ਅਕਾਲੀ ਦਲ ਨੇ ਸ਼ੁਰੂ ਕੀਤੀ ਦੁਸ਼ਮਣੀ ਦੀ ਸਿਆਸਤ : ਬਾਜਵਾ

ਅਕਾਲੀ ਦਲ ਨੇ ਸ਼ੁਰੂ ਕੀਤੀ ਦੁਸ਼ਮਣੀ ਦੀ ਸਿਆਸਤ : ਬਾਜਵਾ

**ਅਕਾਲੀਆਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ ਸੂਬਾ ਕਾਂਗਰਸ : ਬਾਜਵਾ**

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਕਾਲੀਆਂ ਦੀ ਗੁੰਡਾਗਰਦੀ ਕਿਸੇ ਵੀ ਹਾਲਤ ਵਿਚ ਪ੍ਰਦੇਸ਼ ਕਾਂਗਰਸ ਬਰਦਾਸ਼ਤ ਨਹੀਂ ਕਰੇਗੀ। ਰਾਜ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਾਂਗਰਸੀਆਂ ‘ਤੇ ਚੋਣਾਂ ਤੋਂ ਬਾਅਦ ਹੋ ਰਹੇ ਹਮਲਿਆਂ ‘ਤੇ ਪੁਲਸ ਵਲੋਂ ਦਰਜ ਕੀਤੇ ਜਾ ਰਹੇ ਝੂਠੇ ਮਾਮਲਿਆਂ ਦੇ ਖਿਲਾਫ਼ ਰੋਸ ਜਤਾਉਂਦਿਆਂ ਕਿਹਾ ਕਿ ਅਜਿਹਾ ਕਰਕੇ ਕਾਂਗਰਸ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਸ਼ੱਕ ਜਤਾਇਆ ਕਿ 16 ਮਈ ਨੂੰ ਨਤੇਜੇ ਆਉਣ ਤੋਂ ਬਾਅਦ ਇਹ ਹਮਲੇ ਵਧ ਸਕਦੇ ਹਨ। 
ਮੁੱਖ ਮੰਤਰੀ ਨੂੰ ਲਿਖੇ ਪੱਤਰ ‘ਚ ਬਾਜਵਾ ਨੇ ਕਿਹਾ ਕਿ ਚੋਣਾਂ ਇਕ ਲੋਕਤਾਂਤਰਿਕ ਪ੍ਰਕਿਰਿਆ ਹੈ, ਜਿਸ ਹੇਠ ਲੋਕਾਂ ਦੇ ਮਰਜ਼ੀ ਦਾ ਸਨਮਾਨ ਕੀਤਾ ਜਾਂਦਾ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਇਕ ਵਾਰ ਫਿਰ ਤੋਂ ਲੋਕਤਾਂਤਰਿਕ ਮੁੱਲਾਂ ‘ਤੇ ਬਣੇ ਰਹਿਣ ‘ਚ ਨਾਕਾਮ ਰਹੀ ਹੈ, ਜਿਸਨੇ ਹਾਲ ਹੀ ‘ਚ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਖਿਲਾਫ ਦੁਸ਼ਮਣੀ ਦੀ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ, ਜਦਕਿ ਵੋਟਾਂ ਦਾ ਹਾਲੇ ਸਮਾਂ ਵੀ ਖਤਮ ਨਹੀਂ ਹੋਇਆ। ਪਾਰਟੀ ਦਾ ਇਹ ਰਵੱਈਆ ਪੂਰੀ ਤਰ੍ਹਾਂ ਨਿੰਦਣਯੋਗ ਹੈ, ਜੋ ਦੋਸ਼ੀਆਂ ਨਾਲ ਕਾਨੂੰਨ ਤੇ ਵਿਵਸਥਾ ਦੀ ਮਿਲੀਭੁਗਤ ਦਾ ਨਤੀਜਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਤੁਸੀਂ ਹਾਰ ਮੰਨ ਲਈ ਹੈ। 
ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਕਾਂਗਰਸੀ ਵਰਕਰਾਂ ਨਾਲ ਸੂਬੇ ਦੇ ਕਈ ਸਥਾਨਾਂ ‘ਤੇ ਬੁਰੀ ਤਰ੍ਹਾਂ ਮਾਰਕੁੱਟ ਕਰਨ ਦੀਆਂ ਖ਼ਬਰਾਂ ਮਿਲੀਆਂ ਹਨ, ਜਿਨ੍ਹਾਂ ‘ਚ ਬਠਿੰਡਾ ਦਾ ਰਾਮਪੁਰਾ ਫੂਲ, ਗੁਰਦਾਸਪੁਰ, ਮੋਗਾ ਤੇ ਖਡੂਰ ਸਾਹਿਬ ਦੇ ਇਲਾਕੇ ਹਨ। ਬਤੌਰ ਮੁੱਖ ਮੰਤਰੀ ਤੁਹਾਡਾ ਪਹਿਲਾ ਫਰਜ਼ ਕਾਨੂੰਨ ਤੇ ਵਿਵਸਥਾ ਨੂੰ ਬਣਾਉਣਾ ਹੈ ਤੇ ਤੁਸੀਂ ਇਹ ਕਹਿ ਕੇ ਨਹੀਂ ਭੱਜ ਸਕਦੇ ਕਿ ਇਹ ਗ੍ਰਹਿ ਵਿਭਾਗ ਦੇ ਅਧੀਨ ਹੈ, ਜਿਹੜਾ ਤੁਹਾਡੇ ਡਿਪਟੀ ਮੁੱਖ ਮੰਤਰੀ ਬੇਟੇ ਕੋਲ ਹੈ। 
ਅਜਿਹੇ ‘ਚ ਇਹ ਇਕ ਮਹੱਤਵਪੂਰਨ ਮੁੱਦਾ ਹੈ, ਜਿਹੜਾ ਸੂਬੇ ਦੇ ਭਵਿੱਖ ਨਾਲ ਜੁੜੀ ਬਹੁਪੱਖੀ ਸੋਚ ਹੈ। ਮਨੁੱਖ ਵਲੋਂ ਪੈਦਾ ਕੀਤੇ ਜਾ ਰਹੇ ਇਨ੍ਹਾਂ ਹਾਲਾਤਾਂ ਲਈ ਸੱਤਾਧਾਰੀ ਪਾਰਟੀ ਜ਼ਿੰਮੇਵਾਰ ਹੈ। ਨਸ਼ਾ ਤਸਕਰੀ ਇਕ ਮੁੱਖ ਮੁੱਦਾ ਹੈ, ਜਿਹੜਾ ਪੰਜਾਬ ‘ਚ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਪੰਜਾਬ ਜਿਹੜਾ ਕਦੇ ਸਭ ਤੋਂ ਵਿਕਸਿਤ ਸੂਬਾ ਹੁੰਦਾ ਸੀ, ਅੱਜ ਪਿਛੜ ਚੁੱਕਾ ਹੈ, ਜਿਥੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਵੱਡੀ ਫੌਜ ਹੈ। ਉਨ੍ਹਾਂ ਡਰੱਗ ਰੈਕੇਟ ਮਾਮਲੇ  ਦੀ ਸੀ. ਬੀ. ਆਈ. ਜਾਂਚ ਦੀ ਮੰਗ ਮੁੜ ਦੁਹਰਾਈ ਹੈ।

468 ad