ਅਕਾਲੀ ਜੱਥੇਦਾਰਾਂ ਦੇ ਕਾਕਿਆਂ ਨੇ ਕਈ ਥਾਵਾਂ ਤੇ ਸੰਭਾਲੇ ‘ਆਪ’ ਦੇ ਪੋਲਿੰਗ ਬੂਥ

2014_5image_18_06_238301847aap-ll

ਬੁਢਲਾਡਾ—ਲੋਕ ਸਭਾ ਚੋਣਾਂ ਦੀ ਪੋਲਿੰਗ ਦੌਰਾਨ ਪਤਾ ਲੱਗਿਆ ਹੈ ਕਿ ਕੁਝ ਪਿੰਡਾਂ ਵਿਚ ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥ ਕਈ ਅਕਾਲੀ ਜੱਥੇਦਾਰਾਂ ਦੇ ਸਾਹਿਬਜ਼ਾਦਿਆਂ ਨੇ ਲਗਾਏ ਗਏ ਸਨ। ਪ੍ਰੰਤੂ ਅਕਾਲੀ ਜੱਥੇਦਾਰਾਂ ਵੱਲੋਂ ਪੁੱਛੇ ਜਾਣ ‘ਤੇ ਉਨ੍ਹਾਂ ਨੇ ਅਗਿਆਨਤਾ ਪ੍ਰਗਟਾਈ ਕਿ ਸਾਡੇ ਸਾਹਿਬਜ਼ਾਦਿਆਂ ਦਾ ਸਾਨੂੰ ਨਹੀਂ ਪਤਾ। ਆਉਣ ਵਾਲੀ ਨੌਜਵਾਨ ਵਾਲੀ ਪੀੜ੍ਹੀ ਆਪਣੇ ਭਵਿੱਖ ਦਾ ਫੈਸਲਾ ਖੁਦ ਕਰੇਗੀ। ਪਿੰਡ ਗੁਰਨੇ ਖੁਰਦ, ਕਲੀਪੁਰ, ਅੱਕਾਵਾਲੀ, ਬੱਛੋਆਣਾ ਆਦਿ ਪਿੰਡਾਂ ਵਿਚ ਹੀ ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥ ਦੇਖੇ ਗਏ। ਦੂਜੇ ਪਾਸੇ ਚੋਣ ਨਤੀਜਿਆਂ ਨੂੰ ਲੈ ਕੇ ਪਿੰਡਾਂ ਅਤੇ ਸ਼ਹਿਰੀ ਖੇਤਰ ਵਿਚ ਅਕਾਲੀ-ਕਾਂਗਰਸੀ ਨੇਤਾਵਾਂ ਵੱਲੋਂ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਪ੍ਰੰਤੂ ਇਹ ਚਰਚਾ 16 ਤਾਰੀਖ ਤੱਕ ਲੋਕਾਂ ਦਾ ਮਨੋਰੰਜਨ ਦਾ ਸਾਧਨ ਵੀ ਬਣੀ ਹੋਈ ਹੈ। ਸੱਟਾ ਬਾਜਾਰ ਦੋਵਾਂ ਧਿਰਾਂ ਦੀ ਜਿੱਤ ਨੂੰ ਲੈ ਕੇ ਗਰਮ ਨਜਰ ਆ ਰਿਹਾ ਹੈ। ਕਰੋੜਾਂ ਰੁਪਏ ਦੇ ਸੱਟੇ ਹਾਰ ਜਿੱਤ ਨੂੰ ਲੈ ਕੇ ਲੱਗ ਚੁੱਕੇ ਹਨ।

468 ad