ਅਮਰਿੰਦਰ-ਜੇਤਲੀ ਚੋਣ ਜੰਗ ਦੀ ਚਰਚਾ ਨਿਊਯਾਰਕ ਟਾਈਮਜ਼ ‘ਚ ਵੀ

ਅਮਰਿੰਦਰ-ਜੇਤਲੀ ਚੋਣ ਜੰਗ ਦੀ ਚਰਚਾ ਨਿਊਯਾਰਕ ਟਾਈਮਜ਼ 'ਚ ਵੀ

ਦੇਸ਼ ਦੇ ਪ੍ਰਮੁੱਖ ਮੀਡੀਆ ‘ਚ ਤਾਂ ਅੰਮ੍ਰਿਤਸਰ ਸੰਸਦੀ ਸੀਟ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਉਮੀਦਵਾਰ ਅਰੁਣ ਜੇਤਲੀ ਦਰਮਿਆਨ ਚੋਣ ਜੰਗ ਦੀ ਚਰਚਾ ਤਾਂ ਹੋਈ ਹੀ ਸੀ ਪਰ ਅਮਰੀਕਾ ‘ਚ ਪ੍ਰਕਾਸ਼ਤ ਹੋਣ ਵਾਲੇ ‘ਦਿ ਨਿਊਯਾਰਕ ਟਾਈਮਜ਼’ ਨੇ ਵੀ ਦੋਹਾਂ ਮਸ਼ਹੂਰ ਨੇਤਾਵਾਂ ਦੀ ਜੰਗ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ। ‘ਦਿ ਨਿਊਯਾਰਕ ਟਾਈਮਜ਼’ ‘ਚ ਪਹਿਲਾਂ ਅਰੁਣ ਜੇਤਲੀ ਦੇ ਪ੍ਰੋਫਾਈਲ ਬਾਰੇ ਵਿਸਥਾਰ ਨਾਲ ਪੱਤਰਕਾਰਾਂ ਨੇ ਚਰਚਾ ਕੀਤੀ ਤਾਂ ਅਗਲੇ ਦਿਨ ਅਖਬਾਰ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵਿਸ਼ੇਸ਼ ਲੇਖ ਪ੍ਰਕਾਸ਼ਤ ਕੀਤਾ ਗਿਆ।
ਨਿਊਯਾਰਕ ਟਾਈਮਜ਼ ਦੇ ਪੱਤਰਕਾਰਾਂ ਨੇ ਇਸ ‘ਚ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਵੀ ਰੈਲੀ ਸਥਾਨ ‘ਤੇ ਪਹੁੰਚਣ ਤੋਂ ਪਹਿਲਾਂ ਲਾਊਡ ਸਪੀਕਰ ਤੋਂ ਜ਼ੋਰਦਾਰ ਐਲਾਨ ਕੀਤਾ ਜਾਂਦਾ ਸੀ ਕਿ ਕੈਪਟਨ ਆ ਗਏ ਹਨ। ਜਿਵੇਂ ਕਿ ਸੈਨਾ ‘ਚ ਹੁੰਦਾ ਹੈ। ਅਖਬਾਰ ਨੇ ਲਿਖਿਆ ਹੈ ਕਿ ਕੈਪਟਨ ਜਦੋਂ ਕਿਸੇ ਰੈਲੀ ਸਥਾਨ ‘ਤੇ ਜਾਂਦੇ ਸਨ ਤਾਂ ਉਨ੍ਹਾਂ ਨਾਲ ਹੱਥ ਮਿਲਾਉਣ ਲਈ ਲੋਕਾਂ ਦੀ ਭੀੜ ਟੁੱਟ ਪੈਂਦੀ ਸੀ।
ਨਿਊਯਾਰਕ ਟਾਈਮਜ਼ ਨੇ ਲਿਖਿਆ ਹੈ ਕਿ ਅਰੁਣ ਜੇਤਲੀ ਨੇ ਇਹ ਸੋਚ ਕੇ ਅੰਮ੍ਰਿਤਸਰ ਸੀਟ ਦੀ ਚੋਣ ਕੀਤੀ ਸੀ ਕਿ ਇਹ ਉਨ੍ਹਾਂ ਲਈ ਸਭ ਤੋਂ ਵੱਧ ਸੁਰੱਖਿਅਤ ਰਹੇਗੀ ਪਰ ਬਾਅਦ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਉਮੀਦਵਾਰ ਐਲਾਨ ਕੇ ਚੋਣ ਜੰਗ ‘ਚ ਕਾਂਗਰਸ ਲੀਡਰਸ਼ਿਪ ਨੇ ਗਰਮੀ ਲਿਆ ਦਿੱਤੀ।
ਅਮਰੀਕੀ ਅਖਬਾਰ ਨੇ ਲਿਖਿਆ ਹੈ ਕਿ ਪਹਿਲਾਂ ਤਾਂ ਅਮਰਿੰਦਰ ਲੋਕ ਸਭਾ ਚੋਣ ਲੜਨਾ ਨਹੀਂ ਚਾਹੁੰਦੇ ਸਨ ਪਰ ਜਦੋਂ ਉਨ੍ਹਾਂ ਨੂੰ ਸੋਨੀਆ ਨੇ ਉਮੀਦਵਾਰ ਐਲਾਨ ਦਿੱਤਾ ਤਾਂ ਉਸ ਤੋਂ ਬਾਅਦ ਉਹ ਪੂਰੇ ਉਤਸ਼ਾਹ ਅਤੇ ਹੌÎਸਲੇ ਨਾਲ ਚੋਣ ਮੈਦਾਨ ‘ਚ ਡਟ ਗਏ। ਸ਼ੁਰੂ ਤੋਂ ਹੀ ਉਨ੍ਹਾਂ ਨੇ ਜੇਤਲੀ ਨੂੰ ਰੱਖਿਆਤਮਕ ਢੰਗ ਅਪਣਾਉਣ ਲਈ ਮਜਬੂਰ ਕੀਤਾ।  ਉਨ੍ਹਾਂ ‘ਤੇ ਪਹਿਲਾ ਹੱਲਾ ਬਾਹਰੀ ਉਮੀਦਵਾਰ ਹੋਣ ਦਾ ਬੋਲਿਆ ਗਿਆ, ਜਿਸ ਕਾਰਨ ਸ਼ਾਇਦ ਜੇਤਲੀ ਨੂੰ ਅੰਮ੍ਰਿਤਸਰ ‘ਚ ਮਕਾਨ ਖਰੀਦਣਾ ਪਿਆ ਤਾਂ ਦੂਜੇ ਪਾਸੇ ਜੇਤਲੀ ਮੁੱਖ ਰੂਪ ‘ਚ ਕੇਂਦਰ ਦੀ ਯੂ. ਪੀ. ਏ. ਸਰਕਾਰ ‘ਤੇ ਨਿਸ਼ਾਨਾ ਸਾਧਦੇ ਰਹੇ। ਅਖਬਾਰ ‘ਚ ਇਹ ਵੀ ਲਿਖਿਆ ਹੈ ਕਿ ਸੂਬੇ ‘ਚ ਮੋਦੀ ਦਾ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ।

Capt. Amarinder Singh, a leader with the strong power base in punjab appearse to hold a slight edge. Mr. Jaitley’s cause is not helped by the mood in punjab, where voters seem determineded to teach the Akali Dal a lesson……..
“The New york Times”

468 ad