ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਲੋਕਾਂ ਨੂੰ ਸਿਰਫ ਸਬਜਬਾਗ ਹੀ ਦਿਖਾਏ-ਹੰਸ ਰਾਜ ਹੰਸ

18ਗੁਰਦਾਸਪੁਰ/ ਧਾਰੀਵਾਲ, 1 ਮਈ ( ਜਗਦੀਸ਼ ਬਾਮਬਾ ) ਪ੍ਰਸਿੱਧ ਸੂਫੀ ਗਾਇਕ ਅਤੇ ਸੀਨੀਅਰ ਕਾਂਗਰਸ ਨੇਤਾ ਹੰਸ ਰਾਜ ਹੰਸ ਨੇ ਪ੍ਰੋਫੇਸਰ ਚੌਧਰੀ ਮੁਸਤਾਕ ਮਸੀਹ ਚੇਅਰਮੈਨ ਆਲ ਇੰਡੀਆ ਕ੍ਰਿਸ਼ਚੀਅਨ ਕਲਿਆਣ ਸੰਸਥਾ ਦੇ ਨਿਵਾਸ ਸਥਾਨ ਪਿੰਡ ਦੀਨਪੁਰ (ਧਾਰੀਵਾਲ) ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਅਕਾਲੀਭਾਜਪਾ ਸਰਕਾਰ ਨੇ ਕੇਵਲ ਲੋਕਾਂ ਨੂੰ ਸਬਜਬਾਗ ਹੀ ਦਿਖਾਏ ਹਨ ਜਦੋਂ ਕਿ ਹਕੀਕਤ ਵਿਚ ਸੂਬੇ ਅੰਦਰ ਗੁੰਡਾਗਰਦੀ ਅਤੇ ਨਸ਼ਾਂ ਤਸਕਰਾਂ ਦਾ ਹੀ ਬੋਲਬਾਲਾ ਹੈ। ਉਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਹ ਖੁਦ ਚੋਣ ਨਹੀਂ ਲੜਨਗੇ ਜਦੋਂ ਕਿ ਪੰਜਾਬ ਦੇ ਦੱਬੇ ਕੁੱਚਲੇ ਲੋਕਾਂ ਨੂੰ ਜਾਗਰੂਕ ਕਰਕੇ ਕਾਂਗਰਸ ਦੇ ਹੱਕ ਵਿਚ ਆਉਣ ਲਈ ਪ੍ਰੇਰਿਤ ਕਰਨਗੇ। ਇਸ ਮੌਕੇ ਪ੍ਰੋਫੇਸਰ ਮਸੀਹ ਨੇ ਦੱਸਿਆ ਕਿ ਪੰਜਾਬ ਅੰਦਰ 50 ਪ੍ਰਤੀਸ਼ਤ ਅਬਾਦੀ ਬਾਲਮੀਕ, ਮਜਬੀ ਸਿੱਖ ਅਤੇ ਕ੍ਰਿਸ਼ਚੀਅਨ ਭਾਈਚਾਰੇ ਦੀ ਹੈ। ਪਰ ਸਮੇਂ ਦੀਆਂ ਸਰਕਾਰਾਂ ਨੇ ਇਨਾਂ ਵਿਚ ਵੰਡੀਆ ਪਾਈਆਂ ਹੋਈਆਂ ਹਨ, ਕਿਸੇ ਐਸ.ਸੀ./ਐਸ.ਟੀ. ਅਤੇ ਕਿਸੇ ਨੂੰ .ਬੀ.ਸੀ ਸ਼੍ਰੇਣੀ ਬਣਾ ਕੇ ਰੱਖਿਆ ਹੋਇਆ ਹੈ ਜਦੋ ਕਿ ਇਹ ਸਾਰਾ ਭਾਈਚਾਰਾ ਇੱਕ ਹੈ ਅਤੇ ਇਨਾਂ ਦੇ ਵਿਆਹ ਸ਼ਾਦੀ ਵੀ ਆਪਸ ਵਿਚ ਹੁੰਦੇ ਹਨ। ਹੰਸ ਰਾਜ ਹੰਸ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਪੰਜਾਬ ਦੇ ਗਰੀਬ ਲੋਕਾਂ ਦੀਆਂ ਸਮੱਸਿਆਵਾਂ ਨੂੰ ਕਾਂਗਰਸ ਦੀ ਕੇਂਦਰੀ ਟੀਮ ਸਾਹਮਣੇ ਰੱਖਣਗੇ। ਇਸ ਮੌਕੇ ਤੇ ਆਲ ਇੰਡੀਆਂ ਕ੍ਰਿਸਚੀਅਨ ਫਰੰਟ ਦੇ ਆਗੂ ਵਾਰਿਸ ਮਸੀਹ ਰਹੀਮਾਬਾਦ, ਪ੍ਰਧਾਨ ਸੁਕਰ ਮਸੀਹ ਸ਼ਕਰੀ, ਪੰਜਾਬ ਪ੍ਰਧਾਨ ਗੁਰਨਾਮ ਮਸੀਹ, ਮੀਤ ਪ੍ਰਧਾਨ ਹਿੰਦਰ ਸਹੋਤਾ, ਡਾ: ਬੀਰ ਮਸੀਹ, ਪ੍ਰਵੇਜ ਸ਼ਕਰੀ, ਸ਼ਕਤੀ ਮਸੀਹ ਆਦਿ ਹੋਰ ਕਈ ਆਗੂ ਹਾਜਰ ਸਨ।

468 ad

Submit a Comment

Your email address will not be published. Required fields are marked *