ਅਜਿਹਾ ਸਟੰਟ ਜਿਸ ਨੂੰ ਦੇਖ ਕੇ ਤੁਸੀਂ ਵੀ ਹੋ ਜਾਵੇਗੋ ਹੈਰਾਨ

ਕੈਲੀਫੋਰਨੀਆ- ਅਸੀਂ ਕਈ ਵਾਰ ਅਜਿਹੇ ਸਟੰਟ ਦੇਖਦੇ ਹਾਂ, ਜਿਨਾਂ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ। ਪਰ ਹਾਂ ਇਹ ਵੀ ਸੱਚ ਹੈ ਕਿ ਕਈ Stuntਵਾਰ ਇਨ੍ਹਾਂ ਸਟੰਟਾਂ ਨੂੰ ਕਰਨ ਨਾਲ ਜਾਨ ‘ਤੇ ਵੀ ਬਣ ਜਾਂਦੀ ਹੈ। ਪਰ ਕੀ ਤੁਸੀਂ ਕਦੇ ਹੈਲੀਕਾਪਟਰ ਨਾਲ ਕਿਸੇ ਨੂੰ ਸਟੰਟ ਕਰਦੇ ਦੇਖਿਆ ਹੈ। ਇਕ ਹੈਲੀਕਾਪਟਰ ਹੇਠਾਂ ਵੱਲ ਆਉਂਦਾ ਨਜ਼ਰ ਆ ਰਿਹਾ ਹੈ। ਇਸ ਸਟੰਟ ਨੂੰ ਦੇਖ ਕੇ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਇਸ ਸਟੰਟ ਨੂੰ ਦੇਖ ਕੇ ਇਕ ਵਾਰ ਤਾਂ ਅਜਿਹਾ ਹੀ ਲਗਦਾ ਹੈ ਕਿ ਹੈਲੀਕਾਪਟਰ ਕਿਸੇ ਹਾਦਸੇ ਦਾ ਸ਼ਿਕਾਰ ਹੋ ਕੇ ਹੇਠਾਂ ਵੱਲ ਜਾ ਰਿਹਾ ਹੈ ਪਰ ਇਹ ਵਹਿਮ ਇਕ ਪਲ ‘ਚ ਟੁੱਟ ਜਾਂਦਾ ਹੈ, ਜਦੋਂ ਉਹ ਮੁੜ ਸਿੱਧਾ ਹੋ ਕੇ ਉੱਪਰ ਵੱਲ ਉਡਣ ਲੱਗਦਾ ਹੈ। ਇਹ ਹੈਰਾਨ ਕਰ ਦੇਣ ਵਾਲਾ ਸਟੰਟ ਕੈਲੀਫੋਰਨੀਆ ਦੇ ਰਹਿਣ ਵਾਲੇ ਚਕ ਆਰੋਨ ਨਾਂ ਦੇ ਪਾਇਲਟ ਨੇ ਕੀਤਾ ਹੈ, ਜਿਸ ਨੂੰ ਏਰੋਬਾਟਿਕ ਉਡਾਣ ਕਿਹਾ ਜਾਂਦਾ ਹੈ। ਆਰੋਨ ਪਹਿਲੇ ਵਿਅਕਤੀ ਹਨ, ਜਿਨਾਂ ਨੂੰ ਇਸ ਤਰ੍ਹਾਂ ਦਾ ਸਟੰਟ ਦਿਖਾਉਣ ਦੀ ਇਜਾਜ਼ਤ ਮਿਲੀ। ਇਸ ਤਰ੍ਹਾਂ ਦਾ ਹੈਰਾਨੀਜਨਕ ਸਟੰਟ ਦਿਖਾਉਣ ਲਈ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ। ਹਾਲਾਂਕਿ ਇਸ ਤਰ੍ਹਾਂ ਦੇ ਸਟੰਟ ਕਿਸੇ ਖਤਰੇ ਤੋਂ ਖਾਲੀ ਨਹੀਂ ਹੁੰਦੇ ਪਰ ਕਾਰਨਾਮਿਆਂ ਨੂੰ ਦਿਖਾਉਣ ਦੇ ਦੀਵਾਨੇ ਇਸ ਗੱਲ ਤੋਂ ਨਹੀਂ ਘਬਰਾਉਂਦੇ। ਇਸ ਤਰ੍ਹਾਂ ਦੇ ਸਟੰਟ ਕਰਨ ਲਈ ਸਖਤ ਅਭਿਆਸ ਦੀ ਲੋੜ ਹੁੰਦੀ ਹੈ।

468 ad