ਅਣਐਲਾਨੀ ਨਾਕਾਬੰਦੀ ਵਿਰੁੱਧ ਨੇਪਾਲੀ ਜਥੇਬੰਦੀਆਂ ਨੇ ਭਾਰਤ ਖਿਲਾਫ ਯੁਨਾਈਟਿਡ ਨੇਸ਼ਨਜ਼ ਬਾਹਰ ਕੀਤਾ ਰੋਸ ਪ੍ਰਦਰਸ਼ਨ ਸਿੱਖ ਭਾਈਚਾਰੇ ਨੇ ਵੀ ਕੀਤੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ

Nepalies Protestਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਨੇਪਾਲ ਵੱਲੋਂ ਨਵਾਂ ਸੰਵਿਧਾਨ ਲਾਗੂ ਕੀਤੇ ਜਾਣ ‘ਤੇ ਸ਼ੁਰੂ ਹੋਈ ਭਾਰਤ ਦੀ ਵਿਰੋਧਤਾ ਨੇਪਾਲ ਦੇ ਆਮ ਨਿਵਾਸੀਆਂ ਦੀਆਂ ਜ਼ਿੰਦਗੀਆਂ ‘ਤੇ ਡੂੰਘਾ ਪ੍ਰਭਾਵ ਛੱਡ ਰਹੀ ਹੈ। ਭਾਰਤ ਵਲੋਂ ਨੇਪਾਲ ਤੇ ਥੋਪੀ ਗਈ ਅਣਐਲਾਨੀ ਨਾਕਾਬੰਦੀ ਵਿਰੁੱਧ ਪ੍ਰਵਾਸੀ ਨੇਪਾਲੀ ਲੋਕਾਂ ਦੀ ਸੰਸਥਾ ‘ਨੈਸ਼ਨਲ ਕੋਆਰਡੀਨੇਸ਼ਨ ਕੌਸਲ ਆਫ ਯੂ. ਐਸ਼.ਏ.’ ਦੀ ਅਗਵਾਈ ਹੇਠ ਨੇਪਾਲੀ ਜਥੇਬੰਦੀਆਂ ਨੇ ਇੱਥੇ ਯੁਨਾਈਟਿਡ ਨੇਸ਼ਨਜ਼ ਦੇ ਹੈਡਕੁਅਟਰਜ਼ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਪ੍ਰ੍ਰਦਰਸ਼ਨਕਾਰੀਆਂ ਦੀਆਂ ਅੱਖਾਂ ਵਿੱਚ ਭਾਰਤ ਦੀਆਂ ਨੀਤੀਆਂ ਵਿਰੱਧ ਗੁੱਸਾ ਸਾਫ ਝਲਕ ਰਿਹਾ ਸੀ। ਐਨ. ਸੀ. ਸੀ (ਯੂ. ਐਸ਼. ਏ.) ਦੇ ਪ੍ਰਧਾਨ ਡਾ. ਕੇਸ਼ਵ ਪੌਉਡਿਲ ਨੇ ਪ੍ਰਦਰਸ਼ਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵੱਲੋਂ ਨੇਪਾਲ ਨਾਲ ਧੱਕਾ ਕੀਤਾ ਜਾ ਰਿਹਾ ਹੈ।

