ਅਨਿਲ ਜੋਸ਼ੀ ਕੇਸ ਸਬੰਧੀ ਸਪੈਸ਼ਲ ਜਾਂਚ ਟੀਮ ਨੇ ਦਿੱਤੀ ਅੰਮ੍ਰਿਤਸਰ ‘ਚ ਦਸਤਕ

ਅੰਮ੍ਰਿਤਸਰ – ਅੰਮ੍ਰਿਤਸਰ ਦੇ ਬਹੁਚਰਚਿਤ ਐਡਵਕੋਟੇ ਵਿਨੀਤ ਮਹਾਜਨ ਅਤੇ ਉਸ ਦੇ ਭਰਾ ਅਵਨੀਸ਼ ਮਹਾਜਨ ‘ਤੇ ਹੋਏ ਕਾਤਲਾਨਾ Anil Joshiਹਮਲੇ ਅਤੇ ਐਡਵੋਕੇਟ ਸੰਦੀਪ ਗੋਰਸੀ ਤੇ ਪਾਰਸ਼ਦ ਗੁਰਿੰਦਰ ਰਿਸ਼ੀ ‘ਤੇ ਦਰਜ ਹੋਏ 307 ਦੇ ਮਾਮਲੇ ਵਿਚ ਤੈਨਾਤ ਕੀਤੀ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਨੇ ਮੰਗਲਵਾਰ ਨੂੰ ਸ਼ਹਿਰ ਵਿਚ ਦਸਤਕ ਦਿੱਤੀ। ਹਮਲਿਆਂ ਦੌਰਨ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਦੀ ਪ੍ਰਧਾਨਗੀ ਵਿਚ ਤਿਆਰ ਕੀਤੀ ਗਈ ‘ਸਿਟ’ ਨੇ ਉਕਤ ਦੋਹਾਂ ਮਾਲਿਆਂ ਵਿਚ ਡੂੰਘਾਈ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਸਿਟ ਵਲੋਂ 9 ਮਈ 2014 ਦੀ ਰਾਤ ਨੂੰ ਰਣਜੀਤ ਐਵਨਿਊ ਸਥਿਤ ਇਕ ਹੋਟਲ ਵਿਚ ਖਾਣੇ ਲਈ ਪਹੁੰਚੇ ਐਡਵੋਕੇਟ ਸੰਦੀਪ ਗੋਰਸੀ ਤੇ ਪਾਰਸ਼ਦ ਗੁਰਿੰਦਰ ਰਿਸ਼ੀ ‘ਤੇ ਹੋਏ ਹਮਲੇ ਦੀ ਜਾਂਚ ਕਰਦੇ ਹੋਏ ਜਿਥੇ ਰਿਪੋਰਟ ਦਾ ਖਾਕਾ ਤਿਆਰ ਕੀਤਾ ਉਥੇ 10 ਮਈ 2014 ਨੂੰ ਪ੍ਰੈਸ ਕਾਨਫਰੰਸ ਤੋਂ ਬਾਅਦ ਮਹਾਜਨ ਭਰਾਵਾਂ ‘ਤੇ ਹੋਏ ਕਾਤਲਾਨਾ ਹਮਲੇ ਵਾਲੇ ਸਥਾਨ ਦੋਆਬਾ ਚੌਂਕ ‘ਤੇ ਜਾ ਕੇ ਜਾਂਚ ਕੀਤੀ। ਇਸ ਜਾਂਚ ਦੌਰਾਨ ਸਿਟ ਟੀਮ ਨੂੰ ਬਹੁਤ ਹੀ ਅਹਿਮ ਸਬੂਤ ਹੱਥ ਲਗੇ ਹਨ ਅਤੇ ਦਰਜ ਹੋਏ ਪਰਚੇ ਵਿਚ ਹਮਲੇ ਦੇ ਸਬੰਧ ‘ਚ ਅਹਿਮ ਖੁਲਾਸੇ ਕਰਨ ਲਈ ਸਮਰੱਥ ਮੰਨੇ ਜਾ ਰਹੇ ਹਨ। ਜਾਂਚ ਰਿਪੋਰਟ ‘ਤੇ ਕੰਮ ਕਰ ਰਹੀ ਸਿਟ ਦੀ ਟੀਮ ਦੀਆਂ ਨਜ਼ਰਾਂ ਉਨ੍ਹਾਂ ਪਹਿਲੂਆਂ ਤੱਕ ਪਹੁੰਚਣ ਦੀਆਂ ਹਨ, ਜਿਸ ਨਾਲ ਸਾਰੀ ਅਸਲੀਅਤ ਸਾਹਮਣੇ ਆ ਸਕੇ। ਇਸ ਰਿਪੋਰਟ ‘ਤੇ ਨਾ ਸਿਰਫ ਪੰਜਾਬ ਪੁਲਸ ਦੇ ਆਲਾ ਅਧਿਕਾਰੀਆਂ ਦੀ ਬਲਕਿ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਇਥੇ ਜ਼ਿਕਰਯੋਗ ਹੈ ਕਿ ਐਡਵੋਕੇਟ ਸੰਦੀਪ ਗੋਰਸੀ ਅਤੇ ਐਡਵੋਕੇਟ ਵਿਨੀਤ ਮਹਾਜਨ ਨੇ ਕੈਬਨਿਟ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਅਨਿਲ ਜੋਸ਼ੀ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਦੋਹਰੇ ਵੋਟ ਦਾ ਮਾਮਲਾ ਚੁੱਕਿਆ ਸੀ। ਜਿਸ ‘ਤੇ ਡਿਵੀਜ਼ਨ ਕਮਿਸ਼ਨਰ ਵਲੋਂ ਆਪਣੀ ਰਿਪੋਰਟ ਚੋਣ ਕਮਿਸ਼ਨ ਭਾਰਤ ਸਰਕਾਰ ਨੂੰ ਦੇਣ ਤੋਂ ਬਾਅਦ ਅੰਮ੍ਰਿਤਸਰ ਦੀ ਸਥਾਨਕ ਅਦਾਲਤ ਵਿਚ ਅਨਿਲ ਜੋਸ਼ੀ ਵਿਰੁੱਧ ਜਨਪ੍ਰਤੀਨਿਧੀ ਐਕਟ ਅਧੀਨ ਕੇਸ ਦਾਇਰ ਹੋਇਆ ਸੀ। ਇਸੇ ਦੌਰਾਨ ਕਾਨੂੰਨੀ ਲੜਾਈ ਕਦੋਂ ਹਿੰਸਕ ਹੋ ਗਈ ਪਤਾ ਹੀ ਨਹੀਂ ਲੱਗਿਆ। ਪਹਿਲਾਂ ਐਡਵੋਕੇਟ ਗੋਰਸੀ ਅਤੇ ਪਾਰਸ਼ਦ ਰਿਸ਼ੀ ‘ਤੇ ਕਾਤਲਨਾਨਾ ਹਮਲੇ ਤੋਂ ਬਾਅਦ ਮਹਾਜਨ ਭਰਾਵਾਂ ‘ਤੇ ਕਾਤਲਾਨਾ ਹਮਲਾ ਹੋਣ ਨਾਲ ਨਾ ਸਿਰਫ ਸ਼ਹਿਰ ਵਿਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਜਦੋਂ ਇਸ ਦੀ ਆਵਾਜ਼ ਹਾਈ ਕੋਰਟ ਤੱਕ ਪਹੁੰਚੀ ਤਾਂ ਅਦਾਲਤ ਨੇ ਇਸ ਵਿਚ ਦਖਲ ਅੰਦਾਜ਼ੀ ਕਰਦੇ ਹੋਏ ਇਨ੍ਹਾਂ ਐਡਵੋਕੇਟਸ ਨੂੰ ਜਿਥੇ ਸੁਰੱਖਿਆ ਪ੍ਰਦਾਨ ਕੀਤੀ, ਉਥੇ ਡੀ.ਜੀ.ਪੀ. ਨੂੰ ਅਨਿਲ ਜੋਸ਼ੀ ਕੇਸ ਵਿਚ 7 ਦਿਨ ਵਿਚ ਜਵਾਬ ਦੇਣ ਲਈ ਕਿਹਾ, ਜਿਸ ਦੀ ਸੁਣਵਾਈ ਹਾਈ ਕੋਰਟ ਵਿਚ 22 ਮਈ ਨੂੰ ਹੈ।

468 ad