ਅਕਾਲੀ ਦਲ ਦਾ ਡਿਗਦਾ ਗ੍ਰਾਫ ਬਾਦਲ ਸਰਕਾਰ ਲਈ ਖਤਰੇ ਦੀ ਘੰਟੀ ਦਾ ਸੰਕੇਤ!

ਲੁਧਿਆਣਾ- ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਡਿਗਦਾ ਗ੍ਰਾਫ ਬਾਦਲ ਸਰਕਾਰ ਲਈ ਖਤਰੇ ਦੀ ਘੰਟੀ ਦਾ ਸੰਕੇਤ ਸਾਬਤ ਹੋ Akali Dal Badalਸਕਦਾ ਹੈ। ਜਿਸਦੇ ਨਤੀਜੇ ਸ਼ਾਇਦ ਬਾਦਲ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2017 ਵਿਚ ਭੁਗਤਣੇ ਪੈਣ ਕਿਉਂਕਿ ਜਿਸ ਤਰੀਕੇ ਨਾਲ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਾਸੀਆਂ ਨੇ ਪੰਜਾਬ ‘ਚ ਸੱਤਾਧਾਰੀ ਸਰਕਾਰ ਦੇ ਖਿਲਾਫ ਫਤਵਾ ਦਿੱਤਾ ਹੈ। ਉਸ ਨੂੰ ਦੇਖਦੇ ਹੋਏ ਇੰਝ ਮਹਿਸੂਸ ਹੁੰਦਾ ਹੈ ਕਿ ਆਉਂਦੀਆਂ ਉਪ ਚੋਣਾਂ ਵਿਚ ਸ਼ਾਇਦ ਸੁਖਬੀਰ ਬਾਦਲ ਦੇ 25 ਸਾਲ ਸੂਬੇ ‘ਚ ਰਾਜ ਕਰਨ ਦੇ ਦਾਅਵਿਆਂ ਨੂੰ ਗ੍ਰਹਿਣ ਲੱਗ ਸਕਦਾ ਹੈ।
ਹੁਣ ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਚੋਣਾਂ 2014 ਦੇ ਨਤੀਜਿਆਂ ਦੀ ਤਾਂ ਇਥੇ ਦੱਸ ਦਈਏ ਕਿ 2009 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਗਠਜੋੜ ਸਰਕਾਰ ਦੇ ਖਾਤੇ ਵਿਚ 5 ਸੀਟਾਂ ਆਈਆਂ ਸਨ ਜਦਕਿ ਇਸ ਵਾਰ ਇਹ ਗ੍ਰਾਫ ਵੱਧ ਕੇ 6 ਸੀਟਾਂ ‘ਤੇ ਆ ਪਹੁੰਚਿਆ ਹੈ। ਪਰ ਅਸਾਰ ਜਤਾਏ ਜਾ ਰਹੇ ਸਨ ਕਿ ਇਹ ਨਤੀਜੇ ਇਸ ਤੋਂ ਕਿਤੇ ਬਿਹਤਰ ਆਉਣੇ ਚਾਹੀਦੇ ਸਨ। ਦੂਜੇ ਪਾਸੇ ਪੰਜਾਬ ਵਿਚ ਆਈ ਆਮ ਆਦਮੀ ਪਾਰਟੀ ਜਿਸ ਨੂੰ ਜੰਮਿਆ ਅਜੇ ਕੁਝ ਕੁ ਸਮਾਂ ਹੀ ਹੋਇਆ  ਹੈ ਨੇ ਸੂਬੇ ਅੰਦਰ ਆਪਣੀ ਮਜ਼ਬੂਤ ਪਕੜ ਦਰਜ ਕਰਵਾਉਂਦਿਆਂ ਚਾਰ ਸੀਟਾਂ ‘ਤੇ ਕਬਜ਼ਾ ਕੀਤਾ ਹੈ। ਜਿਸ ਦਾ ਭਾਵੇਂ ਸਿੱਧਾ ਨੁਕਸਾਨ ਕਾਂਗਰਸ ਪਾਰਟੀ ਨੂੰ ਮੰਨਿਆ ਜਾ ਸਕਦਾ ਹੈ। ਪਰੰਤੂ ਇਸ ਪਾਰਟੀ ਦੀ ਪੰਜਾਬ ਵਿਚਲੀ ਬਣ ਰਹੀ ਹੋਂਦ ਨੂੰ ਬਾਦਲ ਸਰਕਾਰ ਲਈ ਵੀ ਕਮਜ਼ੋਰ ਨਹੀਂ ਕਿਹਾ ਜਾ ਸਕਦਾ ਹੈ। ਬਾਦਲ ਸਰਕਾਰ ਬੀਤੇ ਲਗਭਗ ਸੱਤ ਸਾਲਾਂ ਤੋਂ ਵੱਧ ਸਮੇਂ ਤੋਂ ਪੰਜਾਬ ‘ਚ ਰਾਜ ਕਰਦੀ ਆ ਰਹੀ ਹੈ ਅਤੇ ਆਮ ਲੋਕਾਂ ਨੇ ਲਗਤਾਰ ਦੂਜੀ ਵਾਰ ਇਨ੍ਹਾਂ ਨੂੰ ਸੱਤਾ ਦੀਆਂ ਕੂੰਜੀਆਂ ਫੜਾ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਸੂਬੇ ਦੀ ਵਾਗਡੋਰ ਸੰਭਾਲੀ ਸੀ। ਜਦਕਿ ਆਮ ਲੋਕਾਂ ‘ਚ ਇਨ੍ਹਾਂ ਸਮਾਂ ਵਿਚਰਣ ਦਾ ਕੋਈ ਨਾ ਕੋਈ ਲਾਹਾ ਸਰਕਾਰ ਨੂੰ ਮਿਲਣਾ ਜ਼ਰੂਰੀ ਸੀ ਪਰ ਇਸਦੇ ਉਲਟ ਸ਼ਾਇਦ ਇਹ ਸਰਕਾਰ ਕਥਿਤ ਤੌਰ ‘ਤੇ ਲੋਕਾਂ ਦੀ ਕਸੌਟੀ ‘ਤੇ ਖਰੀ ਉਤਰਨ ਵਿਚ ਅਸਫਲ ਰਹੀ। ਖਾਸ ਤੌਰ ਤੇ ਸ਼ਹਿਰੀ ਇਲਾਕਿਆਂ ਦੇ ਲੋਕਾਂ ਨੇ ਬਾਦਲ ਸਰਕਾਰ ਨੂੰ ਜਿਸ ਤਰੀਕੇ ਨਾਲ ਨਕਾਰਿਆ ਹੈ ਉਹ ਸੋਚ ਤੋਂ ਪਰੇ ਦੇ ਨਤੀਜੇ ਹਨ।

468 ad