ਅਨਿਲ ਜੋਸ਼ੀ ਨੂੰ ਝਟਕਾ, ਪੇਸ਼ਗੀ ਜ਼ਮਾਨਤ ਰੱਦ

ਅੰਮ੍ਰਿਤਸਰ- ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਵਿਰੁੱਧ ਤਿੰਨ ਵੱਖ-ਵੱਖ ਮਾਮਲਿਆਂ ਵਿਚ ਜੇ.ਐਮ.ਆਈ. ਸੀ.ਪੀ.ਐਸ. ਗਹੋਤਰਾ ਦੀ ਅਦਾਲਤ ਵਲੋਂ ਗ੍ਰਿਫਤਾਰੀ ਦੇ Anil Joshiਕੱਢੇ ਗਏ ਗੈਰ ਜ਼ਮਾਨਤੀ ਵਾਰੰਟਾਂ ‘ਤੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਵਲੋਂ ਸੈਸ਼ਨ ਕੋਰਟ ‘ਚ ਪੇਸ਼ਗੀ ਜ਼ਮਾਨਤ ਦੀ ਅਪੀਲ ਕਰ ਦਿੱਤੀ ਗਈ ਹੈ। ਉਨ੍ਹਾਂ ਵਲੋਂ ਇਹ ਅਪੀਲ ਬੀਤੇ ਦਿਨ ਕੀਤੀ ਗਈ, ਜਿਸ ‘ਚ ਸੈਸ਼ਨ ਕੋਰਟ ਦੇ ਜੱਜ ਗੁਰਬੀਰ ਸਿੰਘ ਵਲੋਂ ਵੀਰਵਾਰ ਨੂੰ ਸੁਣਵਾਈ ਕਰਦੇ ਹੋਏ ਇਸ ਦੀ ਅਗਲੀ ਸੁਣਵਾਈ 12 ਮਈ ਨੂੰ ਰੱਖੀ ਹੈ। ਜ਼ਿਕਰਯੋਗ ਹੈ ਕਿ  ਅਦਾਲਤ ਨੇ ਹੁਕਮ ਜਾਰੀ ਕੀਤਾ ਸੀ ਕਿ 20 ਮਈ 2014 ਤੱਕ ਅਨਿਲ ਜੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਅਦਾਲਤ ਨੇ ਆਪਣੇ ਵਲੋਂ ਜਾਰੀ ਕੀਤੇ ਹੁਕਮਾਂ ‘ਚ ਇਹ ਵੀ ਕਿਹਾ ਸੀ ਕਿ ਦੋਸ਼ੀ ਅਨਿਲ ਜੋਸ਼ੀ ਕੋਰਟ ਦੀ ਇਜਾਜ਼ਤ ਤੋਂ ਬਿਨਾ ਸ਼ਹਿਰ ਤੋਂ ਬਾਹਰ ਗਏ ਅਤੇ ਕੋਰਟ ਪੇਸ਼ ਨਹੀਂ ਹੋਏ। ਕੋਰਟ ‘ਚ ਉਨ੍ਹਾਂ ਵਲੋਂ ਪੇਸ਼ ਨਾ ਹੋਣ ‘ਤੇ ਇਕ ਤੋਂ ਬਾਅਦ ਇਕ ਪੇਸ਼ੀ ਤੋਂ ਛੋਟ ਦੀ ਅਰਜ਼ੀ ਨੂੰ ਵੀ ਕੋਰਟ ਨੇ ਗੰਭੀਰਤਾ ਨਾਲ ਲਿਆ।
ਜ਼ਿਕਰਯੋਗ ਹੈ ਕਿ ਐਡਵੋਕੇਟ ਸੰਦੀਪ ਕੋਰਸੀ ਅਤੇ ਐਡਵੋਕੇਟ ਵਿਨੀਤ ਮਹਾਜਨ ਵਲੋਂ ਅਨਿਲ ਜੋਸ਼ੀ ‘ਤੇ 3 ਵੱਖ-ਵੱਖ ਕ੍ਰਿਮੀਨਲ ਕੇਸ ਲਗਾਏ ਸਨ, ਜਿਸ ਅਧੀਨ ਉਕਤ ਅਦਾਲਤ ਵਲੋਂ ਅਨਿਲ ਜੋਸ਼ੀ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਇਨ੍ਹਾਂ ਤਿੰਨ ਕੇਸਾਂ ਵਿਚ ਇਕ ਮਾਮਲਾ ਗੈਰ ਕਾਨੂੰਨੀ ਢੰਗ ਨਾਲ ਹੋਟਲ ‘ਤੇ ਕਾਰਵਾਈ ਕਰਨ ਅਤੇ ਦੋ ਮਾਮਲੇ ਮਾਨਹਾਨੀ ਦੇ ਹਨ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਦੋਹਰੇ ਵੋਟ ਦੇ ਮਾਮਲੇ ਇਸੇ ਅਦਾਲਤ ਵਿਚ ‘ਚ 9 ਮਈ ਨੂੰ ਸੁਣਵਾਈ ਹੋਣ ਜਾ ਰਹੀ ਹੈ। ਅਨਿਲ ਜੋਸ਼ੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਤੇ ਦੋਹਰੀ ਵੋਟ ਦੇ ਮਾਮਲੇ ਵਿਚ ਐਡਵੋਕੇਟ ਸੰਦੀਪ ਕੋਰਸੀ ਅਤੇ ਐਡਵੋਕੇਟ ਵਿਨੀਤ ਮਹਾਜਨ ਵਲੋਂ ਚੋਣ ਕਮਿਸ਼ਨ, ਭਾਰਤ ਸਰਕਾਰ ਨੂੰ ਕੀਤੀ ਗਈ ਸ਼ਿਕਾਇਤ ‘ਤੇ ਮੁੱਖ ਚੋਣ ਅਧਿਕਾਰੀ ਪੰਜਾਬ ਵਲੋਂ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦੀ ਅਦਾਲਤ ਵਿਚ ਕੇਸ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਜਿਸ ਅਧੀਨ ਅਨਿਲ ਜੋਸ਼ੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਤੇ ਦੋਹਰੀ ਵੋਟ ਦਾ ਕੇਸ ਸ਼ੁਰੂ ਹੋਇਆ।

468 ad