ਅਡਵਾਨੀ ਫਿਰ ਨਾਰਾਜ਼

ਅਡਵਾਨੀ ਫਿਰ ਨਾਰਾਜ਼

ਇਕ ਵਾਰ ਫਿਰ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਪਾਰਟੀ ਤੋਂ ਨਾਰਾਜ਼ ਹੋ ਗਏ ਹਨ। ਸੂਤਰ ਦੱਸਦੇ ਹਨ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਲੋਕ ਸਭਾ ਚੋਣਾਂ ਦੀ ਪ੍ਰਚਾਰ ਮੁਹਿੰਮ ‘ਚ ਆਪਣੀ ਛੋਟੀ ਭੂਮਿਕਾ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਅ ਰਹੇ ਹਨ। ਅਡਵਾਨੀ ਦਾ ਕਹਿਣਾ ਹੈ ਕਿ ਪਾਰਟੀ ਨੂੰ ਕਾਂਗਰਸ ਵਿਰੋਧੀ ਲਹਿਰ ਦਾ ਫਾਇਦਾ ਮਿਲ ਰਿਹਾ ਹੈ। ਬਾਵਜੂਦ ਕਈ ਖੇਤਰਾਂ ਵਿਚ ਪ੍ਰਚਾਰ ਦੌਰਾਨ ਪਾਰਟੀ ਵਿਚ ਬਿਹਤਰ ਤਾਲਮੇਲ ਨਾ ਹੋਣ ਨਾਲ ਭਾਜਪਾ ਨੂੰ ਉਸਦਾ ਬਿਹਤਰ ਲਾਭ ਨਹੀਂ ਮਿਲ ਸਕਿਆ। ਚੋਣਾਂ ਦੇ ਐਲਾਨ ਦੇ ਬਾਅਦ ਤੋਂ ਹੀ ਪ੍ਰਚਾਰ ਵਿਚ ਜਿਸ ਤਰੀਕੇ ਨਾਲ ਉਨ੍ਹਾਂ ਦੀ ਭੂਮਿਕਾ ਘੱਟ ਕਰ ਦਿੱਤੀ ਗਈ, ਇਸ ਤੋਂ ਉਹ ਨਾਰਾਜ਼ ਹਨ।

468 ad