ਅਕਾਲੀ ਦਲ ਬਾਦਲ ਦਾ ਸੱਤਾ ਦਾ ਆਲਣੇ ਵਿੱਚੋ ਬੋਟ ਡਿੱਗ ਚੁੱਕਾ ਹੈ-ਵਾਲੀਆ

Bhajan Singh Walia

ਸ੍ਰ ਭਜਨ ਸਿੰਘ ਵਾਲੀਆ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਿੱਲੀ

ਨਵੀ ਦਿੱਲੀ 1੪ ਜਨਵਰੀ :- ਸ੍ਰ ਭਜਨ ਸਿੰਘ ਵਾਲੀਆ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਇਕਾਈ ਦੇ ਨੁੰਮਾਇੰਦਆਿ ਵੱਲੋ ਵੱਖ ਵੱਖ ਆਹੁਦੇਦਾਰਾਂ ਦੀਆ ਜਾਰੀ ਕੀਤੀਆ ਜਾ ਰਹੀਆ ਲਿਸਟਾਂ ਨੂੰ ਹਾਸੋਹੀਣਾ ਕਰਾਰ ਦਿੰਦਿਆ ਕਿਹਾ ਅੱਜ ਤੋ ਸਵਾ ਦੋ ਸਾਲ ਪਹਿਲਾਂ ਵੀ ਇਹ ਲਿਸਟਾਂ ਜਾਰੀ ਕੀਤੀਆ  ਗਈਆ ਹਨ ਪਰ ਅਕਾਲੀ ਦਲ ਬਾਦਲ ਦੀ ਸੱਤਾ ਦਾ ਆਲਣੇ ਵਿੱਚੋ ਬੋਟ ਡਿੱਗ ਚੁੱਕਾ ਹੈ ਤੇ ਹੁਣ ਦਿੱਲੀ ਦੀਆ ਸੰਗਤਾਂ ਇਹਨਾਂ ਨੂੰ ਮੂੰਹ ਨਹੀ ਲਗਾਉਣਗੀਆ।
ਜਾਰੀ ਇੱਕ ਬਿਆਨ  ਰਾਹੀ ਸ੍ਰ ਭਜਨ ਸਿੰਘ ਵਾਲੀਆ ਨੇ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧਿਰ ਆਪਣਾ ਅਧਾਰ ਪੂਰੀ ਤਰ•ਾ ਗੁਆ ਚੁੱਕੀ ਹੈ ਤੇ ਦਿੱਲੀ ਸਿੱਖ ਦੇ ਉਹਨਾਂ ਤੇ ਵਿਸ਼ਵਾਸ਼ ਨਹੀ ਕਰ ਰਹੇ। ਉਹਨਾਂ ਕਿਹਾ ਕਿ ਪੰਜਾਬ ਵਿੱਚੋ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਬਾਦਲ ਨੂੰ ਹਾਸ਼ੀਏ ਤੇ ਧੱਕ ਦਿੱਤਾ ਹੈ ਜਿਸ ਕਾਰਨ ਹੁਣ ਕਦੇ ਧਾਰਮਿਕ ਯਾਤਰਾਵਾਂ ਦਾ ਸਹਾਰਾ ਲਿਆ ਜਾ ਰਿਹਾ ਹੈ ਤੇ ਕਦੇ ਸਿੱਖਾਂ ਨੂੰ ਸੰਗਤ ਦਰਸ਼ਨ ਦੇ ਬਹਾਨੇ ਗਰਾਟਾਂ ਦੇ ਕੇ ਵਿਸ਼ਵਾਸ਼ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਸੱਚਾਈ ਇਹ ਹੈ ਕਿ ਬਾਦਲ ਦੇ ਸੰਗਤ ਦਰਸ਼ਨ ਵਿੱਚ ਦਰਸ਼ਨ ਹੀ ਹੁੰਦੇ ਹਨ ਸੰਗਤ ਗਾਇਬ ਹੁੰਦੀ ਹੈ।ਉਹਨਾਂ ਕਿਹਾ ਕਿ ਬਾਦਲ ਅਕਾਲੀ ਦਲ ਦੇ ਆਲਣੇ ਵਿੱਚੋ ਹੁਣ ਸੱਤਾ ਦਾ ਬੋਟ ਡਿੱਗ ਚੁੱਕਾ ਹੈ ਜਿਹੜਾ ਵਾਪਸ ਆਲਣੇ ਵਿੱਚ ਨਹੀ ਪੈ ਸਕਦਾ ਇਸ ਲਈ ਬੇਹਤਰ ਇਹੀ ਹੈ ਕਿ ਇਹਨਾਂ ਨੂੰ ਸਿਆਸਤ ਚੋ ਸੰਨਿਆਸ ਲੈ ਕੇ ਨਾਮ ਜੱਪਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਵੱਲੋ ਐਲਾਨੇ ਗਏ ਬਹੁਤ ਸਾਰੇ ਆਹੇਦਦਾਰ ਉਹਨਾਂ ਦੇ ਰਾਬਤੇ ਵਿੱਚ ਹਨ ਤੇ ਕੁਝ ਦਿਨਾਂ ਬਾਅਦ ਉਹ ਇੱਕ ਵੱਡਾ ਧਮਾਕਾ ਕਰਕੇ ਸੱਚਾਈ ਬਾਹਰ ਲਿਆ ਦੇਣਗੇ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਜਿੰਨੀਆ ਮਰਜੀਆ ਕਾਨਫਰੰਸਾ ਕਰ ਲੈਣ ਹੁਣ ਇਹਨਾਂ ਨੂੰ ਕੋਈ ਫਾਇਦਾ ਨਹੀ ਹੋਵੇਗਾ।

468 ad

Submit a Comment

Your email address will not be published. Required fields are marked *