ਅਕਾਲੀ ਦਲ (ਅੰਮ੍ਰਿਤਸਰ) ਦੀ ਸ੍ਰੀ ਫ਼ਤਹਿਗੜ੍ਹ ਸਾਹਿਬ ਜੋੜ ਮੇਲ ਕਾਨਫਰੰਸ ਵਿਚ ਪਹੁੰਚਣ ਤੇ ਸਮੂਹ ਸੰਗਤ ਦਾ ਧੰਨਵਾਦ : ਬਡਲਾ, ਕਲੌੜ

singara singhਫ਼ਤਹਿਗੜ੍ਹ ਸਾਹਿਬ, 30 ਦਸੰਬਰ (ਪੀ ਡੀ ਬਿਊਰੋ) “12,13,14 ਪੋਹ ਨੂੰ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੀ ਸਮੂਹ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ । ਖਾਸ ਕਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ 13 ਪੋਹ (27 ਦਸੰਬਰ) ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਵਾਲੇ ਸਰਧਾਲੂਆਂ ਨੂੰ ਜੀ ਆਇਆਂ ਕਹਿੰਦੇ ਹੋਏ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ । ਜਿਨ੍ਹਾਂ ਨੇ ਅਜੋਕੇ ਸਮੇਂ ਵਿਚ ਜਦੋਕਿ ਸਿੱਖ ਕੌਮ ਦੀ ਸਿਰਮੋਰ ਸੰਸਥਾਂ ਸਿੱਖ ਪਾਰਲੀਮੈਂਟ ਐਸ਼ਜੀæਪੀæਸੀæ ਉਤੇ ਜਾਬਰਾਂ ਨੇ ਕਬਜਾ ਕਰਕੇ ਗੋਲਕਾਂ ਦੀ ਲੁੱਟ ਮਚਾਈ ਹੋਈ ਹੈ ਅਤੇ ਆਪਣੇ ਮੁਫ਼ਾਦ ਲਈ ਇਸ ਦੀ ਵਰਤੋ ਕਰ ਰਹੇ ਹਨ । ਨਿੱਤ ਦਿਹਾੜੇ ਕਦੀ ਸੌਦੇ ਸਾਧ ਦੀ ਮੁਆਫ਼ੀ, ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਕਦੀ ਸਿੱਖ ਨੌਜ਼ਵਾਨਾਂ ਦੀ ਗੋਲੀਆਂ ਨਾਲ ਸ਼ਹਾਦਤ ਵਰਗੇ ਕੋਝੇ ਕਾਰਨਾਮੇ ਕਰਕੇ ਸਿੱਖ ਕੌਮ ਅਤੇ ਸਾਡੇ ਪ੍ਰਾਣਾਂ ਤੋਂ ਪਿਆਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜਮਤ ਨੂੰ ਢਾਹ ਲਗਾ ਰਹੇ ਹਨ, ਹੁਣ ਇਸ ਜੋੜ ਮੇਲ ਦੇ ਵਿਚ ਪਹੁੰਚੀਆਂ ਸੰਗਤਾਂ ਨੇ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਤਾਂ ਕਰਵਾਇਆ ਹੈ ਕਿ ਤੁਸੀਂ ਸਿੱਖ ਕੌਮ ਦੇ ਲੀਡਰ ਨਹੀਂ, ਬਲਕਿ ਆਰæਐਸ਼ਐਸ਼ ਦੇ ਪਿੱਠੂ ਹੋ ਅਤੇ ਤੁਹਾਨੂੰ ਸਿੱਖਾਂ ਦੀਆਂ ਧਾਰਮਿਕ ਸਟੇਜ਼ਾਂ ਤੇ ਬੋਲਣ ਦਾ ਕੋਈ ਹੱਕ ਨਹੀਂ । ਅਸੀਂ ਸਮੁੱਚੀ ਸਿੱਖ ਕੌਮ, ਸਾਧ ਸੰਗਤ ਦੇ ਚਰਨਾਂ ਵਿਚ ਬੇਨਤੀ ਕਰਦੇ ਹਾਂ ਕਿ ਜਿਵੇਂ ਹੁਣ ਤੁਸੀਂ ਕੌਮ ਲਈ ਉੱਠਕੇ ਖੜ੍ਹੇ ਹੋਏ ਹੋ, ਇਸੇ ਤਰੀਕੇ ਨਾਲ ਹਮੇਸ਼ਾਂ ਚੜ੍ਹਦੀ ਕਲਾਂ ਵਿਚ ਇਹਨਾਂ ਦੁਸ਼ਟਾਂ ਦਾ ਮੁਕਾਬਲਾ ਕਰਦੇ ਰਹੋ ਅਤੇ ਕੌਮ ਨੂੰ ਚੜ੍ਹਦੀ ਕਲਾਂ ਵਿਚ ਲਿਜਾਦੇ ਰਹੋ । ਅਸੀਂ ਗੁਰੂ ਚਰਨਾਂ ਵਿਚ ਵੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਕੌਮ ਨੂੰ ਚੜ੍ਹਦੀ ਕਲਾਂ ਵਿਚ ਰੱਖੇ ਅਤੇ ਇਹਨਾਂ ਦੁਸ਼ਟਾਂ ਨੂੰ ਸਮਰੱਥ ਬਖ਼ਸੇ ਕਿ ਹਿੰਦੂਤਵ ਦੇ ਦਬਾਅ ਥੱਲਿਓ ਨਿਕਲਕੇ ਸਿੱਖ ਕੌਮ ਵਿਚ ਸ਼ਾਮਿਲ ਹੋ ਜਾਣ । ਇਹ ਵਿਚਾਰ ਸ਼ ਸਿੰਗਾਰਾਂ ਸਿੰਘ ਬਡਲਾ ਜ਼ਿਲ੍ਹਾ ਪ੍ਰਧਾਨ ਸ੍ਰੀ ਫ਼ਤਿਹਗੜ੍ਹ ਸਾਹਿਬ ਅਤੇ ਸ਼ ਧਰਮ ਸਿੰਘ ਕਲੌੜ ਇਲਾਕਾ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ ।”

468 ad

Submit a Comment

Your email address will not be published. Required fields are marked *