ਅਮਰੀਕਾ ‘ਚ ‘ਇਬੋਲਾ’ ਲਈ ਹਾਈ ਅਲਰਟ ਜਾਰੀ

ਵਾਸ਼ਿੰਗਟਨ-ਅਮਰੀਕਾ ਨੇ ‘ਇਬੋਲਾ’ ਦੇ ਕਹਿਰ ਤੋਂ ਬਚਣ ਲਈ ਵੀਰਵਾਰ ਨੂੰ ਸੈਂਟਰਸ ਫਾਰ ਡਿਜ਼ਿਜ਼ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਨੂੰ ਹਾਈ ਅਲਰਟ ਜਾਰੀ ਰੱਖਿਆ ਹੈ। ਪੱਛਮੀ Ibolaਅਫਰੀਕਾ ‘ਚ ਇਸ ਬੀਮਾਰੀ ਦੇ ਕਹਿਰ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ। ਸੀ.ਡੀ.ਸੀ. ਦੇ ਨਿਰਦੇਸ਼ਕ ਟਾਮ ਫ੍ਰੀਡੇਨ ਨੇ ਕਾਂਗਰਸ ‘ਚ ਕਿਹਾ ਕਿ ਮੈਂ ਸੀ.ਡੀ.ਸੀ. ਐਮਰਜੈਂਸੀ ਮੁਹਿੰਮ ਕੇਂਦਰ ਨੂੰ ਇਸ ਕਹਿਰ ਕਾਰਨ ਅਲਰਟ ‘ਤੇ ਰੱਖਿਆ ਹੈ। ਇਹ ਸਾਡੀ ਉਚ ਪੱਧਰੀ ਪ੍ਰਤੀਕਿਰਿਆ ਹੈ।
ਇਸ ਸੰਕਟ ਕਰਾਰ ਦਿੰਦੇ ਹੋਏ ਫ੍ਰੀਡਨ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਪੂਰਬ ‘ਚ ‘ਇਬੋਲਾ’ ਦੇ ਸਾਰੇ ਕਹਿਰਾਂ ਤੋਂ ਪ੍ਰਭਾਵਿਤ ਹੋਏ ਲੋਕਾਂ ਦੀ ਤੁਲਨਾ ‘ਚ ਅਗਲੇ ਕੁਝ ਹਫਤੇ ‘ਚ ਇਸ ਵਾਰ ਦੇ ਕਹਿਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਣਗੇ। ਫ੍ਰੀਡਨ ਨੇ ਕਿਹਾ ਕਿ ਇਸ ਤੋਂ ਬਚਣ ਦਾ ਸਭ ਤੋਂ ਵਧੀਆ ਢੰਗ ਉਸ ਖੇਤਰ ‘ਚ ਇਸ ‘ਤੇ ਰੋਕ ਲਗਾਉਣਾ ਹੈ, ਜਿਥੋਂ ਇਸਦੀ ਸ਼ੁਰੂਆਤ ਹੋਈ।

468 ad