ਅਨਾਥ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਦੇਖ ਪਸੀਜ ਜਾਏਗਾ ਤੁਹਾਡਾ ਵੀ ਦਿਲ

ਮਿਸਰ: ਜਿਨ੍ਹਾਂ ਬੱਚਿਆਂ ਦੇ ਮਾਂ-ਬਾਪ ਉਨ੍ਹਾਂ ਨੂੰ ਇਸ ਦੁਨੀਆ ‘ਚ ਇਕੱਲਿਆਂ ਛੱਡ ਕੇ ਚਲੇ ਜਾਂਦੇ ਹਨ, ਉਨ੍ਹਾਂ ਦੀ ਆਖਰੀ ਉਮੀਦ ਅਨਾਥ ਆਸ਼ਰਮ ਹੀ ਹੁੰਦਾ ਹੈ, ਜਿਥੇ ਉਨ੍ਹਾਂ ਦੇ ਚੰਗੇ ਪਾਲਣ ਪੋਸ਼ਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਈਜਿੱਪਟ ਦੇਸ਼ ਦੇ ਇਕ ਅਨਾਥ ਆਸ਼ਰਮ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਉਥੋਂ ਦੇ ਅਨਾਥ ਆਸ਼ਰਮ Jalamਦਾ ਮੈਨੇਜਰ ਅਨਾਥ ਬੱਚਿਆਂ ਨੂੰ ਬੇਰਹਿਮੀ ਨਾਲ ਮਾਰਦਾ ਹੋਇਆ ਵਿਖਾਈ ਦਿੰਦਾ ਹੈ। ਵੀਡੀਓ ਵਿਚ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਇਹ ਪਹਿਲਾਂ ਬੱਚਿਆਂ ਦੀ ਪਿੱਠ ‘ਤੇ ਡੰਡੇ ਮਾਰਦਾ ਹੈ ਅਤੇ ਬਾਅਦ ਵਿਚ ਲੱਤਾਂ ਨਾਲ ਠੁੱਡ ਮਾਰਦਾ ਹੋਇਆ ਉਨ੍ਹਾਂ ਨੂੰ ਦੂਰ ਸੁੱਟਦਾ ਹੈ ਜਿਵੇਂ ਇਹ ਬੱਚੇ ਨਹੀਂ ਇਕ ਫੁੱਟਬਾਲ ਹੋਣ। ਇਕ ਬੱਚੇ ਨਾਲ ਹੀ ਨਹੀਂ ਸਗੋਂ ਸਾਰੇ ਬੱਚਿਆਂ ਨਾਲ ਅਜਿਹਾ ਜ਼ਾਲਮਾਨਾ ਸਲੂਕ ਕੀਤਾ ਜਾਂਦਾ ਹੈ। ਇਨ੍ਹਾਂ ਅਨਾਥ, ਬੇਸਹਾਰਾ ਤੇ ਮਾਸੂਮ ਬੱਚਿਆਂ ਦੀਆਂ ਚੀਕਾਂ ਸੁਣ ਕੇ ਵੀ ਇਸ ਬੇਰਹਿਮ ਇਨਸਾਨ ਦਾ ਦਿਲ ਨਹੀਂ ਪਸੀਜਦਾ। 
ਇਸ ਜ਼ਾਲਮਾਨਾਂ ਹਰਕਤ ਨੂੰ ਬਰਦਾਸ਼ਤ ਨਾ ਕਰਦੇ ਹੋਏ ਇਹ ਵੀਡੀਓ ਇਸ ਜ਼ਾਲਮ ਦੀ ਪਤਨੀ ਨੇ ਹੀ ਬਣਾਈ ਹੈ ਅਤੇ ਇਸ ਦਰਿੰਦੇ ਦੀ ਦਰਿੰਦਗੀ ਦੀ ਪੋਲ ਖੋਲ੍ਹੀ ਹੈ। ਸੋਸ਼ਲ ਮੀਡੀਆ ‘ਤੇ ਆਉਣ ਨਾਲ ਇਸ ਦੀ ਕਾਫੀ ਨਿੰਦਾ ਕੀਤੀ ਜਾ ਰਹੀ ਹੈ।

468 ad