਾ ਅਤੇ ਭਾਰਤੀ ਅਰਥ ਵਿਵਸਥਾ ਨੂੰ ਸਾਲਾਨਾ 30 ਅਰਬ ਡਾਲਰ ਦਾ ਨੁਕਸਾਨ ਹੋਵੇਗਾ। ਇਸ ਨਾਲ ਆਈ. ਟੀ. ਉਦਯੋਗ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ। ਇਹ ਬਿੱਲ ਅਮਰੀਕੀ ਸੰਸਦ ਵਿਚ ਲੰਬੇਂ ਸਮੇਂ ਤੋਂ ਵਿਚਾਰ ਅਧੀਨ ਹੈ। 
ਅਮਰੀਕੀ ਪ੍ਰਤੀਨਿਧੀ ਸਭਾ ਨੂੰ ਭਾਰਤ ਨਾਲ ਜੁੜੇ ਮੁੱਦਿਆਂ ‘ਤੇ ਸਲਾਹ ਦੇਣ ਵਾਲੀ ਆਈ. ਏ. ਸੀ. ਸੀ. ਨੇ ਕਿਹਾ ਕਿ ਅਮਰੀਕੀ ਇਮੀਗ੍ਰੇਸ਼ਨ ਬਿੱਲ ‘ਐੱਸ. 744’ ਵਿਚ ਉਨ੍ਹਾਂ ਵੀਜ਼ਾ ਧਾਰਕਾਂ ਦੀ ਆਊਟਸੋਰਸਿੰਗ ਵਿਚ ਜ਼ਿਕਰਯੋਗ ਕਟੌਤੀ ਦੀ ਵਕਾਲਤ ਕੀਤੀ ਗਈ ਹੈ, ਜਿਨ੍ਹਾਂ ਦੀ ਵਰਤੋਂ  ਜ਼ਿਆਦਾਤਰ ਭਾਰਤੀ ਕੰਪਨੀਆਂ ਅਤੇ ਪੇਸ਼ੇਵਰ ਵਿਅਕਤੀ ਕਰਦੇ ਹਨ। ਆਈ. ਏ. ਸੀ. ਸੀ. ਦੇ ਚੇਅਰਮੈਨ ਸ਼ਲਭ ਕੁਮਾਰ ਨੇ ਦੱਸਿਆ ਕਿ ਜੇਕਰ ਇਹ ਬਿੱਲ ਕਾਨੂੰਨ ਦਾ ਰੂਪ ਧਾਰ ਲੈਂਦਾ ਹੈ ਤਾਂ ਭਾਰਤ ਦੀ ਜੀ. ਡੀ. ਪੀ. ਪ੍ਰਤੀ ਸਾਲ 30 ਅਰਬ ਡਾਲਰ ਘੱਟ ਜਾਵੇਗੀ। ਇਸ ਨਾਲ ਰੋਜ਼ਗਾਰ ਦੀ ਸਥਿਤੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗੀ। ਇਸ ਦਾ ਸਿੱਧਾ ਪ੍ਰਭਾਵ ਇਹ ਹੋਵੇਗਾ ਕਿ ਇਕ ਕਰੋੜ ਭਾਰਤੀ ਆਈ. ਟੀ. ਪੇਸ਼ੇਵਰਾਂ ਦੇ ਕੋਲ ਕੋਈ ਕੰਮ ਨਹੀਂ ਹੋਵੇਗਾ।
ਜ਼ਿਆਦਾਤਰ ਭਾਰਤੀ ਆਈ. ਟੀ. ਪੇਸ਼ੇਵਰ ਜਾਂ ਤਾ ਐੱਚ 1 ਬੀ ਜਾਂ ਤਾ ਐੱਲ 1 ਵੀਜ਼ਾ ‘ਤੇ ਕੰਮ ਕਰ ਰਹੇ ਹਨ। ਐੱਚ 1 ਬੀ ਵੀਜ਼ਾ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਪੇਸ਼ੇਵਰਾਂ ਦੀ ਨਿਯੁਕਤੀ ਦੀ ਆਗਿਆ ਦਿੰਦਾ ਹੈ ਅਤੇ ਐੱਲ 1 ਇਕ ਕੌਮਾਂਤਰੀ ਕੰਪਨੀ ਦੇ ਅਧਿਕਾਰੀ ਨੂੰ ਇਕ ਕਰਮਚਾਰੀ ਦੀ ਟਰਾਂਸਫਰ ਉਸੀ ਕੰਪਨੀ ਦੀ ਅਮਰੀਕੀ ਬ੍ਰਾਂਚ ਵਿਚ ਕਰਨ ਦੀ ਆਗਿਆ ਦਿੰਦਾ ਹੈ। ਬਿੱਲ ਵਿਚ ਐੱਚ 1 ਬੀ ਅਤੇ ਐੱਲ 1 ਵੀਜ਼ਾਧਾਰਕਾਂ ਨੂੰ ਭੇਜੇ ਜਾਣ ਦੀ ਸੀਮਾ ਤੈਅ ਕੀਤੀ ਗਈ ਹੈ। ਇਸ ਦੇ ਤਹਿਤ ਕਿਸੀ ਕੰਪਨੀ ਦੇ ਅਮਰੀਕਾ ਸਥਿਤ ਦਫਤਰ ਵਿਚ ਇਨ੍ਹਾਂ ਵੀਜ਼ਾ ਤਹਿਤ ਕਰਮਚਾਰੀਆਂ ਦੀ ਗਿਣਤੀ 15 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ । ਇਸ ਵਿਚ ਐੱਚ 1 ਬੀ ਅਤੇ ਐੱਲ 1 ਵੀਜ਼ਾ ਧਾਰਕਾਂ ਦੇ ਰਿਸ਼ਤੇਦਾਰਾਂ ਦੀ ਗਿਣਤੀ ਦਾ ਅਨੁਪਾਤ ਵੀ ਤੈਅ ਕਰ ਦਿੱਤਾ ਗਿਆ ਹੈ।

468 ad