ਅਧਾਰ ਕਾਰਡ ਵਾਲਾ ਅੱਤਵਾਦੀ

15ਨਵੀਂ ਦਿੱਲੀ, 15 ਮਈ ( ਪੀਡੀ ਬੇਉਰੋ ) ਪੁਲਿਸ ਨੇ ਜੈਸ਼-ਏ-ਮੁਹੰਮਦ ਦੇ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਅੱਤਵਾਦੀ ਕੋਲੋਂ ਆਧਾਰ ਕਾਰਡ ਵੀ ਬਰਾਮਦ ਹੋਇਆ ਹੈ। ਇਹ ਗ੍ਰਿਫਤਾਰੀ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਤੋਂ ਕੀਤੀ ਗਈ ਹੈ। ਅੱਤਵਾਦੀ ਦਾ ਨਾਮ ਅਬਦੁਲ ਰਹਿਮਾਨ ਦੱਸਿਆ ਜਾ ਰਿਹਾ ਹੈ।
ਅੱਤਵਾਦੀ ਅਬਦੁਲ ਰਹਿਮਾਨ ਤੋਂ ਮਿਲੇ ਆਧਾਰ ਕਾਰਡ ‘ਤੇ ਉਸ ਦੀ ਤਸਵੀਰ ਲੱਗੀ ਹੋਈ ਹੈ ਪਰ ਨਾਮ ਨਹੀਂ ਹੈ। ਕਾਰਡ ਦਾ ਨੰਬਰ 647856225315 ਹੈ। ਇਸ ਕਾਰਡ ‘ਤੇ ਸ਼ਬੀਰ ਅਹਿਮਦ ਖਾਨ ਨਾਮ ਲਿਖਿਆ ਗਿਆ ਹੈ। ਆਖਰ ਉਸ ਦੇ ਕੋਲ ਇਹ ਫਰਜੀ ਆਧਾਰ ਕਾਰਡ ਕਿੱਥੋਂ ਆਇਆ ਤੇ ਇਸ ਨੂੰ ਕਿਵੇਂ ਬਣਵਾਇਆ ਗਿਆ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅਬਦੁਲ ਰਹਿਮਾਨ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਦੇ ਪੁੰਛ ਦਾ ਰਹਿਣ ਵਾਲਾ ਹੈ।
ਇਸ ਅੱਤਵਾਦੀ ਦੀ ਗ੍ਰਿਫਤਾਰੀ ਸ਼ੁੱਕਰਵਾਰ ਸ਼ਾਮ ਬਾਰਾਮੁੱਲਾ ਦੇ ਹਾਜੀਬਲ ਤੋਂ ਕੀਤੀ ਗਈ ਹੈ। ਸੂਤਰਾਂ ਮੁਤਾਬਕ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਇਸ ਅੱਤਵਾਦੀ ਦੀ ਪਠਾਨਕੋਟ ਹਮਲੇ ‘ਚ ਵੀ ਭੂਮਿਕਾ ਰਹੀ ਹੈ। ਪੁਲਿਸ ਇਸ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ।

468 ad

Submit a Comment

Your email address will not be published. Required fields are marked *