ਅਮਰੀਕਾ ‘ਚ ਸਿੱਖ ਵਿਅਕਤੀ ਦੀ ਮਾਂ ਨੂੰ ਵੀ ਨਹੀਂ ਬਖਸ਼ਿਆ ਗਿਆ

ਅਮਰੀਕਾ 'ਚ ਸਿੱਖ ਵਿਅਕਤੀ ਦੀ ਮਾਂ ਨੂੰ ਵੀ ਨਹੀਂ ਬਖਸ਼ਿਆ ਗਿਆ

ਨਿਊਯਾਰਕ ਵਿਚ ਇਕ ਸਿੱਖ ਨੌਜਵਾਨ ਤੇ ਨਸਲੀ ਟਿੱਪਣੀ ਤੇ ਟਰੱਕ ਨਾਲ ਕੁਚਲਣ ਦੀ ਘਟਨਾ ਤੋਂ ਕੁਝ ਦਿਨਾਂ ਬਾਅਦ ਇਕ ਹੋਰ ਸਿੱਖ ਨੌਜਵਾਨ ਨੂੰ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਇਨ੍ਹਾਂ ਹਮਲਾਵਰਾਂ ਨੇ ਪੀੜਤ ਦੀ ਮਾਂ ਨੂੰ ਵੀ ਨਹੀਂ ਬਖਸ਼ਿਆ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਨਸਲੀ ਹਮਲੇ ਦੀ ਇਕ ਹੋਰ ਘਟਨਾ ਵਿਚ ਕੁਝ ਲੜਕਿਆਂ ਦੇ ਸਮੂਹ ਨੇ ਇਕ ਸਿੱਖ ਨੌਜਵਾਨ ਅਤੇ ਉਸ ਦੀ ਮਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ। ਉਹ ਵਾਰ-ਵਾਰ ਉਸ ਨੂੰ ਓਸਾਮਾ ਬਿਨ ਲਾਦੇਨ ਕਹਿ ਰਹੇ ਸਨ। ਇਹ ਜ਼ਾਹਰ ਤੌਰ ‘ਤੇ ਨਫਰਤ ਅਧੀਨ ਕੀਤਾ ਗਿਆ ਅਪਰਾਧ ਹੈ। ਇਸ ਘਟਨਾ ਤੋਂ ਬਾਅਦ ਭਾਈਚਾਰੇ ਵਿਚ ਗੁੱਸਾ ਹੈ। 
ਪੇਸ਼ੇ ਵਜੋਂ ਡਾਕਟਰ ਇਸ ਸਿੱਖ ਨੌਜਵਾਨ ਨੇ ਇਕ ਬਿਆਨ ਵਿਚ ਕਿਹਾ ਕਿ ਉਸ ‘ਤੇ ਅਤੇ ਉਸ ਦੀ ਮਾਂ ‘ਤੇ ਕਵੀਂਸ ਇਲਾਕੇ ਵਿਚ 7 ਅਗਸਤ ਦੀ ਰਾਤ ਨੂੰ ਹਮਲਾ ਕੀਤਾ ਗਿਆ। 
ਉਸ ਨੇ ਕਿਹਾ ਕਿ ਸਿੱਖ ਧਰਮ ਦੀ ਆਸਥਾ ਦੇ ਮੁਤਾਬਕ ਉਸ ਨੇ ਅਤੇ ਉਸ ਦੀ ਮਾਂ ਨੇ ਪਗੜੀ ਪਹਿਨੀ ਹੋਈ ਸੀ ਅਤੇ ਉਨ੍ਹਾਂ ਨੇ ਕੇਸ ਤੇ ਦਾੜ੍ਹੀ ਰੱਖੀ ਸੀ। 
ਰਸਤੇ ਵਿਚ ਉਨ੍ਹਾਂ ਦਾ ਸਾਹਮਣੇ 10 ਨੌਜਵਾਨਾਂ ਦਾ ਇਕ ਟੋਲਾ ਆ ਗਿਆ ਅਤੇ ਉਨ੍ਹਾਂ ਨੂੰ ਦੇਖ ਕੇ ਉਹ ਓਸਾਮਾ ਬਿਨ ਲਾਦੇਨ ਅਤੇ ਆਪਣੇ ਦੇਸ਼ ਵਾਪਸ ਜਾਓ ਕਹਿਣ ਲੱਗ ਪਏ। 
ਲੜਕਿਆਂ ਨੇ ਸਿੱਖ ਨੌਜਵਾਨ ਦੀ ਮਾਂ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਉਸ ਦੇ ਚਿਹਰੇ ਦੇ ਵਾਲਾਂ ਦਾ ਮਜ਼ਾਕ ਬਣਾਇਆ। 
