ਅਮਰਿੰਦਰ ਨੇ ਬਾਦਲ ਦੇ 15 ਅਗਸਤ ਨੂੰ ਪਟਿਆਲਾ, ਬਠਿੰਡਾ ‘ਚ ਝੰਡਾ ਲਹਿਰਾਏ ਜਾਣ ਦਾ ਵਿਰੋਧ ਕੀਤਾ

ਚੰਡੀਗੜ੍ਹ,  ਲੋਕ ਸਭਾ ‘ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਡਿਪਟੀ ਮੁੱਖ ਮੰਤਰੀ ਪੁੱਤਰ Amrinderਸੁਖਬੀਰ ਬਾਦਲ ਵੱਲੋਂ 15 ਅਗਸਤ ਨੂੰ ਕ੍ਰਮਵਾਰ ਪਟਿਆਲਾ ਤੇ ਬਠਿੰਡਾ ‘ਚ ਕੌਮੀ ਝੰਡਾ ਲਹਿਰਾਏ ਜਾਣ ‘ਤੇ ਸਖ਼ਤ ਨੋਟਿਸ ਲਿਆ ਹੈ, ਜਿਥੇ ਇਕ ਹਫਤੇ ਬਾਅਦ ਜ਼ਿਮਨੀ ਚੋਣਾਂ ਹੋਣੀਆਂ ਹਨ। ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਭਾਰਤੀ ਚੋਣ ਕਮਿਸ਼ਨ ਤੋਂ ਦਖਲ ਦੀ ਮੰਗ ਕਰਦਿਆਂ ਇਸਨੂੰ ਚੋਣ ਜਾਬਤ ਦੀ ਵੱਡੀ ਉਲੰਘਣਾਂ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਤਫਾਕ ਨਹੀਂ ਹੈ, ਬਲਕਿ ਪਿਓ-ਪੁੱਤ ਦੀ ਜਾਣਬੁਝ ਕੇ ਸੁਤੰਤਰਤਾ ਦਿਵਸ ਦੇ ਮੌਕੇ ਨੂੰ ਚੋਣ ਟੀਚਿਆਂ ਖਾਤਿਰ ਇਸਤੇਮਾਲ ਕੀਤੇ ਜਾਣ ਦੀ ਕੋਸ਼ਿਸ਼ ਹੈ। ਉਨ੍ਹਾਂ ਨੇ ਤਿਰੰਗਾ ਲਹਿਰਾਏ ਜਾਣ ਦੀਆਂ ਥਾਵਾਂ ਨੂੰ ਬਦਲੇ ਜਾਣ ਦੀ ਮੰਗ ਕੀਤੀ ਹੈ, ਨਹੀਂ ਤਾਂ, ਚੋਣ ਕਮਿਸ਼ਨ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿਥੇ ਵੀ ਚੋਣਾਂ ਹਨ, ਉਥੇ ਸਖ਼ਤ ਆਦਰਸ਼ ਚੋਣ ਜਾਬਤਾ ਲਾਗੂ ਹੈ, ਜਿਸਦੇ ਹੇਠ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਸਮੇਤ ਕੋਈ ਵੀ ਵਿਸ਼ੇਸ਼ ਸਨਮਾਨ ਨਹੀਂ ਲੈ ਸਕਦਾ। ਪਰ ਜਦੋਂ ਇਹ ਸੁਤੰਤਰਤਾ ਦਿਵਸ ਵਾਲੇ ਦਿਨ ਇਨ੍ਹਾਂ ਸਥਾਨਾਂ ‘ਤੇ ਜਾਣਗੇ, ਇਨ੍ਹਾਂ ਨੂੰ ਸਾਰੇ ਸਟੇਟ ਸਨਮਾਨ ਦਿੱਤੇ ਜਾਣਗੇ ਜੋ ਸਿੱਧੇ ਤੌਰ ‘ਤੇ ਚੋਣ ਜਾਬਤੇ ਦੀ ਉਲੰਘਣਾ ਹੈ। ਕੈਪਟਨ ਅਮਰਿੰਦਰ ਨੇ ਸਲਾਹ ਦਿੰਦਿਆਂ ਕਿਹਾ ਹੈ ਕਿ ਬਾਦਲ ਤੇ ਉਨ੍ਹਾਂ ਦੇ ਬੇਟੇ ਨੂੰ ਚੋਣ ਕਮਿਸ਼ਨ ਦੀ ਦਖਲ ਦਾ ਇੰਤਜ਼ਾਰ ਕੀਤੇ ਬਗੈਰ ਹਾਲਾਤਾਂ ਤੋਂ ਬੱਚਣਾ ਚਾਹੀਦਾ ਹੈ ਤੇ ਸੁਤੰਤਰਤਾ ਦਿਵਸ ਪ੍ਰੋਗਰਾਮ ‘ਚ ਸ਼ਾਮਿਲ ਹੋਣ ਲਈ ਸਥਾਨ ਬਦਲਣੇ ਚਾਹੀਦੇ ਹਨ।

468 ad