ਅਡਵਾਨੀ ਦੀ ਕੋਈ ਨਹੀਂ ਸੁਣਦਾ

ਅਡਵਾਨੀ ਦੀ ਕੋਈ ਨਹੀਂ ਸੁਣਦਾ

ਭਾਜਪਾ ਨੇਤਾ ਐੈੱਲ. ਕੇ. ਅਡਵਾਨੀ ਦਾ ਕਹਿਣਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਪਿਛੋਂ ਪਾਰਟੀ ਉਨ੍ਹਾਂ  ਨੂੰ ਜਿਹੜੀ ਵੀ ਜ਼ਿੰਮੇਵਾਰੀ  ਸੌਂਪੇਗੀ, ਨੂੰ   ਉਹ  ਪ੍ਰਵਾਨ ਕਰਨਗੇ। ਅਡਵਾਨੀ ਦੇ ਇਸ ਬਿਆਨ ਕਾਰਨ ਲੀਡਰਸ਼ਿਪ ਦੇ ਨਾਲ-ਨਾਲ ਆਰ. ਐੱਸ. ਐੱਸ. ‘ਚ ਕੋਈ ਵੀ ਪ੍ਰਭਾਵਿਤ ਨਹੀਂ ਹੋਇਆ। ਅਡਵਾਨੀ ਰਾਜਗ ਦੇ ਕਾਰਜਕਾਰੀ ਚੇਅਰਮੈਨ ਦੇ ਅਹੁਦੇ ‘ਤੇ ਟਿਕੇ ਰਹਿਣਾ ਚਾਹੁੰਦੇ ਹਨ। ਮੋਦੀ  ਰਾਜਗ ਦੇ ਆਗੂ ਬਣਨਗੇ। ਅਪੁਸ਼ਟ ਰਿਪੋਰਟਾਂ ‘ਚ ਸੁਝਾਅ ਦਿੱਤਾ ਗਿਆ ਹੈ ਅਡਵਾਨੀ ਮੋਦੀ ਅਧੀਨ ਗ੍ਰਹਿ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਬਣਨ ਦੇ  ਇੱਛੁਕ ਹਨ ਤਾਂ ਜੋ ਉਹ ਆਰ.ਐੱਸ. ਐੱਸ. /ਭਾਜਪਾ/ਮੋਦੀ ਏਜੰਡੇ ਨੂੰ ਲਾਗੂ ਕਰਵਾ ਸਕਣ। ਇਹ ਕੰਮ ਉਹ ਵਾਜਪਾਈ ਦੇ ਰਾਜਕਾਲ ਦੌਰਾਨ ਨਹੀਂ ਕਰ ਸਕੇ ਸਨ ਪਰ ਹੁਣ ਉਨ੍ਹਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ। ਹੋ ਸਕਦਾ ਹੈ ਕਿ 2017 ‘ਚ ਰਾਜਗ ਪ੍ਰਣਬ ਮੁਖਰਜੀ ਦੇ ਸੇਵਾਮੁਕਤ ਹੋਣ ਪਿਛੋਂ ਰਾਸ਼ਟਰਪਤੀ ਦੇ ਅਹੁਦੇ ਲਈ ਅਡਵਾਨੀ ਦੇ ਨਾਂ ‘ਤੇ ਵਿਚਾਰ ਕਰ ਸਕਦਾ ਹੈ।

468 ad