ਅਨਿਲ ਜੋਸ਼ੀ ਨੂੰ ਨਿਜੀ ਪੇਸ਼ੀ ਤੋਂ ਛੋਟ, ਸੰਦੀਪ ਗੋਰਸੀ ਨੂੰ ਜ਼ੁਰਮਾਨਾ

ਅੰਮ੍ਰਿਤਸਰ-ਮਾਨਹਾਣੀ ਨਾਲ ਜੁੜੇ ਦੋ ਮਾਮਲਿਆਂ ਅਤੇ ਨਗਰ ਨਿਗਮ ਦੀ ਮਿਲੀਭੁਗਤ ਨਾਲ ਇਕ ਹੋਟਲ ਦੀ ਇਮਾਰਤ ਨੂੰ ਨੁਕਸਾਨ Anil Joshiਪਹੁੰਚਾਉਣ ਦੇ ਮਾਮਲੇ ‘ਚ ਅੰਮ੍ਰਿਤਸਰ ਦੀ ਜ਼ਿਲਾ ਅਦਾਲਤ ਨੇ ਅਨਿਲ ਜੋਸ਼ੀ ਨੂੰ ਅਗਲੀਆਂ ਤਿੰਨ ਪੇਸ਼ੀਆਂ ਲਈ ਨਿਜੀ ਤੌਰ ‘ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਹੈ। ਇਨ੍ਹਾਂ ਮਾਮਲਿਆਂ ‘ਚ ਅਦਾਲਤ ਨਾਲ ਲੁਕਣ-ਮੀਟੀ ਖੇਡ ਰਹੇ ਅਨਿਲ ਜੋਸ਼ੀ ਆਖਰਕਾਰ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਹੋ ਗਏ। ਇਸ ਦੌਰਾਨ ਜੋਸ਼ੀ ਨੇ ਕਿਹਾ ਕਿ ਉਹ ਕਾਨੂੰਨ ਦੀ ਕਦਰ ਕਰਦੇ ਹਨ ਅਤੇ ਭਵਿੱਖ ‘ਚ ਅਦਾਲਤ ਵਲੋਂ ਦਿੱਤੇ ਜਾਣ ਵਾਲੇ ਹੁਕਮਾਂ ਦਾ ਪੂਰਾ ਪਾਲਣ ਕਰਨਗੇ।
ਇਸ ਦਰਮਿਆਨ ਅਦਾਲਤ ਨੇ ਇਸ ਮਾਮਲੇ ‘ਚ ਅਗਲੀ ਸੁਣਵਾਈ ਲਈ 11 ਜੂਨ ਦੀ ਤਰੀਕ ਤੈਅ ਕੀਤੀ ਹੈ। ਇਸ ਦਿਨ ਹੀ ਜੋਸ਼ੀ ਖਿਲਾਫ ਮੁਕੱਦਮਾ ਦਾਇਰ ਕਰਨ ਵਾਲੇ ਸੰਦੀਪ ਗੋਰਸੀ ਅਦਾਲਤ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਾਇਰ ਕਰਨਗੇ। ਇਸ ਤੋਂ ਪਹਿਲਾਂ ਅਦਾਲਤ ‘ਚ ਜਵਾਬ ਨਾ ਦਾਇਰ ਕਰਨ ਲਈ ਮਾਣਯੋਗ ਅਦਾਲਤ ਨੇ ਸੰਦੀਪ ਗੋਰਸੀ ਨੂੰ 10,000 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।
ਇਸ ਦੌਰਾਨ ਸੰਦੀਪ ਗੋਰਸੀ ਨੇ ਕਿਹਾ ਕਿ ਉਹ ਕੁਝ ਕਾਰਨਾਂ ਕਾਰਨ ਅਦਾਲਤ ਨੂੰ ਇਨ੍ਹਾਂ ਮਾਮਲਿਆਂ ‘ਚ ਜਵਾਬ ਦਾਇਰ ਨਹੀਂ ਕਰ ਸਕੇ ਸਨ ਅਤੇ 11 ਜੂਨ ਨੂੰ ਉਹ ਅਦਾਲਤ ‘ਚ ਜਵਾਬ ਦਾਇਰ ਕਰ ਦੇਣਗੇ।

468 ad