ਅਕਾਲੀ ਆਗੂ ਦੇ ਪੁੱਤਰਾਂ ”ਤੇ ਲੜਕੀਆਂ ਦੀ ਕੁੱਟਮਾਰ ਤੇ ਅਸ਼ਲੀਲ ਹਰਕਤਾਂ ਦਾ ਦੋਸ਼

20ਬਠਿੰਡਾ , 21 ਮਈ ( ਜਗਦੀਸ਼ ਬਾਮਬਾ ) ਇਕ ਅਕਾਲੀ ਆਗੂ ਦੇ ਦੋ ਪੁੱਤਰਾਂ ‘ਤੇ ਲੜਕੀਆਂ ਦੀ ਕੁੱਟਮਾਰ ਤੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲੱਗਾ ਹੈ, ਜਦਕਿ ਅਕਾਲੀ ਆਗੂ ਦਾ ਕਹਿਣਾ ਹੈ ਕਿ ਲੜਕੀਆਂ ਨੇ ਉਸਦੇ ਪੁੱਤਰਾਂ ‘ਤੇ ਕਿਰਾਏ ਦੇ ਗੁੰਡਿਆਂ ਤੋਂ ਗੋਲੀਆਂ ਚਲਵਾਈਆਂ। ਅਕਾਲੀ ਆਗੂ ਰਜਿੰਦਰ ਗੁੱਡੂ ਮੈਂਬਰ ਐੱਸ. ਸੀ. ਕਮਿਸ਼ਨ ਦੇ ਪੁੱਤਰਾਂ ਨੇ ਥਾਣਾ ਕੈਨਾਲ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਬੀਤੀ ਰਾਤ ਜਦੋਂ ਉਹ ਘਰ ਦੇ ਅੰਦਰ ਬੈਠੇ ਸਨ ਤਾਂ ਉਨ੍ਹਾਂ ਦੇ ਗੇਟ ‘ਤੇ ਅੱਧੀ ਦਰਜਨ ਵਿਅਕਤੀ ਆਏ। ਜਿਨ੍ਹਾਂ ਨੇ ਲਲਕਾਰੇ ਮਾਰ ਕੇ ਹਵਾਈ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਬਾਹਰ ਆਏ ਤਾਂ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਫਿਰ ਹਮਲਾਵਰ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਹਮਲਾਵਰ ਅਕਸਰ ਗਲੀ ‘ਚ ਰਹਿੰਦੇ ਬੈਂਕ ਮੈਨੇਜਰ ਦੇ ਘਰ ਆਉਂਦੇ ਰਹਿੰਦੇ ਹਨ।ਦੂਜੇ ਪਾਸੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਲੜਕੀਆਂ ਰੀਟਾ ਤੇ ਰਾਣੀ (ਕਾਲਪਨਿਕ ਨਾਂ), ਜੋ ਕਿ ਉਕਤ ਬੈਂਕ ਮੈਨੇਜਰ ਦੀਆਂ ਪੁੱਤਰੀਆਂ ਹਨ, ਦਾ ਕਹਿਣਾ ਹੈ ਕਿ ਬੀਤੀ ਰਾਤ ਉਹ ਸਕੂਟਰੀ ‘ਤੇ ਘਰ ਪਰਤ ਰਹੀਆਂ ਸਨ ਕਿ ਮੋਟਰਸਾਈਕਲ ਸਵਾਰ ਉਕਤ ਲੜਕਿਆਂ ਨਾਲ ਟੱਕਰ ਹੋ ਗਈ। ਬਹਿਸ ਦੌਰਾਨ ਉਕਤ ਨੇ ਉਨ੍ਹਾਂ ਨੂੰ ਥੱਪੜ ਮਾਰੇ ਤੇ ਕੁੱਟਮਾਰ ਕੀਤੀ। ਫਿਰ ਉਕਤ ਨੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ। ਇਸ ਮਾਮਲੇ ਦੀ ਤਫਤੀਸ਼ ਐੱਸ. ਪੀ. ਦੇਸ ਰਾਜ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਰਿਪੋਰਟ ਆਵੇਗੀ, ਉਸਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

468 ad

Submit a Comment

Your email address will not be published. Required fields are marked *