ਅਕਾਲੀ ਨੇਤਾ ਨੂੰ ਉਮਰਕੈਦ

ਅੰਮ੍ਰਿਤਸਰ ਦੇ ਬਹੁਚਰਚਿਤ ਪੰਜਾਬ ਪੁਲਸ ਦੇ ਏ. ਐੱਸ. ਆਈ. ਰਵਿੰਦਰਪਾਲ ਸਿੰਘ ਕਤਲਕਾਂਡ ਦੇ ਮਾਮਲੇ ਵਿਚ ਅੱਜ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਹੈ। ਐਡੀਸ਼ਨਲ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਬਕਾ ਜਨਰਲ ਸਕੱਤਰ ਰਣਬੀਰ ਸਿੰਘ ਰਾਣਾ ਸਮੇਤ ਪੰਜ ਲੋਕਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ ਹਾਲਾਂਕਿ ਇਸ ਫੈਸਲੇ ਦੇ ਬਾਅਦ ਰਾਣੇ ਦੇ ਦੂਜੇ ਸਾਥੀਆਂ ਦੇ ਪਰਿਵਾਰਾਂ ਨੇ ਅਦਾਲਤ ਦੇ ਬਾਹਰ ਧਰਨਾ ਦੇ ਕੇ ਚੱਕਾ ਜਾਮ ਕੀਤਾ।   ਜਾਣਕਾਰੀ ਅਨੁਸਾਰ ਰਣਬੀਰ ਸਿੰਘ ਰਾਣਾ ਨੇ 5 ਦਸੰਬਰ 2012 ਨੂੰ ਉਸ ਸਮੇਂ ਏ. ਐੱਸ. ਆਈ. ਰਵਿੰਦਰਪਾਲ ਸਿੰਘ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਜਦੋਂ ਉਹ ਆਪਣੀ ਬੇਟੀ ਰੋਬਿਨਜੀਤ ਕੌਰ ਨਾਲ ਕਿਤੇ ਜਾ ਰਿਹਾ ਸੀ। ਰਾਣਾ ਰੋਬਨਜੀਤ ਕੌਰ ਨੂੰ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ। 

468 ad