ਅਕਾਲੀ ਸਰਪੰਚ ਨੇ ਕਾਂਗਰਸ ਵਰਕਰ ‘ਤੇ ਗੋਲੀ ਚਲਾਈ

ਬਟਾਲਾ- ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਲੁਕਮਨੀਆ ਪਿੰਡ ‘ਚ ਸੱਤਾਧਾਰੀ ਅਕਾਲੀ ਦਲ ਨਾਲ ਜੁੜੇ ਇਕ ਸਰਪੰਚ ਨੇ 30 ਅਪ੍ਰੈਲ ਨੂੰ Akali Sarpanchਹੋਈ ਚੋਣ ‘ਚ ਵਿਰੋਧੀ ਧਿਰ ਦਲ ਦਾ ਸਮਰਥਨ ਕਰਨ ਲਈ ਕਾਂਗਰਸ ਦੇ ਇਕ ਵਰਕਰ ‘ਤੇ ਕਥਿਤ ਤੌਰ ‘ਤੇ ਗੋਲੀਆਂ ਚਲਾਈਆਂ। ਸਾਬਕਾ ਸਰਪੰਚ ਅੰਗਰੇਜ ਸਿੰਘ ਚੋਣ ‘ਚ ਕਾਂਗਰਸ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਦਾ ਸਮਰਥਨ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਇਸ ਤੋਂ ਸਰਪੰਚ ਹਰਾਜਨ ਸਿੰਘ ਨਾਰਾਜ਼ ਸਨ। ਉਨ੍ਹਾਂ ਨੇ ਦੱਸਿਆ ਕਿ ਹਰਾਜਨ ਸਿੰਘ ਨੇ ਸ਼ਨੀਵਾਰ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਅੰਗਰੇਜ ਸਿੰਘ ਅਤੇ ਉਨ੍ਹਾਂ ਦੇ 2 ਸੰਬੰਧੀਆਂ ਨਾਲ ਮਾੜਾ ਵਤੀਰਾ ਕੀਤਾ। ਇਨਾਂ ਸੰਬੰਧੀਆਂ ‘ਚ ਇਕ ਪਰਮਜੀਤ ਸਿੰਘ ਵੀ ਸਨ। ਇਸ ਬਹਿਸ ਦੌਰਾਨ ਹਰਾਜਨ ਸਿੰਘ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਜ਼ਖਮੀ ਹੋ ਗਏ। ਇਸ ਦੌਰਾਨ ਸਥਾਨਕ ਕਾਂਗਰਸ ਨੇਤਾਵਾਂ ਨੇ ਦੋਸ਼ ਲਗਾਇਆ ਹੈ ਕਿ ਪੁਲਸ ਅਕਾਲੀਆਂ ਦਾ ਪੱਖ ਲੈ ਰਹੀ ਹੈ ਅਤੇ ਕਾਰਵਾਈ ਨਹੀਂ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਹਰਾਜਨ ਸਿੰਘ ਖਿਲਾਫ ਹੱਤਿਆ ਦੀ ਕੋਸ਼ਿਸ ਦਾ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

468 ad