ਅਕਾਲੀ ‘ਤੇ ਕਾਂਗਰਸ ਸਰਕਾਰ ਦੀ ਮਿਲੀਭੁਗਤ ਨਾਲ ਐਸ.ਵਾਈ.ਐਲ ਨਹਿਰ ਕੱਢਣ ਦੀ ਫਰੇਬੀ ਨੀਤੀ ਨੂੰ ਮਾਨ ਸਾਹਿਬ ਨੇ ਰੋਕਿਆ : ਕਾਹਨ ਸਿੰਘ ਵਾਲਾ

FDK 1

ਸ੍ਰੋ.ਅ.ਦ.(ਅ) ਦੇ ਜਨਰਲ ਸਕੱਤਰ ਪੁੱਜੇ ਫ਼ਰੀਦਕੋਟ ਪਹਿਰੇਦਾਰ ਦਫ਼ਤਰ, ਕੀਤੇ ਅਹਿਮ ਖੁਲਾਸੇ
ਫ਼ਰੀਦਕੋਟ 19 ਮਈ ( ਜਗਦੀਸ਼ ਕੁਮਾਰ ਬਾਂਬਾ ) ਸ੍ਰੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੈਟਰੀ ‘ਤੇ ਕਿਸਾਨ ਵਿੰਗ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਫ਼ਰੀਦਕੋਟ ਵਿਸੇਸ਼ ਦੌਰੇ ਦੌਰਾਨ ਪਹਿਰੇਦਾਰ ਸਬ- ਦਫਤਰ ਪੁੱਜੇ,ਜਿੱਥੇ ਉਨ•ਾਂ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਬਾਦਲ ਬੀ.ਜੀ.ਪੀ.ਅਤੇ ਕਾਗਰਸ ਇਕ ਗਿਣੀ ਮਿੱਥੀ ਸਾਜਸ ਰਾਹੀਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ‘ਤੇ ਫਰਜੀ ਬਿਆਨ ਬਾਜੀ ਕਰਕੇ ਰਾਜ ਕਰਦੀਆਂ ਰਾਹੀਆਂ ਹਨ । ਉਨ•ਾਂ ਕਿਹਾ ਕਿ ਕਾਂਗਰਸ ਨੇ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਢੇਹ ਢੇਰੀ ਕਰਨ ਉਪਰੰਤ ਸ੍ਰੀ ਹਰਮਿੰਦਰ ਸਾਹਿਬ ਤੇ ਹਮਲਾ ਕਰਕੇ ਹਜਾਰਾਂ ਦੀ ਗਿਣਤੀ ਵਿੱਚ ਬੇਕਸੂਰ ਬੀਬੀਆ, ਬੱਚਿਆ,ਨੌਜਵਾਨਾਂ ਅਤੇ ਬਜੁਰਗਾਂ ਨੂੰ ਸਹੀਦ ਕਰ ਦਿੱਤਾ ਗਿਆ ਸੀ,ਜਿਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ,ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਸਮੇਤ ਅਨੇਕਾਂ ਯੋਧੇ ਸ਼ਹੀਦ ਹੋ ਗਏ। ਉਨਾਂ ਕਿਹਾ ਕਿ ਬੇ.ਜੀ.ਪੀ,ਆਰ.ਐਸ.ਐਸ ‘ਤੇ ਰਵਾਇਤੀ ਅਕਾਲੀਆਂ ਸ੍ਰ.ਬਾਦਲ,ਸ੍ਰ.ਟਹੋੜਾ ‘ਤੇ ਸ੍ਰ.ਰਾਮੂਵਾਲੀਆਂ ਨੇ ਰਲ ਕੇ ਉਪਰਕੋਤ ਕਾਰਵਾਈ ਕਰਵਾਈ ਸੀ ਉਸ ਤੋਂ ਬਾਅਦ ਨਵੰਬਰ 1984 ਵਿੱਚ ਬੀ.ਜੇ.ਪੀ,ਐਰ.ਐਸ.ਐਸ ‘ਤੇ ਕਾਂਗਰਸ ਨੇ ਦਿੱਲੀ ਸਮੇਤ ਪੂਰੇ ਹਿੰਦੋਸਤਾਨ ਵਿੱਚ ਸਿੱਖ ਕੌਮ ਦੀ ਨਸਲਕੁਸੀ ਕੀਤੀ ਇੱਥੋ ਤੱਕ ਕਿ ਬੀਬੀਆ ਨੂੰ ਵੀ ਨਹੀ ਬਖਸਿਆ ਗਿਆ ,ਜਿਸ ਦਾ ਇਨਸਾਫ ਕੌਮ ਨੂੰ 32 ਸਾਲ ਬਾਅਦ ਵੀ ਨਹੀ ਮਿਲਿਆ ਪਰ ਇਸ ਸਾਰੀ ਘਟਨਾ ਬਾਰੇ ਸ੍ਰ.ਪ੍ਰਕਾਸ ਸਿੰਘ ਬਾਦਲ ਦੀ ਸਰਕਾਰ ਨੇ ਅਜੇ ਤੱਕ ਵਿਧਾਨ ਸਭਾ ਵਿੱਚ ਨਿੰਦਿਆ ਮਤਾ ਨਹੀ ਲਿਆਂਦਾ ਅਤੇ ਨਾ ਹੀ ਐਸ.ਜੀ.ਪੀ.ਸੀ. ‘ਤੇ ਡੀ.ਜੀ.ਪੀ.ਸੀ ਨੇ ਸ੍ਰੀ ਦਰਬਾਰ ਸਾਹਿਬ ਹਮਲੇ ਵਿਰੁੱਧ ਕੋਈ ਮਤਾ ਪਾਸ ਕੀਤਾ ਹੈ।

