ਅਫਗਾਨਿਸਤਾਨ ਵਿਚ ਭੂਮੀ ਖੋਰ ਕਾਰਨ 2 ਹਜ਼ਾਰ ਮੌਤਾਂ

ਕਾਬਲ- ਅਫਗਾਨਿਸਤਾਨ ਦੇ ਉਤਰ ਪੂਰਬ ਵਿਚ ਬਦਖਸ਼ਾਂ ਇਲਾਕੇ ਵਿਚ ਭੂਮੀ ਖੋਰ ਕਾਰਨ 2 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦਾ ਸ਼ੰਕਾ ਹੈ। ਸਥਾਨਕ ਅਧਿਕਾਰੀਆਂ Afganistanਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਦੋ ਹਜ਼ਾਰ ਤੱਕ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਦਾ ਕਹਿਣਾ ਹੇ ਕਿ ਹੁਣ ਤੱਕ 350 ਤੋਂ ਜ਼ਿਆਦਾ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਆਫਤ ਪ੍ਰਭਾਵਿਤ ਖੇਤਰ ਦੇ ਨਜ਼ਦੀਕ ਮੌਜੂਦ ਇਕ ਪੱਤਰਕਾਰ ਮੁਤਾਬਕ ਬਚਾਅ ਕੰਮ ਵਿਚ ਜੁਟੇ ਸਥਾਨਕ ਲੋਕ ਫੌਹੜਿਆਂ ਅਤੇ ਹੱਕਾਂ ਨਾਲ ਮਿੱਟੀ ਪੁੱਟ ਰਹੇ ਹਨ, ਹਾਲਾਂਕਿ ਕਿਸੇ ਦੇ ਜ਼ਿੰਦਾ ਹੋਣ ਦੀ ਸੰਭਾਵਨਾ ਬੇਹੱਦ ਘੱਟ ਹੈ। ਬਦਖਸ਼ਾਂ ਦੇ ਗਵਰਨਰ ਮੁਤਾਬਕ ਇe ਹਾਦਸਾ ਉਦੋਂ ਹੋਇਆ ਜਦੋਂ ਮੁਸਲਾਧਾਰ ਬਾਰਿਸ਼ ਕਾਰਨ ਪਹਾੜ ਦਾ ਇਕ ਹਿੱਸਾ ਇਕ ਪਿੰਡ ਤੇ ਡਿੱਗ ਪਿਆ। ਇਸ ਕਾਰਨ ਸੈਂਕੜੇ ਘਰ ਮਲਬੇ ਵਿਚ ਦਬ ਗਏ। ਬਚਾਅ ਦਲ ਦੇ ਲੋਕ ਮੌਕੇ ਤੇ ਹਪੁੰਚ ਗeੈ ਅਤੇ ਬਚੇ ਲੋਕਾਂ ਦੀ ਭਾਲ ਜਾਰੀ ਹੈ।

468 ad