ਅਨਿਲ ਜੋਸ਼ੀ ਖਿਲਾਫ ਮੋਰਚਾ ਖੋਲ੍ਹਣ ਵਾਲੇ ‘ਤੇ ਜਾਨ ਲੇਵਾ ਹਮਲਾ

ਅੰਮ੍ਰਿਤਸਰ – ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਵਾਲੇ ਅੰਮ੍ਰਿਤਸਰ ਦੇ Anil Joshiਸ਼ਿਕਾਇਤਕਰਤਾ ਵਿਨੀਤ ਮਹਾਜਨ ‘ਤੇ ਸ਼ਹਿਰ ਦੇ ਦੋਆਬਾ ਚੌਂਕ ਵਿਚ ਜਾਨਲੇਵਾ ਹਮਲਾ ਹੋਇਆ ਹੈ। ਇਹ ਹਮਲਾ ਕਿਨ੍ਹਾਂ ਲੋਕਾਂ ਨੇ ਕੀਤਾ ਹੈ ਇਸ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਵਿਨੀਤ ਮਹਾਜਨ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ੇਹਰੇ ਇਲਾਜ ਵਿਨੀਤ ਮਹਾਜਨ ਨੇ ਦੋਸ਼ ਲਗਾਇਾ ਕਿ ਉਸ ਉਤੇ ਮੁਕੱਦਮਾ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਹਮਲਾਵਰਾਂ ਨੇ ਉਸ ਨੂੰ ਮੁਕੱਦਮਾ ਵਾਪਸ ਨਾ ਲੈਣ ਦੀ ਸੂਰਤ ਵਿਚ ਅੰਜ਼ਾਮ ਭੁਗਤਣ ਦੀ ਧਮਕੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਵਿਨੀਤ ਮਹਾਜਨ ਅਤੇ ਸੰਜੀਵ ਗੋਰਸੀ ਨਾਮ ਦੇ ਦੋ ਵਿਅਕਤੀਆਂ ਨੇ ਅਨਿਲ ਜੋਸ਼ੀ ਖਿਲਾਫ ਮਾਨਹਾਨੀ ਦੇ ਦੋ ਮੁਕੱਦਮਿਆਂ ਤੋਂ ਇਲਾਵਾ ਹੋਟਲ ਵਿਚ ਨਗਰ ਨਿਗਮ ਦੀ ਮਿਲੀ ਭੁਗਤ ਭੰਨ-ਤੋੜ ਕਰਨ ਦਾ ਮਾਮਲਾ ਵੀ ਦਰਜ ਕਰਵਾਇਆ ਹੋਇਆ ਸੀ। ਵਿਨੀਤ ਮਹਾਜਨ ਨੇ ਅਨਿਲ ਜੋਸ਼ੀ ਖਿਲਾਫ ਦੋਹਰੀ ਵੋਟ ਦੇ ਮਾਲਮੇ ਵਿਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਇਨ੍ਹਾਂ ਦੋਹਾਂ ਮਾਮਲਿਆਂ ਵਿਚ ਅਨਿਲ ਜੋਸ਼ੀ ਖਿਲਾਫ ਵਾਰੰਟ ਜਾਰੀ ਹੋ ਚੁੱਕੇ ਹਨ। ਇਸ ਪੂਰੇ ਮਾਮਲੇ ‘ਤੇ ਅਨਿਲ ਜੋਸ਼ੀ ਦਾ ਪੱਖ ਅਜੇ ਸਾਹਮਣੇ ਨਹੀਂ ਆ ਸਕਿਆ ਹੈ ਕਿਉਂਕਿ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

468 ad