ਅਖੌਤੀ ਅਜ਼ਾਦੀ ਤੇ ਬਾਦਲ ਰਾਜ ਤੋਂ ਤੰਗ ਵਿਕਰਮ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਭਾਸ਼ਣ ਦੌਰਾਨ ਸੁੱਟੀ ਜੁੱਤੀ

clipboard0-horz

ਭਾਰਤ ਦੀ ਅਜ਼ਾਦੀ ਦਿਹਾੜੇ ਨਾਲ ਸਬੰਧਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਨ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਗੁੱਸੇ ਵਿੱਚ ਆਏ ਇੱਕ ਨੌਜਵਾਨ ਨੇ ਜੁੱਤੀ ਵਗਾਹ ਕੇ ਮਾਰੀ।

ਮੀਡੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਗੁੱਸੇ ਵਿੱਚ ਆਏ ਨੌਜਵਾਨ ਦੀ ਜੁੱਤੀ ਨਿਸ਼ਾਨੇ ਤੋਂ ਖੁੰਝ ਗਈ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਨਹੀਂ ਵੱਜ ਸਕੀ।

ਪ੍ਰਾਪਤ ਜਾਣਕਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟਣ ਵਾਲੇ ਨੌਜਵਾਨ ਦੀ ਪਛਾਣ ਧਨੌਲੇ ਦੇ ਵਿਕਰਮ ਕੁਮਾਰ ਵਜੋਂ ਹੋਈ। 25 ਸਾਲਾਂ ਨੌਜਵਾਨ ਵਿਕਰਮ ਕੁਮਾਰ ਆਮ ਆਦਮੀ ਪਾਰਟੀ ਦਾ ਪੱਕਾ ਹਿਮਾਇਤੀ ਦੱਸਿਆ ਜਾਂਦਾ ਹੈ, ਜਿਸ ਨੇ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿੱਚ ਪੁਰੇ ਜੋਰ-ਸ਼ੋਰ ਨਾਲ ਚੋਣ ਮਹਿਮ ਵਿੱਚ ਹਿੱਸਾ ਲਿਆ ਸੀ।

ਘਟਨਾ ਤੋਂ ਤੁਰੰਤ ਬਾਅਦ ਵਿਕਰਮ ਕੁਮਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਮੌਕੇ ਦੇ ਗਵਾਹਾਂ ਅਨੁਸਾਰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਵਿਕਰਮ ਕੁਮਾਰ ਨੇ ਆਪਣਾ ਪੱਖ ਸਪੱਸ਼ਟ ਕਰਦੇ ਹੋਏ ਕਿਹਾ ਕਿ ਉਸਦਾ ਮਕਸਦ ਪ੍ਰਕਾਸ਼ ਸਿੰਘ ਬਾਦਲ ਨੂੰ ਸੱਟ ਮਾਰਨ ਦਾ ਨਹੀਂ ਸੀ।ਉਸਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲ਼ੀ ਪੰਜਾਬ ਸਰਕਾਰ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਰੋਸ ਦੇ ਸੰਕੇਤ ਵਜੋਂ ਉਸਨੇ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟੀ ਸੀ।

ਉੁਸਨੇ ਕਿਹਾ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਤੋਂ ਬਿਨਾਂ ਕੁਝ ਨਹੀਂ ਕੀਤਾ।ਜਿਹੜੇ ਨੌਜਵਾਨ ਆਪਣੇ ਅਧਿਕਾਰ ਅਤੇ ਰੁਜ਼ਗਾਰ ਪ੍ਰਾਪਤ ਕਰਨਾ ਚਾਹੁੰਦੇ ਹਨ, ਪੁਲਿਸ ਦੁਆਰਾ ਕੁੱਟੇ ਜਾਂਦੇ ਹਨ।ਪੰਜਾਬ ਪੁਲਿਸ ਨੌਜਵਾਨਾਂ ਦੀਆਂ ਪੱਗਾਂ ਲਾਹ ਕੇ ਬੇਇਜ਼ਤੀ ਕਰ ਰਹੀ ਹੈ।ਮੇਰਾ ਇਹ ਕਾਰਨਾਮਾਂ ਇਸ ਤਰਾਂ ਦੀ ਸਰਕਾਰ ਦੇ ਵਿਰੁੱਧ ਰੋਸ ਵਜੋਂ ਹੈ।ਉਸਨੇ ਬਾਦਲ ‘ਤੇ ਜੁੱਤੀ ਸੁੱਟਣ ਸਮੇਂ ਉਸਨੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਵੀ ਲਾਏ।

ਬਾਦਲ ਨੇ ਆਪਣਾ ਭਾਸ਼ਣ ਖਤਮ ਕਰਨ ਤੋਂ ਤੁਰੰਤ ਬਾਅਦ ਕਿਹਾ ਕਿ ਉਸਨੇ ਉਕਤ ਨੌਜਵਾਨ ਨੂੰ ਮੁਆਫ ਕਰ ਦਿੱਤਾ ਹੈ, ਪਰ ਇਹ ਖ਼ਬਰ ਲਿਖੇ ਜਾਣ ਤੱਕ ਵਿਕਰਮ ਕੁਮਾਰ ਪੁਲਿਸ ਦੀ ਹਿਰਾਸਤ ਵਿੱਚ ਸੀ।

ਪਿਛਲੇ ਸਾਲ ਲੁਧਿਆਣੇ ਤੋਂ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਨੇ ਲਧਿਆਣਾ ਵਿੱਚ ਹੋ ਰਹੇ ਸੰਸਾਰ ਕਬੱਡੀ ਕੱਪ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਹਾਜਰੀ ਵਿੱਚ ਸਟੇਜ ‘ਤੇ ਸਰਕਾਰ ਦੀਆਂ ਨੀਤੀਆਂ ਖਿਲਾਫ ਆਵਾਜ਼ ਉਠਾਈ ਸੀ।

468 ad