ਅਕਾਲੀ-ਭਾਜਪਾ ਗਠਜੋੜ ਸਿਰਫ ਮਤਲਬ ਦਾ ਵਿਆਹ : ਬਾਜਵਾ

ਰਾਮਾਂ ਮੰਡੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗਠਜੋੜ ਨੂੰ ਮੌਕਾਪ੍ਰਸਤ, ਗੈਰ ਸਿਧਾਂਤਕ ਤੇ ਸਿਰਫ ਮਤਲਬ ਦਾ ਵਿਆਹ ਦੱਸਿਆ ਹੈ, ਜਿਨ੍ਹਾਂ ਦਾ ਇਤਿਹਾਸ ਆਪਸੀ ਵਿਰੋਧ ਦਾ ਰਿਹਾ ਹੈ ਅਤੇ ਦੋਵੇਂ ਪਾਰਟੀਆਂ ਲਗਾਤਾਰ ਤੇ ਖੁਲ੍ਹੇਆਮ ਵਿਰੋਧੀ ਉਦੇਸ਼ਾਂ ਲਈ Bajwaਕੰਮ ਕਰਦੀਆਂ ਰਹੀਆਂ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਗਠਜੋੜ ਦੇ ਦੋਵੇਂ ਸਾਂਝੇਦਾਰਾਂ ਦੇ ਸਬੰਧਾਂ ਦਾ ਲੁਧਿਆਣਾ ‘ਚ ਸਾਬਕਾ ਭਾਜਪਾ ਮੰਤਰੀ ਸਤਪਾਲ ਗੋਸਾਈਂ ਤੇ ਇੰਪਰੂਵਮੇਂਟ ਟਰੱਸਟ ਦੇ ਸਾਬਕਾ ਚੇਅਰਮੈਨ ਐਮ.ਐਲ. ਵਿਆਸ ਵਲੋਂ ਉਦਯੋਗਾਂ ਨਾਲ ਜੁੜੇ ਮੁੱਦਿਆਂ ਨੂੰ ਚੁੱਕਣ ਲਈ ਸ਼ੁਰੂ ਕੀਤੇ ਪੰਜਾਬ ਬਚਾਓ ਮੋਰਚਾ ਅੰਦੋਲਨ ਤੋਂ ਪਤਾ ਲੱਗ ਜਾਂਦਾ ਹੈ। ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ‘ਤੇ ਵਰਤਮਾਨ ਮਾੜੇ ਹਾਲਾਤਾਂ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਇਆ ਹੈ।
ਉਨ੍ਹਾਂ ਨੇ ਬਾਦਲ ਕੈਬਨਿਟ ਦੇ ਮੈਂਬਰਾਂ ਵਲੋਂ ਸਰਕਾਰ ‘ਤੇ ਸਿੱਧੇ ਹਮਲੇ ਦਾ ਵੀ ਜ਼ਿਕਰ ਕੀਤਾ ਹੈ। ਜਿਸਦੇ ਤਹਿਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਸਰਕਾਰ ਦੇ ਕੁਝ ਫੈਸਲਿਆਂ ਖਿਲਾਫ ਖੁੱਲ੍ਹੇਆਮ ਆਵਾਜ਼ ਚੁੱਕ ਕੇ ਵਿਰੋਧ ਜ਼ਾਹਿਰ ਕਰ ਰਹੇ ਹਨ। ਇਥੋਂ ਤਕ ਕਿ ਇਕ ਦੂਸਰੇ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਉਦੋਂ ਹਾਸੋਹੀਣਾ ਰੂਪ ਧਾਰਨ ਕਰ ਗਈ ਜਦੋਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜੋਸ਼ੀ ਵਲੋਂ ਐਲਾਨ ਕੀਤੀਆਂ ਕੁਝ ਛੋਟਾਂ ‘ਤੇ ਆਪਣਾ ਦਾਅਵਾ ਠੋਕਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਭਾਜਪਾ ਨੂੰ ਆਪਣੇ ਅੰਦਰ ਝਾਂਕਣ ਲਈ ਕਿਹਾ ਹੈ ਕਿ ਕੀ ਉਸ ਲਈ ਇਨ੍ਹਾਂ ਬੇਇਜੱਤੀ ਵਾਲੇ ਤੇ ਅਪਮਾਨਜਨਕ ਹਾਲਾਤਾਂ ‘ਚ ਸਰਕਾਰ ‘ਚ ਬਣੇ ਰਹਿਣਾ ਨੈਤਿਕ ਤੇ ਸਿਧਾਂਤਕ ਤੌਰ ‘ਤੇ ਸਹੀ ਹੈ, ਜਦੋਂ ਉਸਦੇ ਮੰਤਰੀਆਂ ਦੀ ਫੈਸਲੇ ਲੈਣ ‘ਚ ਪੁੱਛ ਨਹੀਂ ਕੀਤੀ ਜਾਂਦੀ ਤੇ ਸਾਰੇ ਫੈਸਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਡਿਪਟੀ ਮੁੱਖ ਮੰਤਰੀ ਪੁੱਤਰ ਵਲੋਂ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਪਸੀ ਪ੍ਰੇਸ਼ਾਨੀਆਂ ਸੁਲਝਾਉਣ ਲਈ ਗਠਜੋੜ ਵੱਲੋ ਛੇ ਮੈਂਬਰੀ ਪੈਨਲ ਬਣਾਇਆ ਜਾਣਾ ਇਸ ਦਰਾਰ ਦਾ ਸਬੂਤ ਹੈ। ਹੁਣ ਦੇਖਿਆ ਜਾਵੇਗਾ ਕਿ ਭਾਜਪਾ ਸਰਕਾਰ ਦੀ ਬੇਇੱਜ਼ਤੀ ਨੂੰ ਕਿੰਨਾ ਚਿਰ ਸਹਿਣ ਕਰਦੀ ਹੈ।

468 ad