ਉਸ ਤੋਂ ਬਾਅਦ ਹਿੰਦੂਸਤਾਨ ਸਰਕਾਰ ਨੇ ਟਾਡਾ ਕਾਨੂੰਨ ਤੋੜ ਕੇ ਪੋਟਾ ਕਾਨੂੰਨ ਜੋ ਸਿੱਖ ਕੌਮ ਵਿਰੋਧੀ ਤੇ ਘੱਟ ਗਿਣਤੀਆਂ ਵਿਰੋਧੀ ਸੀ ਉਸ ਵਿੱਚ ਸ੍ਰ.ਬਾਦਲ ਨੇ ਪੋਟਾ ਕਾਨੂੰਨ ਦੇ ਹੱਕ ਵਿੱਚ ਵੋਟ ਪਾ ਕੇ ਦਿੱਲੀ ਨਾਲ ਪਾਈ ਹੋਈ ਦੋਸਤੀ ਦਾ ਇਜਹਾਰ ਕੀਤਾ,ਜਦੋਂ ਨਰਸੀਮਾ ਰਾਓੂ ਦੀ ਕੇਂਦਰ ਅਤੇ ਯੂ.ਪੀ.ਦੀ ਕਲਿਆਣ ਸਿੰਘ ਦੀ ਬੀ.ਜੇ.ਪੀ.ਸਰਕਾਰ ਨੇ ਰਲ ਕੇ ਬਾਬਰੀ ਮਸਜਿਦ ਢਾਹੀ ਤੇ ਬਾਦਲ ਸਰਕਾਰ ਨੇ ਬੀ.ਜੀ.ਪੀ .ਦੇ ਹੱਕ ਵਿੱਚ ਜੱਥੇ ਭੇਜ ਕੇ ਸਿੱਖ ਕੌਮ ਵਿਰੋਧੀ ਕਾਰਾ ਕੀਤਾ ਤੇ ਇਸਦੇ ਉਲਟ ਸ੍ਰ.ਸਿਮਰਨਜੀਤ ਸਿੰਘ ਮਾਨ ਨੇ ਮਾਣਵੱਤਾ ਵਾਦੀ ਸੁਨੇਹਾ ਦਿੰਦੇ ਹੋਏ ਬਾਬਰੀ ਮਸਜਿਦ ਦੇ ਹੱਕ ਵਿੱਚ ਜੱਥਾ ਲੈ ਕੇ ਦਿੱਲੀ ਤੋਂ ਰਵਾਨਾ ਹੋਏ ਤਾਂ ਉਨ•ਾਂ ਨੂੰ ਜਥੇ ਸਮੇਤ ਗਾਜੀਆ ਬਾਦ ਦੀ ਜੇਲ ਵਿੱਚ ਬੰਦ ਕਰ ਦਿੱਤੀ ਗਿਆ,ਜਿਸ ‘ਚ ਦਾਸ ਵੀ ਸ਼ਾਮਿਲ ਸੀ, ਸੋ ਅਜੇ ਵੀ ਬਾਦਲ ਦੀ ਕਾਂਗਰਸ ‘ਤੇ ਬੀ.ਜੇ.ਪੀ.ਨਾਲ ਮਿਲੀ ਭੁਗਤ ਕੋਈ ਬਾਕੀ ਨਹੀ ਰਹੀ, ਤੇ ਹੁਣ ਮੋਦੀ ਸਰਕਾਰ ਨੇ ਭੋ ਰੱਖਿਆ ਬਿੱਲ ਪਾਰਲੀਮੈਂਟ ਵਿੱਚ ਲੈਂ ਕੇ ਆਂਦਾ ਤਾਂ ਸ੍ਰ. ਬਾਦਲ ਨੇ ਕਿਸਾਨ ਵਿਰੋਧੀ ਭੂ ਰੱਖਿਆ ਬਿੱਲ ਦੇ ਹੱਕ ਵਿੱਚ ਵੋਟ ਪਾ ਕੇ ਕਿਸਾਨੀ ਵਿਰੋਧੀ ਹੋਣ ਦਾ ਸਬੂਤ ਦੇ ਦਿੱਤੀ।

