ਅਖੌਤੀ ਪੰਥਕ ਸਰਕਾਰ ਦੇ ਇਸ਼ਾਰੇ ‘ਤੇ ਪੁਲਿਸ ਪ੍ਰਸ਼ਾਸ਼ਨ ਵੱਲੋ ਕਾਹਨ ਸਿੰਘ ਵਾਲਾ ਸਾਥੀਆਂ ਸਮੇਤ ਗ੍ਰਿਫਤਾਰ

3ਸੁਰਜੀਤ ਅਰਾਂਈਆਂ, ਹਰਪਾਲ ਕੁੱਸਾ ਸਮੇਤ ਕਈ ਆਗੂ ਪੁਲਸ ਨੇ ਲਏ ਹਿਰਾਸਤ ‘ਚ
ਫਰੀਦਕੋਟ, 10 ਮਈ ( ਜਗਦੀਸ਼ ਬਾਂਬਾ) ਸ਼੍ਰੋਅਦ ( ਅ) ਦੇ ਜਰਨਲ ਸਕੱਤਰ ਤੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਸ਼੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਬੀਤੇ ਦਿਨੀਂ ਪੁਲਸ ਵੱਲੋ ਜਬਰੀ ਗ੍ਰਿਫਤਾਰ ਕਰ ਲਿਆਂ ਗਿਆ, ਜਦੋ ਉਹ ਪੱਤੋ ਹੀਰਾ ਸਿੰਘ ਵਿਖੇ ਆਉਣ ਵਾਲੀਆਂ 2017 ਦੀ ਚੋਣਾਂ ਨੂੰ ਲੈ ਕੇ ਮੀਟਿੰਗਾ ਕਰ ਰਹੇ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅ) ਦੇ ਯੂਥ ਦੇ ਆਗੂ ਸਤਨਾਮ ਸਿੰਘ ਬਲਾਸਪੁਰ ,ਅੰਗਰੇਜ ਸਿੰਘ,ਭੋਲਾ ਸਿੰਘ ਧੂੜਕੋਟ,ਕੁਲਦੀਪ ਬੁੱਟਰ ਆਦਿ ਨੇ ਦੱਸਿਆ ਕਿ ਸ਼੍ਰ ਜਸਕਰਨ ਸਿੰਘ ਨਵੰਬਰ 2016 ਵਿਚ ਹੋ ਰਹੇ ਮੁੜ ਸਰਬੱਤ ਖਾਲਸਾ ਅਤੇ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾ ਨੂੰ ਲੈ ਕੇ ਪੱਤੋ ਹੀਰਾ ਸਿੰਘ ਵਿਖੇ ਮੀਟਿੰਗ ਕਰ ਰਹੇ ਸਨ ਤਾਂ ਅਚਾਨਕ ਪੁਲਸ ਵੱਲੋ ਉਹਨਾਂ ਨੂੰ ਗ੍ਰਿਫਤਾਰ ਕਰ ਲਿਆਂ ਗਿਆ ਉਹਨਾ ਦੇ ਨਾਲ ਫਰੀਦਕੋਟ ਦੇ ਐਕਟਿੰਗ ਪ੍ਰਧਾਨ ਸੁਰਜੀਤ ਸਿੰਘ ਅਰਾਂਈਆਂ ਅਤੇ ਮੋਗਾ ਦੇ ਪ੍ਰਧਾਨ ਹਰਪਾਲ ਸਿੰਘ ਕੁੱਸਾ ਸਮੇਤ ਕਈ ਆਗੂਆ ਨੂੰ ਪੁਲਿਸ ਵੱਲੋ ਨਿਹਾਲ ੰਿਸੰਘ ਵਾਲਾ ਦੇ ਥਾਣੇ ਵਿਚ ਲੈ ਗਏ। ਆਗੂਆ ਨੇ ਦੱਸਿਆ ਕਿ ਪਿਛਲੇ ਸਰਬੱਤ ਖਾਲਸੇ ਤੋ ਬਾਅਦ ਅਕਾਲੀ ਭਾਜਪਾ ਸਰਕਾਰ ਪੂਰੀ ਤਰਾਂ ਬੁਖਲਾਈ ਹੋਈ ਹੈ, ਇਸੇ ਕਰਕੇ 2016 ਨਵੰਬਰ ਵਿਚ ਮੁੜ ਤੋ ਹੋ ਰਹੇ ਸਰਬੱਤ ਖਾਲਸਾ ਨੂੰ ਹਰ ਹੀਲੇ ਸਫਲ ਨਾ ਹੋਣ ਦੇਣ ਕਰਕੇ ਸ਼੍ਰੋਅਦ (ਅ) ਦੇ ਆਗੂਆ ਨੂੰ ਅਖੌਤੀ ਪੰਥਕ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਪ੍ਰਸ਼ਾਸ਼ਨ ਵੱਲੋ ਜਬਰਦਸਤੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਰਬੱਤ ਖਾਲਸਾ ਦੇ ਕਨਵੀਨਰ ਤੇ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਭਾਈ ਜਰਨੈਲ ਸਿੰਘ ਸਖੀਰਾ, ਭਾਈ ਪਰਮਜੀਤ ਸਿੰਘ ਜਿਜੇਆਣੀ ਤੇ ਭਾਈ ਮਨਪ੍ਰੀਤ ਸਿੰਘ ਨੂੰ ਕੱਲ ਪਟਿਆਲਾ ਪੁਲੀਸ ਵੱਲੋਂ ਮੁੜ ਗ੍ਰਿਫਤਾਰ ਕਰ ਲਿਆ ਗਿਆ,ਜਦੋਕਿ ਭਾਈ ਮੋਹਕਮ ਸਿੰਘ ਨੂੰ ਪੰਜਾਬ ਐੰਡ ਹਰਿਆਣਾ ਹਾਈਕੋਰਟ ਤੋ ਪੱਕੀ ਜ਼ਮਾਨਤ ਮਿਲੀ ਹੋਈ ਹੈ, ਇਸ ਤੋਂ ਇਲਾਵਾ ਅਨੇਂਕਾ ਆਗੂਆ ਦੇ ਘਰ ਛਾਪੇਮਾਰੀ ਕੀਤੇ ਜਾਣ ਦੇ ਨਾਲ-ਨਾਲ ਸਰਬੱਤ ਖਾਲਸਾ ਟੀਮ ਦੇ ਮੈਂਬਰਾਂ ਨੂੰ ਵਾਰ-ਵਾਰ ਥਾਣਿਆ ਵਿੱਚ ਬੁਲਾਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ,ਜਿਸ ਦੇ ਵਿਰੁੱਧ ਵਿੱਚ ਰਿਹਾਅ ਹੋਣ ਉਪਰੰਤ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪੰਜ ਮੈਂਬਰੀ ਵਫਦ ਨੂੰ ਨਾਲ ਲੈ ਕੇ ਡੀ.ਜੀ.ਪੀ.ਪੰਜਾਬ ਨੂੰ ਮਿਲਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਉਣਗੇ ।

468 ad

Submit a Comment

Your email address will not be published. Required fields are marked *