ਅਜੇ ਤਾਂ ਵਿਆਹ ਦਾ ਚਾਅ ਵੀ ਨਹੀਂ ਸੀ ਉਤਰਿਆ

ਫਾਜ਼ਿਲਕਾ- ਚਾਰ ਮਹੀਨੇ ਪਹਿਲਾਂ ਹੋਏ ਵਿਆਹ ਦਾ ਅਜੇ ਤਾਂ ਚਾਅ ਵੀ ਨਹੀਂ ਉਤਰਿਆ ਸੀ ਕਿ ਨੌਜਵਾਨ ਦੀ ਇਕ ਭਿਆਨਕ ਹਾਦਸੇ ‘ਚ ਮੌਤ ਹੋ ਗਈ। ਫਾਜ਼ਿਲਕਾ ਸ਼ਹਿਰ ਦੇ ਬਾਹਰ Death1ਸਲੇਮਸ਼ਾਹ ਰੋਡ ‘ਤੇ ਟਰੈਕਟਰ-ਟਰਾਲੀ ਦੇ ਹੇਠਾਂ ਆਉਣ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ।
ਸਥਾਨਕ ਸਿਵਲ ਹਸਪਤਾਲ ‘ਚ ਮ੍ਰਿਤਕ ਬਲਦੇਵ ਸਿੰਘ (24) ਵਾਸੀ ਪਿੰਡ ਕੰਧ ਵਾਲਾ ਹਾਜ਼ਰ ਖਾਂ ਦੇ ਪਿਤਾ ਛਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਨਿਜੀ ਖੇਤਰ ਦੀ ਕੀੜੇਮਾਰ ਦਵਾਈ ਦੀ ਕੰਪਨੀ ‘ਚ ਕੰਮ ਕਰਦਾ ਸੀ ਅਤੇ ਲਗਭਗ 4 ਮਹੀਨੇ ਪਹਿਲਾਂ ਉਸਦਾ ਵਿਆਹ ਹੋਇਆ ਸੀ। ਉਸਨੇ ਦੱਸਿਆ ਕਿ ਸ਼ੁੱਕਰਵਾਰ ਦੀ ਦੁਪਹਿਰ ਲਗਭਗ 1.30 ਵਜੇ ਜਦੋਂ ਉਹ ਆਪਣੇ ਮੋਟਰ ਸਾਈਕਲ ‘ਤੇ ਉਪਮੰਡਲ ਦੇ ਸਰਹੱਦੀ ਪਿੰਡ ਤੇਜ਼ਾ ਰੁਹੇਲਾ ਤੋਂ ਕਿਸੇ ਕਿਸਾਨ ਦੀ ਖੇਤ ‘ਚ ਖੜ੍ਹੀ ਝੋਨੇ ਦੀ ਫਸਲ ਵੇਖਕੇ ਵਾਪਸ ਆ ਰਿਹਾ ਸੀ ਤਾਂ ਰਸਤੇ ‘ਚ ਫਾਜ਼ਿਲਕਾ ਸ਼ਹਿਰ ਦੇ ਬਾਹਰ ਸਲੇਮਸ਼ਾਹ ਰੋਡ ‘ਤੇ ਇੱਕ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਆ ਰਹੀ ਸੀ।
ਜਦੋਂ ਉਹ ਉਕਤ ਟਰੈਕਟਰ-ਟਰਾਲੀ ਨੂੰ ਕਰਾਸ ਕਰਨ ਲੱਗਿਆ ਤਾਂ ਉਸਦੀ ਟਰੈਕਟਰ ਦੇ ਨਾਲ ਟੱਕਰ ਹੋ ਗਈ ਅਤੇ ਉਹ ਸੜਕ ‘ਤੇ ਡਿੱਗ ਗਿਆ ਅਤੇ ਟਰੈਕਟਰ ਉਸਦੇ ਉਪਰੋਂ ਦੀ ਲੰਘ ਗਿਆ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਟਰੈਕਟਰ ਚਾਲਕ ਘਟਨਾਂ ਵਾਲੀ ਥਾਂ ‘ਤੇ ਆਪਣਾ ਟਰੈਕਟਰ ਛੱਡ ਕੇ ਭੱਜ ਗਿਆ। ਮ੍ਰਿਤਕ ਦਾ ਸ਼ੁੱਕਰਵਾਰ ਨੂੰ ਸਥਾਨਕ ਸਿਵਲ ਹਸਪਤਾਲ ‘ਚ ਪੋਸਟ ਮਾਰਟਮ ਕਰਵਾਇਆ ਗਿਆ। ਥਾਣਾ ਸਿਟੀ ਪੁਲਸ ਦੇ ਐਚ.ਸੀ.ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

468 ad