ਭਾਈ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਐਸ.ਵਾਈ.ਐਲ ਨਹਿਰ ‘ਤੇ ਸ੍ਰ.ਸਿਮਰਨਜੀਤ ਸਿੰਘ ਮਾਨ ਨੇ 20 ਮਾਰਚ 1998 ਨੂੰ ਆਪ ਖੁੱਦ ਜਾ ਕੇ ਸਿਰ ਉੱਤੇ ਮਿੱਟੀ ਦੇ ਬੱਠਲ ਚੁੱਕੇ ਕੇ ਪੂਰਨੀ ਸੁਰੂ ਕੀਤੀ ਤੇ ਅੱਜ ਵੀ ਉਹ ਬੰਨ ਜਿਉ ਦੀ ਤਿਓ ਹੈ ਤੇ ਨਹਿਰ ਵਿੱਚ ਆਰ-ਪਾਰ ਦਾ ਰਸਤਾ ਬਣਿਆ ਹੋਇਆ ਹੈ ‘ਤੇ ਬਾਕੀ ਦੀ ਰਹਿੰਦੀ ਕਸਰ ਸਿੱਖ ਖਾੜਕੂ ਨੋਜਵਾਨਾਂ ਨੇ ਪੂਰੀ ਕਰ ਦਿੱਤੀ ਜਿਸ ਕਾਰਨ ਅੱਜ ਪੰਜਾਬ ਬੰਜਰ ਹੋਣੋ ਬਚ ਗਿਆ ,ਇਹ ਨਹਿਰ ਸ੍ਰ.ਬਾਦਲ ਤੇ ਕਾਂਗਰਸ ਨੇ ਰਲ ਕੇ ਕੱਢੀ ਸੀ,ਜਿਸ ਵਿੱਚ ਸ੍ਰੀਮਤੀ ਇੰਦਰਾ ਗਾਂਧੀ,ਕੈਪਟਨ ਅਮਰਿੰਦਰ ਸਿੰਘ, ਬੀਬੀ ਭੱਠਲ ,ਜਗਮੀਤ ਸਿੰਘ ਬਰਾੜ ਅਤੇ ਉੱਘੇ ਕਾਂਗਰਸੀਆਂ ਨੇ ਚਾਂਦੀ ਦੀ ਕਹੀ ਨਾਲ ਟੱਪੇ ਲਗਾਏ ਸਨ ਪ੍ਰੰਤੂ ਸਰਦਾਰ ਪ੍ਰਕਾਸ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਫਿਰ ਫੋਕੀਆ ਫੜਾ ਮਾਰ ਰਹੇ ਹਨ ਕਿ ਅਸੀ ਐਸ.ਵਾਈ.ਐਲ ਨਹਿਰ ਨਹੀ ਨਿਕਲਣ ਦੇਵੇਗਾ ਜੋ ਕਿ ਫੋਕੀ ਬਿਆਨਬਾਜੀ ਹੈ,ਤੇ ਇਸ ਮੁੱਦੇ ਤੇ ਆਪ ਪਾਰਟੀ ਵੀ ਚੁੱਪ ਧਾਰੀ ਬੈਠੀ ਹੈ ਤੇ ਆਪਣੀ ਪੰਜਾਬ ਪ੍ਰਤੀ ਨੀਤੀ ਸਪੱਸਟ ਨਹੀ ਕਰ ਰਹੀ । ਕਾਹਨ ਸਿੰਘ ਵਾਲਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਾਦਲ , ਬੀ.ਜੀ.