ਅਕਾਲੀ ਦਲ ਵੱਲੋਂ ਕੁਮਾਰ ਵਿਸ਼ਵਾਸ਼ ਨੂੰ ਘੇਰਨ ਦੀ ਤਿਆਰੀ

16ਫ਼ਰੀਦਕੋਟ,18 ਮਈ( ਜਗਦੀਸ਼ ਬਾਂਬਾ ) ਆਮ ਆਦਮੀ ਪਾਰਟੀ ਦੇ ਕੌਮੀ ਆਗੂ ਕੁਮਾਰ ਵਿਸ਼ਵਾਸ਼ ਨੂੰ ਪੰਜਾਬ ਦੇ ਜੱਟਾਂ ਬਾਰੇ ਲਿਖੀ ਗਈ ਕਵਿਤਾ ਦੇ ਮਾਮਲੇ ਵਿੱਚ ਅਕਾਲੀ ਦਲ ਨੇ ਘੇਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਨੇ ਕੁਮਾਰ ਨੂੰ ਆਪਣੀ ਕਵਿਤਾ ਰਾਹੀਂ ਜੱਟਾਂ ਨੂੰ ਨਸ਼ੇੜੀ ਕਹਿ ਕੇ ਬੇਇੱਜ਼ਤ ਕਰਨ ਦੇ ਮਾਮਲੇ ਵਿੱਚ ਹਰ ਵਿਧਾਨ ਸਭਾ ਹਲਕੇ ਵਿੱਚੋਂ ਕਾਨੂੰਨੀ ਨੋਟਿਸ ਜਾਰੀ ਕਰਨ ਦੀ ਨੀਤੀ ਤਿਆਰ ਕੀਤੀ ਹੈ। ਇਸ ਲਈ ਪਾਰਟੀ ਨੇ ਹਰੇਕ ਵਿਧਾਨ ਸਭਾ ਹਲਕੇ ਵਿੱਚੋਂ ਆਪਣੀ ਪਾਰਟੀ ਨਾਲ ਸਬੰਧਤ ਕੁਝ ਜੱਟ ਬਰਾਦਰੀ ਦੇ ਵਿਅਕਤੀਆਂ ਰਾਹੀਂ ਕੁਮਾਰ ਵਿਸ਼ਵਾਸ਼ ਨੂੰ ਕਾਨੂੰਨੀ ਨੋਟਿਸ ਜਾਰੀ ਕਰਕੇ ਉਸ ਵਲੋਂ ਲਿਖੀ ਕਵਿਤਾ ਬਾਰੇ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਜਾਵੇਗਾ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ‘ਆਪ’ ਆਗੂ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 499, 500 ਤਹਿਤ ਸ਼ਿਕਾਇਤਾਂ ਦਰਜ ਕਰਵਾਈਆਂ ਜਾਣਗੀਆਂ। ਦੱਸਣਯੋਗ ਹੈ ਕਿ ਕੁਮਾਰ ਨੇ ਇੱਕ ਕਵਿਤਾ ਰਾਹੀਂ ਪੰਜਾਬ ਦੇ ਜੱਟਾਂ ਨੂੰ ਨਸ਼ੇ ਤਿਆਗਣ ਦੀ ਅਪੀਲ ਕੀਤੀ ਸੀ। ਅਕਾਲੀ ਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਜੱਟ ਨਸ਼ੇੜੀ ਨਹੀਂ ਹਨ ਅਤੇ ਇਸ ਕਵਿਤਾ ਰਾਹੀਂ ਪੰਜਾਬ ਦੇ ਜੱਟਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ‘ਆਪ’ ਦੇ ਸੀਨੀਅਰ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਅਕਾਲੀ ਦਲ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਕਾਨੂੰਨ ਦੀ ਦੁਰਵਰਤੋਂ ਕਰ ਰਿਹਾ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਸੰਜੇ ਸਿੰਘ ਉੱਪਰ ਵੀ ਅਜਿਹੀ ਕਾਰਵਾਈ ਕਰਕੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਹੁਣ ਕੁਮਾਰ ਵਿਸ਼ਵਾਸ਼ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤਾਂ ਜੋ ਹਾਕਮ ਧਿਰ ਖਿਲਾਫ਼ ਕੋਈ ਬੋਲਣ ਦੀ ਜੁਰਅਤ ਨਾ ਕਰੇ। ਅਕਾਲੀ ਦਲ ਦੇ ਸੀਨੀਅਰ ਆਗੂ ਜੋਗਿੰਦਰ ਸਿੰਘ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੱਟ ਕੌਮ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰ ਰਹੀ ਹੈ। ਜੱਟਾਂ ਨੇ ਦੇਸ਼ ਦੇ ਅਨਾਜ ਭੰਡਾਰ ਭਰੇ ਹਨ ਅਤੇ ਅਜਿਹੀ ਕੌਮ ਨੂੰ ਬਦਨਾਮ ਕਰਨਾ ਚੰਗੀ ਗੱਲ ਨਹੀਂ।

468 ad

Submit a Comment

Your email address will not be published. Required fields are marked *