ਭਾਰਤ ਵੱਲੋਂ ਨੇਪਾਲ ਦੀ ਕੀਤੀ ਗਈ ਨਾਕਾਬੰਦੀ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ। ਸਾਡੇ ਨਵੇਂ ਲਾਗੂ ਕੀਤੇ ਗਏ ਜਮਹੂਰੀ ਅਤੇ ਧਰਮ ਨਿਰਪੱਖ ਸੰਵਿਧਾਨ ‘ਤੇ ਭਾਰਤ ਦਾ ਇਤਰਾਜ਼ ਹਾਸੋਹੀਣਾ ਜਾਪਦਾ ਹੈ। ਇਸ ਤਰਾਂ ਭਾਰਤ ਨੂੰ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ । ਇਸ ਵਿਰੋਧ ਪ੍ਰਦਰਸ਼ਨ ਵਿੱਚ ਸਿੱਖ ਆਗੂਆਂ ਨੇ ਵੀ ਸ਼ਿਰਕਤ ਕੀਤੀ। ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਲਕ ਡਾæ ਅਮਰਜੀਤ ਸਿੰਘ ਅਤੇ ਸਿੱਖ ਯੂਥ ਆਫ ਅਮਰੀਕਾ ਦੇ ਪ੍ਰਧਾਨ ਗੁਰਿੰਦਰਜੀਤ ਸਿੰਘ ਮਾਨਾ ਨੇ ਨੇਪਾਲੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤ ਨੇਪਾਲ ਨੂੰ ਹਿੰਦੂ ਰਾਸ਼ਟਰ ਤੋਂ ਇੱਕ ਧਰਮ ਨਿਰਪੱਖ ਦੇਸ਼ ਬਣਦਾ ਨਹੀਂ ਦੇਖ ਸਕਿਆ, ਜਿਸ ਕਾਰਨ ਕੁੱਝ ਲੋਕਾਂ ਦੀ ਫਿਰਕੂ ਜ਼ਹਿਨੀਅਤ ਨੂੰ ਹਵਾ ਦੇ ਕੇ ਭਾਰਤ ਨੇਪਾਲ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਅਤੇ ਮੁੜ ਨੇਪਾਲ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਉਹਨਾਂ ਕਿਹਾ ਜਿਵੇਂ ਭਾਰਤੀ ਹੁਕਮਰਾਨ ਭਾਰਤ ਵਿੱਚ ਰਹਿ ਰਹੀਆਂ ਘੱਟਗਿਣਤੀਆਂ ਨਾਲ ਧੱਕੇਸ਼ਾਹੀ ਕਰਦੇ ਹਨ ਠੀਕ ਉਸੇ ਲੀਹ ‘ਤੇ ਨੇਪਾਲ ‘ਤੇ ਵੀ ਭਾਰਤ ਵਲੋਂ ਤਾਨਾਸ਼ਾਹੀ ਕੀਤੀ ਜਾ ਰਹੀ ਹੈ। ਸ਼ ਗੁਰਿੰਦਰਜੀਤ ਸਿੰਘ ਮਾਨਾ ਨੇ ਸਿੱਖ ਭਾਈਚਾਰੇ ਅਤੇ ਅੰਤਰਰਾਸ਼ਟਰੀ ਲੀਡਰਾਂ ਨੂੰ ਅਪੀਲ ਕੀਤੀ ਕਿ ਭਾਰਤ ਦੀ ਇਸ ਕਾਰਵਾਈ ਵਿਰੁੱਧ ਅਵਾਜ਼ ਬੁਲੰਦ ਕੀਤੀ ਜਾਵੇ ਤਾਂ ਜੋ ਨੇਪਾਲ ਦੇ ਬੇਕਸੂਰ ਲੋਕਾਂ ਨੂੰ ਰਾਹਤ ਮਿਲ ਸਕੇ। ਮੌਜੂਦਾ ਹਲਾਤਾਂ ਵਿੱਚ ਨੇਪਾਲ ਦੇ ਲੋਕਾਂ ਨੂੰ ਰੋਜ਼ ਦੀਆਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੇਪਾਲੀ ਜਥੇਬੰਦੀਆਂ ਵੱਲੋਂ ਯੁਨਾਈਟਿਡ ਨੇਸ਼ਨਜ਼ ਅਤੇ ਅੰਤਰਰਾਸ਼ਟਟਰੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਕਿ ਇਹ ਨਾਕਾਬੰਦੀ ਖਤਮ ਕਰਨ ਲਈ ਭਾਰਤ ਤੇ ਦਬਾਅ ਬਣਾਇਆ ਜਾਵੇ।

468 ad

Submit a Comment

Your email address will not be published. Required fields are marked *