ਪੀ. ਕਾਂਗਰਸ ਅਤੇ ਆਪ ਪਾਰਟੀ ਜੋ ਦਿੱਲੀ ਤੋਂ ਹੁਕਮ ਲੈ ਕੇ ਚੱਲਦੀ ਹੈ ਇਸ ਦੀਆਂ ਫਰੇਬੀ ਗੱਲਾਂ ਤੋਂ ਸੁਚੇਤ ਹੋ ਕੇ ਪੰਜਾਬ ਦੀ ਤਰਜਮਾਨੀ ਕਰ ਰਹੀ ਤੇ ਹਰ ਦੁੱਖ ਸੁੱਖ ਲੋਕਾਂ ਦੇ ਨਾਲ ਖੜਨ ਵਾਲੀ ਪਾਰਟੀ ਸ੍ਰੋ.ਅ.ਦ.ਅ ਦੇ ਹੱਕ ਵਿੱਚ ਅਵਾਜ ਬੁਲੰਦ ਕਰਕੇ ਸ੍ਰ.ਸਿਮਰਨਜੀਤ ਸਿੰਘ ਮਾਨ ਦੀ ਸੱਚੀ ਸੁੱਚੀ ਸਿਆਸਤ ਨੂੰ ਅਪਣਾਉ ਤਾਂ ਜੋ ਫਰਵਰੀ 2017 ਵਿੱਚ ਪੰਜਾਬ ਦੀ ਧਰਤੀ ਤੇ ਅਮਨ ਪਸੰਦ ਲੋਕ ਪੱਖੀ ਸਰਕਾਰ ਬਣ ਸਕੇ ਤੇ ਸਰਬੱਤ ਖਾਲਸਾ ਟੀਮ ਪੰਜਾਬ ਦੇ ਲੋਕਾਂ ਦੀ ਸਹੀ ਤਰਜਮਾਨੀ ਕਰ ਸਕੇ ਤਾਂ ਜੋ ਕਿਸਾਨ, ਮਜਦੂਰ,ਦੁਕਾਨਦਾਰ ਖੁਦਕੁਸੀਆ ਦੇ ਦੌਰ ਵਿਚੋਂ ਨਿਕਲ ਕੇ ਅਤੇ ਕਰਜੇ ਦੀ ਚੱਕੀ ਵਿਚੋਂ ਪਿਸਣੋ ਬਚ ਸਕੇ । ਇਸ ਮੌਕੇ ਸੁਰਜੀਤ ਸਿੰਘ ਅਰਾਈਆ, ਇਕਬਾਲ ਸਿੰਘ ਬਰੀਵਾਲਾ,ਪ੍ਰਗਟ ਸਿੰਘ ਮੱਖੂ, ਬਲਵਿੰਦਰ ਸਿੰਘ ਖਾਲਸਾ,ਗੁਰਮੀਤ ਸਿੰਘ, ਸਿਮਰਨਜੀਤ ਸਿੰਘ ਕੋਟਸੁਖਆ,ਬਲਰਾਜ ਸਿੰਘ ਖਾਲਸਾ, ਹਰਪਾਲ ਸਿੰਘ ਕੁੱਸਾ,ਮਨਜੀਤ ਸਿੰਘ ਮੱਲਾ, ਤਰਲੋਕ ਸਿੰਘ ਡੱਲਾ , ਇਕਬਾਲ ਸਿੰਘ ਗੁਰੂ ਹਰਸਾਏ, ਭਵਖੰਡਨ ਸਿੰਘ, ਕਰਮ ਸਿੰਘ , ਜਥੇਦਾਰ ਬਾਪੂ ਜੋਗਿੰਦਰ ਸਿੰਘ ਗੋਲੇਵਾਲਾ, ਰਾਜ ਵਾਂਦਰ ਜਟਾਣਾ, ਰਜਿੰਦਰ ਸਿੰਘ ਫੌਜੀ, ਸੁਖਜੀਤ ਸਿੰਘ ਡਰੋਲੀ, ਸੂਬੇਦਾਰ ਮੇਜਰ ਸਿੰਘ, ਨਰਿੰਦਰ ਸਿੰਘ ਖੁਸਰੋਪੁਰ, ਜਸਵੰਤ ਸਿੰਘ ਚੀਮਾ, ਪ੍ਰਤੀਮ ਸਿੰਘ ਮਾਨਗੜ ਆਦਿ ਵੀ ਹਾਜਰ ਸਨ ।

468 ad

Submit a Comment

Your email address will not be published. Required fields are marked *