ਅਖੌਤੀ ਪੰਥਕ ਸਰਕਾਰ ਸਰਬੱਤ ਖਾਲਸਾ ਟੀਮ ਦੇ ਮੈਂਬਰਾਂ ਨੂੰ ਬੇਵਜਾ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ : ਅਟਵਾਲ

FDK 1– ਸਿਮਰਨਜੀਤ ਸਿੰਘ ਮਾਨ ਦਾ ਇੰਗਲੈਂਡ ਵਿਖੇ ਸੰਸਥਾਵਾਂ ‘ਤੇ ਗੁਰਦੁਆਰਿਆ ਦੇ ਪ੍ਰਬੰਧਕਾਂ ਵੱਲੋਂ ਸਨਮਾਨ
ਫ਼ਰੀਦਕੋਟ 11 ਮਈ ( ਜਗਦੀਸ਼ ਕੁਮਾਰ ਬਾਂਬਾ ) ਸ਼੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਪ੍ਰਧਾਨ ਸ੍ਰ.ਸਿਮਰਨਜੀਤ ਸਿੰਘ ਮਾਨ ਵੱਲੋਂ ਆਪਣੀ ਇੰਗਲੈਂਡ ਫੇਰੀ ਦੌਰਾਨ ਜਿੱਥੇ ਵੱਖ-ਵੱਖ ਅਹੁੱਦੇਦਾਰਾਂ ‘ਤੇ ਆਗੂਆ ਨਾਲ 2017 ਦੀਆਂ ਵਿਧਾਨ ਸਭਾ ਚੌਣਾ ਨੂੰ ਲੈ ਕੇ ਅਹਿਮ ਬੈਠਕਾ ਕੀਤੀਆ ਜਾ ਰਹੀਆਂ ਹਨ, ਉੱਥੇ ਹੀ ਸ੍ਰੋ.ਅ.ਦ.(ਅ) ਇੰਗਲੈਂਡ ਦੇ ਚੇਅਰਮੈਨ ਗੁਰਦਿਆਲ ਸਿੰਘ ਅਟਵਾਲ ਤੇ ਸੋਹਨ ਸਿੰਘ ਜਰਮਨੀ ਵੱਲੋ ਸਾਂਝਾਂ ਪ੍ਰੈਸ ਬਿਆਨ ਜਾਰੀ ਕਰਦਿਆਂ ਅਖੌਤੀ ਪੰਥਕ ਸਰਕਾਰ ਨੂੰ ਕਰੜੇ ਹੱਥੀ ਲੈਂਦਿਆ ਕਿਹਾ ਕਿ ਸਰਬੱਤ ਖਾਲਸਾ ਟੀਮ ਦੇ ਜਥੇਦਾਰਾਂ ਸਮੇਤ ਮੈਂਬਰਾਂ ਨੂੰ ਬਿਨ•ਾਂ ਵਜਾ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ ਦੇ ਨਾਲ-ਨਾਲ ਪੰਜਾਬ ਭਰ ਵਿੱਚ ਆਏ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਘੋਰ ਬੇਅਦਬੀ ਨੂੰ ਤਰੁੰਤ ਠੱਲ ਪਾਈ ਜਾਵੇ ‘ਤੇ ਬੇਅਦਬੀ ਕਰਨ ਵਾਲੇ ਦੋਸ਼ੀਆ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਉਨ•ਾਂ ਕਿਹਾ ਕਿ ਪਿਛਲੇ ਕੁੱਝ ਸਮ•ੇਂ ਵਿੱਚ ਵਿਦੇਸ਼ਾਂ ਦੇ ਸਿੱਖਾਂ ਨੇ ਪੰਜਾਬ ਦੀ ਰਵਾਇਤੀ ਅਤੇ ਸਿੱਖ ਵਿਰੋਧੀ ਲੀਡਰਸ਼ਿਪ ਨੂੰ ਨਕਾਰਿਆ ਹੋਇਆ ਹੈ, ਦੋਵਾਂ ਆਗੂਆ ਨੇ ਕਿਹਾ ਕਿ ਜਿਥੇ ਅਕਾਲੀ ਅਤੇ ਕਾਂਗਰਸੀ ਆਗੂ ਇਥੇ ਲੁੱਕ-ਲੁੱਕ ਕੇ ਆਉਂਦੇ ਹਨ,ਜਦੋਂ ਕਿ ਸ੍ਰ. ਸਿਮਰਨਜੀਤ ਸਿੰਘ ਮਾਨ ਦੇ ਨਾਲ ਕਨੇਡਾ ਈਸਟ ਤੋ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾਂ ਦੇ ਆਉਣ ਮੌਕੇ ਬਰਮਿੰਗਮ ਏਅਰਪੋਰਟ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਗੂੰਜੇ ਅਤੇ 100 ਤੋਂ ਵੱਧ ਪ੍ਰਾਣੀਆਂ ਨੇ ਉਨ•ਾਂ ਨੂੰ ਜਿੱਥੇ ‘ਜੀ ਆਇਆ ‘ ਕਿਹਾ।ਉੱਥੇ ਹੀ ਫੁੱਲਾ ਦੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤੀ। ਉਕਤ ਮੌਕੇ ਪ੍ਰਧਾਨ ਜਸਪਾਲ ਸਿੰਘ ਬੈਂਸ ਨੇ ਕਿਹਾ ਕਿ ਏਅਰਪੋਰਟ ਤੇ ਪਹੁੰਚੇ ਲੋਕਾਂ ਵਿੱਚ ਯੂ ਕੇ ਦੀਆਂ ਸਮੂਹ ਸੰਸਥਾਵਾਂ ਨਾਲ ਜੁੜੇ ਸੱਜਣ ਮੌਜੂਦ ਸਨ।,ਕਾਨਫਰੰਸ ਦੌਰਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੂੰ ਦਰਜਨ ਤੋਂ ਉੱਪਰ ਸੰਸਥਾਵਾਂ ਜਿਸ ਵਿੱਚ ਬੱਬਰ ਖਾਲਸਾ ਵਲੋਂ ਭਾਈ ਜੋਗਾ ਸਿੰਘ, ਭਾਈ ਅਵਤਾਰ ਸਿੰਘ ਸੰਘੇੜਾ ਅਤੇ ਭਾਈ ਬਲਬੀਰ ਸਿੰਘ, ਸਿੱਖ ਫੈਡਰੇਸ਼ਨ ਯੂ ਕੇ ਤੋਂ ਭਾਈ ਅਮਰੀਕ ਸਿੰਘ ਗਿੱਲ, ਗੁਰਜੀਤ ਸਿੰਘ ਸਮਰਾ ਅਤੇ ਮੰਗਲ ਸਿੰਘ, ਯੁਨਾਈਟਡ ਖਾਲਸਾ ਦਲ ਵਲੋਂ ਲਵਸ਼ਿੰਦਰ ਸਿੰਘ ਡੱਲੇਵਾਲ, ਬਲਵਿੰਦਰ ਸਿੰਘ ਢਿਲੋਂ ਸਮੇਤ ਅੱਧੀ ਦਰਜਨ ਤੋਂ ਵੱਧ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ । ਅੰਤ ਵਿਚ ਸ੍ਰ ਅਟਵਾਲ ਨੇ ਕਿਹਾ ਕਿ ਬਾਦਲ ਦਲ ਦਾ ਪਾਪਾ ਦਾ ਘੜਾ ਹੁੱਣ ਭਰ ਚੁੱਕਾ ਹੈ ਅਤੇ ਇਹ 2017 ਦੀਆਂ ਵਿਧਾਨ ਸਭਾ ਚੋਣਾ ਵਿਚ ਲੋਕ ਸ਼੍ਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਾ ਕੇ ਤੋੜ ਦੇਣਗੇ ।

468 ad

Submit a Comment

Your email address will not be published. Required fields are marked *