ਅਮਰਿੰਦਰ ਅਤੇ ਜੇਤਲੀ ਗਿਣਤੀ ਵਾਲੇ ਦਿਨ ਅੰਮ੍ਰਿਤਸਰ ‘ਚ ਰਹਿਣਗੇ ਮੌਜੂਦ

 

ਜਲੰਧਰ – ਚੋਣ ਕਮਿਸ਼ਨ ਵਲੋਂ 16 ਮਈ ਨੂੰ ਲੋਕ ਸਭਾ ਚੋਣਾਂ ਦੀ ਹੋਣ ਵਾਲੀ ਗਿਣਤੀ ਵਾਲੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੇ ਦਿਗਜ ਨੇਤਾ ਅਰੁਣ ਜੇਤਲੀ ਅੰਮ੍ਰਿਤਸਰ ‘ਚ ਹੀ ਮੌਜੂਦ ਰਹਿਣਗੇ।
Amrinder- Jaitalyਅੰਮ੍ਰਿਤਸਰ ਸੰਸਦੀ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਅਤੇ ਅਰੁਣ ਜੇਤਲੀ ਨੇ ਭਾਜਪਾ ਦੀ ਟਿਕਟ ਤੋਂ ਚੋਣ ਲੜੀ ਸੀ। ਚੋਣ ਮੁਹਿੰਮ ਦੌਰਾਨ ਹੀ ਦੇਸ਼ ਭਰ ਦਾ ਮੀਡੀਆ ਅੰਮ੍ਰਿਤਸਰ ਆਉਂਦਾ ਰਿਹਾ। ਦੋਵੇਂ ਨੇਤਾ ਆਪਣੀਆ-ਆਪਣੀਆਂ ਪਾਰਟੀਆਂ ‘ਚ ਅਹਿਮ ਸਥਾਨ ਰੱਖਦੇ ਹਨ, ਇਸ ਲਈ ਵੋਟਾਂ ਵਾਲੇ ਦਿਨ ਜਿਥੇ ਦਿੱਲੀ ਤੋਂ ਮੀਡੀਆ ਦੀਆਂ ਵਿਸ਼ੇਸ਼ ਟੀਮਾਂ  ਅੰਮ੍ਰਿਤਸਰ ਪਹੁੰਚ ਰਹੀਆਂ ਹਨ ਉਥੇ ਦੇਸ਼ ਭਰ ਦੇ ਸਿਆਸੀ ਮਾਹਿਰਾਂ ਦੀਆਂ ਨਜ਼ਰਾਂ ਅੰਮ੍ਰਿਤਸਰ ਸੀਟ ਦੇ ਚੋਣ ਨਤੀਜਿਆਂ ‘ਤੇ ਟਿਕੀਆਂ ਰਹਿਣਗੀਆਂ।
ਅੰਮ੍ਰਿਤਸਰ ਸੰਸਦੀ ਸੀਟ ਦੇ ਚੋਣ ਨਤੀਜੇ ਦੇਸ਼ ਅਤੇ ਪੰਜਾਬ ਦੀ ਸਿਆਸਤ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰਨਗੇ। ਜੇਤਲੀ ਭਾਜਪਾ ਤੋਂ ਰਾਸ਼ਟਰੀ ਨੇਤਾ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸੀਨੀਅਰ ਕਾਂਗਰਸ ਨੇਤਾ ਹਨ। ਅੰਮ੍ਰਿਤਸਰ ‘ਚ ਕੈਪਟਨ ਅਮਰਿੰਦਰ ਸਿੰਘ ਅਤੇ ਜੇਤਲੀ ਦੇ 15 ਮਈ ਤਕ ਪਹੁੰਚ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਫਿਲਹਾਲ ਦੋਵੇਂ ਨੇਤਾ ਚੋਣ ਥਕਾਵਟ ਮਿਟਾ ਰਹੇ ਹਨ ਪਰ ਨਾਲ-ਨਾਲ ਦੋਵੇਂ ਨੇਤਾ ਆਪਣੇ ਸਮਰਥਕਾਂ ਤੋਂ ਸੰਭਾਵਤ ਚੋਣ ਨਤੀਜਿਆਂ ਨੂੰ ਲੈ ਕੇ ਜਾਣਕਾਰੀ ਵੀ ਹਾਸਲ ਕਰਨ ‘ਚ ਲੱਗੇ ਹੋਏ ਹਨ। ਅੰਮ੍ਰਿਤਸਰ ਦੇ ਬਾਅਦ ਬਠਿੰਡਾ ਸੰਸਦੀ ਸੀਟ ‘ਤੇ ਪੰਜਾਬ ਦੇ ਸਿਆਸੀ ਮਾਹਿਰਾਂ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ ਜਿਥੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਚੋਣ ਲੜ ਰਹੀ ਹੈ। ਹਰਸਿਮਰਤ ਬਾਦਲ ਦਾ ਸਿੱਧਾ ਮੁਕਾਬਲਾ ਕਾਂਗਰਸ ਹਮਾਇਤ ਹਾਸਲ ਮਨਪ੍ਰੀਤ ਬਾਦਲ ਨਾਲ ਹੈ। ਚੋਣ ਮੁਹਿੰਮ ਦੌਰਾਨ ਹੀ ਬਠਿੰਡਾ ‘ਚ ਕਾਫੀ ਗਹਿਮਾਗਹਿਮੀ ਬਣੀ ਰਹੀ ਸੀ।
ਇਸ ਤਹਿਤ ਗੁਰਦਾਸਪੁਰ, ਆਨੰਦਪੁਰ ਸਾਹਿਬ ਅਤੇ ਫਿਰੋਜ਼ਪੁਰ ਸੰਸਦੀ ਸੀਟਾਂ ‘ਤੇ ਵੀ ਸਿਆਸੀ ਮਾਹਿਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਅਤੇ ਇਨ੍ਹਾਂ ਸੀਟਾਂ ‘ਤੇ ਆਉਣ ਵਾਲੇ ਚੋਣ ਨਤੀਜੇ ਵੀ ਪ੍ਰਦੇਸ਼ ਦੀ ਸਿਆਸਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਤ ਕਰਨਗੇ।
ਗੁਰਦਾਸਪੁਰ ‘ਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਮੁਕਾਬਲਾ ਭਾਜਪਾ ਦੇ ਵਿਨੋਦ ਖੰਨਾ, ਆਨੰਦਪੁਰ ਸਾਹਿਬ ‘ਚ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਦਾ ਮੁਕਾਬਲਾ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਫਿਰੋਜ਼ਪੁਰ ਸੀਟ ‘ਤੇ ਕਾਂਗਰਸ ਦੇ ਸੀ. ਐੱਲ. ਪੀ. ਨੇਤਾ ਸੁਨੀਲ ਜਾਖੜ ਦਾ ਮੁਕਾਬਲਾ ਅਕਾਲੀ ਦਲ ਦੇ ਸ਼੍ਰੀ ਘੁਬਾਇਆ ਨਾਲ ਹੈ।

468 ad