ਸਿੱਖ ਨੌਜਵਾਨ ਨੇ ਉਨ੍ਹਾਂ ਨੂੰ ਰੋਕਣ ਲਈ ਕਿਹਾ ਪਰ ਲੜਕਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੇ ਚਿਹਰੇ ਅਤੇ ਗਰਦਨ ‘ਤੇ ਮੁੱਕੇ ਮਾਰੇ। ਉਨ੍ਹਾਂ ਨੇ ਪੀੜਤ ਨੌਜਵਾਨ ‘ਤੇ ਇਕ ਬੋਤਲ ਵੀ ਸੁੱਟਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਹ ਭੱਜ ਗਏ।
ਪੀੜਤ ਨੌਜਵਾਨ ਨੇ ਆਪਣਾ ਨਾਂ ਜ਼ਾਹਰ ਨਾ ਕਰਨ ਦੀ ਸ਼ਰਤ ‘ਤੇ ਇਸ ਸਾਰੀ ਘਟਨਾ ਬਾਰੇ ਦੱਸਿਆ। ਉਸ ਨੇ ਕਿਹਾ ਕਿ ਉਸ ਨੇ ਹਮਲਾਵਰ ਲੜਕਿਆਂ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਕਰ ਸਕਿਆ ਕਿਉਂਕਿ ਉਸ ਨੂੰ ਬਹੁਤ ਦਰਦ ਹੋ ਰਿਹਾ ਸੀ। ਫਿਰ ਉਸ ਨੇ ਪੁਲਸ ਨੂੰ ਫੋਨ ਕੀਤਾ ਅਤੇ ਪੁਲਸ ਨੇ ਉਸ ਨੂੰ ਤੇ ਉਸ ਦੀ ਮਾਂ ਨੂੰ ਹਸਪਤਾਲ ਪਹੁੰਚਾਇਆ। 
ਪੀੜਤ ਨੌਜਵਾਨ ਨੇ ਅਪੀਲ ਕੀਤੀ ਹੈ ਕਿ ਨਿਊਯਾਰਕ ਸਰਕਾਰ ਇਸ ਨਫਰਤ ਅਧੀਨ ਕੀਤੇ ਗਏ ਅਪਰਾਧ ਦੀ ਜਾਂਚ ਕਰੇ ਅਤੇ ਉਨ੍ਹਾਂ ਨੂੰ ਠੇਸ ਪਹੁੰਚਾਉਣ ਵਾਲੇ ਲੋਕਾਂ ਨੂੰ ਛੇਤੀ ਗ੍ਰਿਫਤਾਰ ਕਰੇ। 
ਸਿੱਖਾਂ ਦੇ ਅਧਿਕਾਰੀ ਦੇ ਲਈ ਕੰਮ ਕਰਨ ਵਾਲੇ ਸਮੂਹ ਸਿੱਖ ਕੋਇਲਿਸ਼ਨ ਨੇ ਮੇਅਰ ਬਿਲ ਡੇ ਬਲਾਸੀਓ ਤੋਂ ਸਿੱਖਾਂ ਦੇ ਖਿਲਾਫ ਭੇਦਭਾਵ ਖਤਮ ਕਰਨ ਦੇ ਲਈ ਸਿੱਖ ਭਾਈਚਾਰੇ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। 
ਸੰਗਠਨ ਦੇ ਕਾਨੂੰਨ ਅਤੇ ਨੀਤੀ ਨਿਰਦੇਸ਼ਕ ਰਾਜਦੀਪ ਸਿੰਘ ਨੇ ਕਿਹਾ ਕਿ ਕੱਟੜਾਂ ਵੱਲੋਂ ਵਾਰ-ਵਾਰ ਨਿਸ਼ਾਨਾ ਬਣਾਏ ਜਾਣ ‘ਤੇ ਉਹ ਥੱਕ ਚੁੱਕੇ ਹਨ ਪਰ ਅਮਰੀਕਨ ਸਿੱਖ ਇਸ ਤੋਂ ਡਰੇ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਸੌੜੀ ਸੋਚ ਨੂੰ ਆਪਣੇ ‘ਤੇ ਹਾਵੀ ਨਹੀਂ ਹੋਣ ਦੇਣਗੇ।

468 ad