ਅਕਾਲੀ ਆਗੂ ਦੇ ਪੁੱਤਰ ਨੇ ਪਿਤਾ ਅਤੇ ਭਰਾ ‘ਤੇ ਗੋਲੀ ਚਲਾਈ, ਦੋਵਾਂ ਦੀ ਹਾਲਤ ਗੰਭੀਰ

ਪੱਟੀ- ਸਥਾਨਕ ਅਕਾਲੀ ਦਲ ਸ਼ਹਿਰੀ ਦੇ ਉਪ ਪ੍ਰਧਾਨ ਦੇ ਪੁੱਤਰ ਵਲੋਂ ਘਰੇਲੂ ਝਗੜੇ ਦੇ ਚੱਲਦਿਆਂ ਆਪਣੇ ਪਿਤਾ ਅਤੇ ਭਰਾ ਨੂੰ ਗੋਲੀ ਮਾਰ ਦਿੱਤੀ ਗਈ ਜਿਨ੍ਹਾਂ ਨੂੰ ਇਲਾਜ ਲਈ Murderਸਥਾਨਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਪਿਓ-ਪੁੱਤ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਲਈ ਰੈਫ਼ਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਆਗੂ ਪ੍ਰਤਾਪ ਸਿੰਘ ਸਰਾਫ਼ ਜੋ ਕਿ ਪੱਟੀ ਵਿਖੇ ਜਿਊਲਰਜ਼ ਦੀ ਦੁਕਾਨ ਕਰਦੇ ਹਨ, ਦਾ ਆਪਣੇ ਪੁੱਤਰ ਕਰਨਬੀਰ ਸਿੰਘ ਸੰਨੀ ਨਾਲ ਆਪਣੇ ਘਰ ਵਾਰਡ ਨੰਬਰ 9 ਵਿਖੇ ਮਾਮੂਲੀ ਗੱਲ ਤੋਂ ਝਗੜਾ ਹੋ ਗਿਆ। ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਅਕਾਲੀ ਆਗੂ ਦੇ ਪੁੱਤਰ ਕਰਨਬੀਰ ਸਿੰਘ ਸੰਨੀ ਨੇ ਆਪਣੇ ਪਿਤਾ ਪ੍ਰਤਾਪ ਸਿੰਘ ਅਤੇ ਭਰਾ ਗੁਰਿੰਦਰ ਸਿੰਘ ਗਿੰਦਾ ‘ਤੇ ਲਾਇਸੈਂਸੀ 12 ਬੋਰ ਬੰਦੂਕ ਨਾਲ ਗੋਲੀਆਂ ਚਲਾ ਦਿੱਤੀਆਂ, ਜੋ ਪ੍ਰਤਾਪ ਸਿੰਘ ਦੇ ਲੱਕ ਅਤੇ ਗੁਰਿੰਦਰ ਸਿੰਘ ਦੀ ਬਾਂਹ ‘ਤੇ ਲੱਗੀ। ਦੋਸ਼ੀ ਕਰਨਬੀਰ ਸਿੰਘ ਘਟਨਾ ਉਪਰੰਤ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਤੁਰੰਤ ਬਾਅਦ ਦੋਹਾਂ ਜ਼ਖ਼ਮੀਆਂ ਨੂੰ ਸਥਾਨਕ ਸੰਧੂ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਪਰ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਅੰਮ੍ਰਿਤਸਰ ਲਈ ਰੈਫ਼ਰ ਕਰ ਦਿੱਤਾ ਗਿਆ।  ਘਟਨਾ ਦੀ ਸੂਚਨਾ ਮਿਲਦੇ ਹੀ ਗੁਰਿੰਦਰ ਸਿੰਘ ਥਾਣਾ ਮੁਖੀ ਸੰਧੂ ਹਸਪਤਾਲ ਵਿਖੇ ਪਹੁੰਚੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਜਲਦ ਕਾਬੂ ਕਰ  ਲਿਆ ਜਾਵੇਗਾ।

468 ad